
ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵੇ ਸਾਬਿਤ ਹੋਏ ਖੋਖਲੇ
ਨਾਭਾ: ਪੰਜਾਬ ਸਰਕਾਰ ਵੱਲੋ 1 ਅਕਤੂਬਰ ਨੂੰ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ ਕਰਨ ਲਈ ਪੁਖਤਾ ਇੰਤਜ਼ਾਮ ਕਰਨ ਦੇ ਭਾਵੇਂ ਲੱਖਾਂ ਦਾਅਵੇ ਕੀਤੇ ਗਏ ਪਰ ਕਈ ਮੰਡੀਆਂ ਵਿਚ ਇਹਨਾਂ ਦਾਵਿਆਂ ਦੀ ਫੂਕ ਨਿਕਲੀ ਦਿਖਾਈ ਦੇ ਰਹੀ ਹੈ। ਤਾਜਾ ਮਿਸਾਲ ਵੇਖਣ ਨੂੰ ਮਿਲਿਆ ਹੈ ਨਾਭਾ ਦੀ ਸਬ ਤਹਿਸੀਲ ਭਾਦਸੋਂ ਅਧੀਨ ਆਉਂਦੀਆ ਮੰਡੀਆ ਦੀ ਜਿੱਥੇ ਮੰਡੀਆ ਵਿਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ ਪਰ ਸਫ਼ਾਈ ਦੇ ਪੱਖੋਂ ਬੁਰਾ ਹਾਲ ਹੈ ਅਤੇ ਆੜਤੀਏ ਅਪਣੇ ਖਰਚੇ ਤੇ ਮੰਡੀ ਦੀ ਸਫ਼ਾਈ ਕਰਵਾਉਣ ਨੂੰ ਮਜ਼ਬੂਰ ਹਨ।
Nabha
ਉੱਥੇ ਹੀ ਇਸ ਮੌਕੇ 'ਤੇ ਕਿਸਾਨ ਪਾਲ ਸਿੰਘ ਅਤੇ ਮਜਦੂਰ ਅਮਿਤ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਦਾਅਵੇ ਜ਼ਮੀਨੀ ਪੱਧਰ ਤੇ ਬਿਲਕੁੱਲ ਖੋਖਲੇ ਸਾਬਿਤ ਹੋ ਰਹੇ ਹਨ। ਮੰਡੀ ਵਿਚ ਕੋਈ ਸਫਾਈ ਨਹੀ ਹੈ। ਇੱਥੋਂ ਤੱਕ ਕਿ ਬਾਥਰੂਮ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਦਸਿਆ ਕਿ ਇੱਥੋਂ ਦੀ ਸਫਾਈ ਵੀ ਦੁਕਾਨਾਂ ਵਾਲੇ ਆਪ ਹੀ ਕਰ ਰਹੇ ਹਨ। ਉੱਥੇ ਸਫਾਈ ਕਰ ਰਹੇ ਲੋਕਾਂ ਨੇ ਦਸਿਆ ਕਿ ਉਹਨਾਂ ਲਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ।
Nabha
ਉਹ ਜਿੱਥੋਂ ਪਾਣੀ ਲੈਣ ਜਾਂਦੇ ਹਨ ਉਹ ਪਾਈਪ ਵਗੈਰਾ ਬੰਦ ਕਰ ਦਿੰਦੇ ਹਨ ਜਾਂ ਤਾਲਾ ਲਗਾ ਦਿੰਦੇ ਹਨ। ਪਾਣੀ ਲੈਣ ਲਈ ਉਹਨਾਂ ਨੂੰ ਦੂਰ ਜਾਣਾ ਪੈਂਦਾ ਹੈ। ਉੱਥੇ ਹੀ ਇਸ ਮਾਮਲੇ 'ਚ ਭਾਦਸੋਂ ਮੰਡੀ ਦੀ ਮਾਰਕਿਟ ਕਮੇਟੀ ਦੀ ਸੈਕਟਰੀ ਰਾਜ ਰਾਣੀ ਨੇ ਆਪਣਾ ਪੱਲਾ ਝਾੜਦੇ ਹੋਏ ਸਾਰੇ ਇੰਤਜਾਮਾਂ ਦੇ ਦਾਅਵੇ ਕੀਤੇ ਅਤੇ ਉਲਟਾ ਉਹਨਾਂ ਇਹ ਵੀ ਕਹਿ ਦਿੱਤਾ ਕਿ ਜਿੱਥੇ ਸਫਾਈ ਨਹੀਂ ਹੋਈ ਉੱਥੇ ਕਰਵਾ ਦਿੱਤੀ ਜਾਵੇਗੀ।
Nabha
ਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਇਹਨਾਂ ਮੁਸੀਬਤਾਂ ਦਾ ਸਾਹਮਣਾ ਕਿਸਾਨਾਂ ਨੂੰ ਹਰ ਸਾਲ ਕਰਨਾ ਪੈਂਦਾ ਹੈ ਅਤੇ ਸਰਕਾਰ ਦੇ ਕੀਤੇ ਦਾਅਵੇ ਹਰ ਸਾਲ ਖੋਖਲੇ ਸਾਬਿਤ ਹੁੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।