
ਮੁਹੰਮਦ ਸਦੀਕ ਬਣਨਾ ਚਾਹੁੰਦਾ ਹੈ ਰੰਧਾਵਾ !
ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਗਦੀਪ ਰੰਧਾਵਾ ਨੇ ਕੁੜੀ ਨੂੰ ਓਹਨਾ ਨਾਲ ਗੀਤ ਗਾਉਣ ਦੇ ਬਦਲੇ ਬਿਗ ਬੋਸ ਵਿਚ ਭੇਜਣ ਦਾ ਐਲਾਨ ਕੀਤਾ ਤਾਂ ਸੇਮੀ ਧਾਲੀਵਾਲ ਨਾਮ ਦੀ ਕੁੜੀ ਨੇ ਵੀ ਲਾਈਵ ਹੋ ਕੇ ਜਿਥੇ ਸਰੀ ਤੋਂ ਇੰਡੀਆ ਆਉਣ ਦੀ ਗੱਲ ਕਹੀ ਤਾਂ ਓਥੇ ਹੀ ਰੰਧਾਵਾ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ ਜਿਸ ਤੋਂ ਬਾਅਦ ਗੁੱਸੇ ਵਿਚ ਆਏ ਜਗਦੀਪ ਰੰਧਾਵਾ ਨੇ ਇਕ ਵਾਰ ਫੇਰ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਕੁੜੀ ਨੂੰ ਜੰਮ ਕੇ ਸ਼ਬਦੀ ਵਾਰ ਕੀਤੇ।
Jagdeep Randhawa
ਜਗਦੀਪ ਰੰਧਾਵਾ ਦਾ ਕਹਿਣਾ ਹੈ ਕਿ ਸੈਮੀ ਧਾਲੀਵਾਲ ਇਕ ਵਾਰ ਆ ਕੇ ਮੇਰੇ ਨਾਲ ਗਾਣਾ ਗਾਵੇ। ਉਸ ਤੋਂ ਬਾਅਦ ਉਹ ਉਸ ਨੂੰ ਬਿਗ ਬੌਸ ਵਿਚ ਭੇਜੇਗਾ। ਉਸ ਨੇ ਅੱਗੇ ਕਿਹਾ ਕਿ ਸੈਮੀ ਧਾਲੀਵਾਲ ਨੇ ਨਾ ਤਾਂ ਉਸ ਨੂੰ ਫੋਨ ਕੀਤਾ ਤੇ ਨਾ ਹੀ ਕੋਈ ਮੈਸੇਜ। ਉਸ ਨੇ ਵੀਡੀਉ ਬਣਾ ਕੇ ਵਾਇਰਲ ਕਰ ਦਿੱਤੀ। ਇਹਨੇ ਦਿਨੀ ਸ਼ੋਸ਼ਲ ਮੀਡੀਆ ’ਤੇ ਜਗਦੀਪ ਰੰਧਾਵਾ ਕਾਫੀ ਚਰਚਾ ਵਿਚ ਹਨ।
Sammy Dhaliwal
ਦਰਅਸਲ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਗਦੀਪ ਰੰਧਾਵਾ ਨੇ ਵਧੀਆ ਗੀਤ ਗਾਉਣ ਵਾਲੀ ਕੁੜੀ ਨੂੰ ਓਹਨਾ ਨਾਲ ਸੰਪਰਕ ਕਰਨ ਦੇ ਨਾਲ ਨਾਲ ਬਿਗ ਬੌਸ ਵਿਚ ਭੇਜਣ ਦੀ ਗੱਲ ਕਹੀ ਇਥੋਂ ਤਕ ਕਿ ਜਗਦੀਪ ਰੰਧਾਵਾ ਨੇ ਇਹ ਵੀ ਦਾਅਵਾ ਕੀਤਾ ਕਿ ਸ਼ੇਮਜ ਗਿੱਲ ਨੂੰ ਵੀ ਉਸ ਨੇ ਹੀ ਬਿਗ ਬੌਸ ਵਿਚ ਭੇਜਿਆ ਹੈ ਜਿਸ ਤੋਂ ਬਾਅਦ ਸਰੀ ਤੋਂ ਸੈਮੀ ਧਾਲੀਵਾਲ ਨਾਮ ਦੀ ਕੁੜੀ ਨੇ ਰੰਧਾਵਾ ਨੂੰ ਸਿਧ ਚੈਲੇਂਜ ਕੀਤਾ ਸੀ ਤੇ ਫੇਰ ਹੁਣ ਜਗਦੀਪ ਰੰਧਾਵਾ ਨੇ ਫੇਰ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੇਮੀ ਧਾਲੀਵਾਲ ਨਾਮ ਦੀ ਕੁੜੀ ਨੂੰ ਕਰਾਰਾ ਜਵਾਬ ਦਿੱਤਾ ਹੈ।
Jagdeep Randhawa
ਰੰਧਾਵਾ ਦੀ ਇਸ ਵੀਡੀਓ ਤੋਂ ਬਾਅਦ ਹੁਣ ਇਕ ਕੁੜੀ ਨੇ ਵੀ ਲਾਈਵ ਹੋ ਕੇ ਰੰਧਾਵਾ ਨੂੰ ਕਰਾਰਾ ਜਵਾਬ ਦਿੱਤਾ ਹੈ। ਨਾਲ ਹੀ ਜਗਦੀਪ ਰੰਧਾਵਾ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਜਗਦੀਪ ਦਾ ਕਹਿਣਾ ਹੈ ਕਿ ਉਹ ਸਾਰੇ ਕਲਾਕਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਹ ਉਸ ਦੇ ਮਿੱਤਰ ਹਨ। ਉਸ ਦੇ ਹੁਣ ਤਕ 5 ਗਾਣੇ ਆ ਚੁੱਕੇ ਹਨ। ਹੁਣ ਉਸ ਨੇ ਦੋਗਾਣਾ ਕਰਨਾ ਹੈ ਜਿਸ ਵਾਸਤੇ ਉਸ ਨੂੰ ਕੁੜੀ ਦੀ ਲੋੜ ਹੈ। ਉਹ ਇਕ ਬਹੁਤ ਵਧੀਆ ਕਲਾਕਾਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।