ਅਦਾਕਾਰਾਂ ਤੇ ਕਲਾਕਾਰਾਂ ਨੇ ਕੀਤੀ ਕਿਸਾਨ ਅੰਦੋਲਨ 'ਚ ਸ਼ਮੂਲੀਅਤ
Published : Oct 14, 2020, 6:30 am IST
Updated : Oct 14, 2020, 6:30 am IST
SHARE ARTICLE
image
image

ਅਦਾਕਾਰਾਂ ਤੇ ਕਲਾਕਾਰਾਂ ਨੇ ਕੀਤੀ ਕਿਸਾਨ ਅੰਦੋਲਨ 'ਚ ਸ਼ਮੂਲੀਅਤ

ਕਿਸਾਨਾਂ ਦੇ ਸੰਘਰਸ਼ ਲਈ ਅਪਣੇ ਖੂਨ ਦਾ ਇਕ-ਇਕ ਕਤਰਾ ਵਹਾ ਦੇਵਾਂਗੇ : ਯੋਗਰਾਜ ਸਿੰਘ
 

ਮੋਰਿੰਡਾ, 13 ਅਕਤੂਬਰ (ਮੋਹਨ ਸਿੰਘ ਅਰੋੜਾ/ਰਾਜ ਕੁਮਾਰ ਦਸੌੜ) : ਕਿਸਾਨਾਂ ਦੇ ਸੰਘਰਸ਼ ਲਈ ਅਪਣੇ ਖੂਨ ਦਾ ਇਕ-ਇਕ ਕਤਰਾ ਵਹਾ ਦੇਵਾਂਗੇ, ਪਰ ਕਿਸੇ ਵੀ ਸਰਮਾਏਦਾਰ ਕਿਸਾਨ ਲੋਟੂ ਏਜੰਸੀ ਨੂੰ ਪੰਜਾਬ 'ਚ ਨਹੀਂ ਵੜਨ ਦੇਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵੇ ਨੌਰਥ ਜੋਨ ਫ਼ਿਲਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ ਰਜਿ. ਦੇ ਸਰਪ੍ਰਸਤ ਯੋਗਰਾਜ ਸਿੰਘ ਨੇ ਅੱਜ ਮੋਰਿੰਡਾ ਵਿਖੇ ਕਿਸਾਨ ਅੰਦੋਲਨ ਨੂੰ ਸੰਬੋਧਨ ਕਰਦਿਆਂ ਕੀਤਾ।
ਕਂੇਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 1 ਅਕਤੂਬਰ ਤੋਂ ਲਗਾਤਾਰ ਲਗਾਏ ਰੇਲ ਰੋਕੂ ਧਰਨੇ ਨੂੰ ਅੱਜ ਮੋਰਿੰਡਾ ਵਿਖੇ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ, ਜਦੋਂ ਦੋ ਦਰਜਨ ਤੋਂ ਵੀ ਵੱਧ ਫ਼ਿਲਮੀ, ਟੀ.ਵੀ. ਅਤੇ ਸਟੇਜ ਕਲਾਕਾਰਾਂ ਨੇ ਪੁੱਜ ਕੇ ਕਿਸਾਨ ਨੂੰ ਹੱਲਾਸ਼ੇਰੀ ਦਿਤੀ ਅਤੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ।
ਯੋਗਰਾਜ ਸਿੰਘ ਨੇ ਕਿਹਾ ਕਿ ਭਾਵਂੇ ਕੇਦਰ ਦੀ ਮੋਦੀ ਸਰਕਾਰ ਨੇ ਇਹ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰ ਦਿਤੇ ਹਨ ਤੇ ਹੁਣ ਉਸ ਨੇ ਇਨ੍ਹਾਂ ਨੂੰ ਰੱਦ ਨਾ ਕਰਨ ਦਾ ਵੀ ਐਲਾਨ ਕਰ ਦਿਤਾ ਹੈ, ਪਰ ਜੇਕਰ ਪੰਜਾਬ ਦੇ ਕਿਸਾਨ ਇਕਜੁੱਟ ਹੋ ਇਹ ਸੰਘਰਸ਼ ਕਰਦੇ ਰਹੇ ਤਾਂ ਫਿਰ ਉਹ ਵੀ ਅਸੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ, ਪਿੱਛੇ ਨਹੀਂ ਹਟਾਂਗੇ। ਯੋਗਰਾਜ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੇ ਹਮੇਸ਼ਾ ਹੀ ਕਿਸਾਨਾਂ ਨੂੰ ਅਪਣੀਆਂ ਵੋਟਾਂ ਲਈ ਵਰਤਿਆ ਹੈ, ਜਦਕਿ ਇਹ ਸਿਆਸੀ ਲੋਕ ਕਦੇ ਵੀ ਕਿਸਾਨਾਂ ਦੇ ਨਾਲ ਨਹੀ ਖੜ੍ਹੇ, ਪਰ ਜੇਕਰ ਅੱਜ ਪੰਜਾਬ ਦੇ ਕਿਸਾਨ ਇਕਜੁਟ ਹੋ ਜਾਣ ਤਾਂ ਉਹ ਦਿਨ ਦੂਰ ਨਹੀਂ ਕਿ ਇਹ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਝੁਕਦਿਆਂ ਕਿਸਾਨਾਂ ਦੀ ਸਹਿਮਤੀ ਲੈ ਕੇ ਫ਼ੈਸਲੇ ਲੈਣੇ ਪਿਆ ਕਰਨੇ ਆ।
ਇਸ ਮੌਕੇ ਪ੍ਰਸਿੱਧ ਅਦਾਕਾਰ ਹੌਬੀ ਧਾਲੀਵਾਲ, ਸਰਦਾਰ ਸੋਹੀ, ਇੰਟਰਨੈਸ਼ਨਲ ਗਾਇਕ ਸਰਦੂਲ ਸਿਕੰਦਰ, ਬਾਈ ਅਮਰਜੀਤ, ਭੁਪਿੰਦਰ ਗਿੱਲ, ਗੁਰਕ੍ਰਿਪਾਲ ਸੂਰਾਪੁਰੀ, ਅਮਰਨੂਰੀ, ਅਦਾਕਾਰ ਪਰਮਵੀਰ, ਗੁਰਪ੍ਰੀਤ ਕੌਰ ਭੰਗੂ, ਸਹਿਤਕਾਰ ਸਵਰਨ ਸਿੰਘ ਭੰਗੂ ਆਦਿ ਨੇ ਕਿਹਾ ਕਿ ਪੰਜਾਬ ਦਾ ਪ੍ਰਮੁੱਖ ਕਿੱਤਾ ਕਿਸਾਨੀ ਹੈ ਜਿਸ ਦੇ ਨਾਲ ਹਰ ਵਰਗ ਜੁੜਿਆ ਹੋਇਆ ਹੈ ਇਸ ਲਈ ਕਿਸਾਨੀ ਨੂੰ ਬਚਾਉਣ ਲਈ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੰਚ ਸੰਲਾਚਨ ਐਸੋਸੀਏਸਨ ਦੇ ਜਰਨਲ ਸਕੱਤਰ ਅਤੇ ਅਦਾਕਾਰ ਮਲਕੀਤ ਰੌਣੀ ਵਲੋਂ ਕੀਤਾ ਗਿਆ।
੦ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜੀ, ਪਰਮਿੰਦਰ ਸਿੰਘ ਚਲਾਕੀ, ਜੁਝਾਰ ਸਿੰਘ ਮਾਵੀ, ਕੁਲਵਿੰਦਰ ਸਿੰਘ ਉਧਮਪੁਰਾ, ਜਸਵਿੰਦਰ ਸਿੰਘ ਛੋਟੂ, ਪਰਮਜੀਤ ਸਿੰਘ ਅਮਰਾਲੀ, ਧਰਮਿੰਦਰ ਸਿੰਘ ਕੋਟਲੀ, ਬਾਰਾ ਰੋਣੀ, ਜਰਨੈਲ ਸਿੰਘ ਮੜੋਲੀ, ਗੁਰਮੇਲ ਸਿੰਘ ਰੰਗੀ, ਦਲਜੀਤ ਸਿੰਘ ਚਲਾਕੀ, ਪਰਮਿੰਦਰ ਸਿੰਘ ਕੰਗ, ਡਿੰਪੀ ਡੂਮਛੇੜੀ, ਜਗਵਿੰਦਰ ਪੰਮੀ, ਪਰਮਾਤਮਾ ਸਿੰਘ ਢੀਂਡਸਾ, ਜੋਗਿੰਦਰ ਸਿੰਘ ਬੰਗੀਆਂ, ਅਮਰਜੀਤ ਸਿੰਘ ਕੰਗ, ਗੁਰਚਰਨ ਸਿੰਘ ਢੋਲਣ ਮਾਜਰਾ, ਸੱਜਣ ਸਿੰਘ ਕਲਾਰਾਂ, ਮਨਪ੍ਰੀਤ ਮਾਵੀ ਸਮਾਣਾ, ਬਲਜਿੰਦਰ ਸਿੰਘ ਢਿੱਲੋਂ ਆਦਿ ਕਿਸਾਨ, ਆੜ੍ਹਤੀ, ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
 

imageimage

ਕਿਸਾਨ ਅੰਦੋਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ।

SHARE ARTICLE

ਏਜੰਸੀ

Advertisement

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM

ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤਾਂਗੇ ਹੁਸ਼ਿਆਰਪੁਰ ਦੀ ਸੀਟ' ਰਾਜ ਕੁਮਾਰ ਚੱਬੇਵਾਲ ਲਈ Door-To-Door ਚੋਣ ਪ੍ਰਚਾਰ ਕਰ..

29 Apr 2024 1:37 PM

ਹੁਸ਼ਿਆਰਪੁਰ ਲੋਕਸਭਾ ਸੀਟ 'ਤੇ ਕੌਣ ਮਾਰੇਗਾ ਬਾਜ਼ੀ? ਚੱਬੇਵਾਲ, ਠੰਢਲ, ਗੋਮਰ ਜਾਂ ਅਨੀਤਾ, ਕੌਣ ਹੈ ਮਜ਼ਬੂਤ ਉਮੀਦਵਾਰ?

29 Apr 2024 11:38 AM
Advertisement