
'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਚਰਨਜੀਤ ਕੌਰ ਦਾ ਦੇਹਾਂਤ
ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ (ਰਣਜੀਤ ਸਿੰਘ/ਕਸ਼ਮੀਰ ਸਿੰਘ): ਪਿਛਲੇ ਦਿਨੀਂ 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਗੁਰਚਰਨ ਸਿੰਘ ਪਿੰਡ ਸੂਰੇਵਾਲਾ ਦੀ ਸੁਪਤਨੀ ਸਰਦਾਰਨੀ ਚਰਨਜੀਤ ਕੌਰ (61 ਸਾਲ) ਅਪਣੇ ਇਕਲੌਤੇ ਭਰਾ ਗੁਰਦੀਪ ਸਿੰਘ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਸੁਣ ਕੇ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ 48 ਸਾਲਾ ਦੇ ਸਵ. ਗੁਰਦੀਪ ਸਿੰਘ ਪੁੱਤਰ ਅਵਤਾਰ ਸਿੰਘ (ਖਰੇ) ਵਾਸੀ ਪਿੰਡ ਕਾਉਣੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੇ। ਦੋਵਾਂ ਭੈਣ-ਭਰਾਵਾਂ ਦਾ ਇਕੋ ਦਿਨ ਅੰਤਮ ਸਸਕਾਰ ਹੋਇਆ ਅਤੇ ਫੁੱਲ ਵੀ ਇਕੋ ਦਿਨ ਚੁਗੇ ਜਾਣਗੇ। ਚਰਨਜੀਤ ਕੌਰ ਕੈਂਸਰ ਦੀ ਬੀਮਾਰੀ ਨਾਲ ਪੀੜਤ ਸੀ, ਜਿਸ ਦਾ ਇਲਾਜ ਚਲ ਰਿਹਾ ਸੀ। ਜਦ ਭਰਾ ਦੀ ਮੌਤ ਦੀ ਖ਼ਬਰ ਸੁਣੀ ਤਾਂ ਉਹ ਸਦਮਾ ਨਾ ਸਹਾਰਦੇ ਹੋਏ ਪ੍ਰਾਣ ਤਿਆਗ ਗਏ। ਚਰਨਜੀਤ ਕੌਰ ਅਪਣੇ ਪਿਛੇ ਇਕ ਲੜਕਾ ਤੇ ਬਾਕੀ ਪ੍ਰਵਾਰ ਛੱਡ ਗਏ ਹਨ। ਇਸ ਪ੍ਰਵਾਰ ਦੀ ਸਪੋਕਸਮੈਨ ਅਦਾਰੇ ਨਾਲ ਨੇੜਤਾ ਸੀ ਅਤੇ ਸਵ. ਚਰਨਜੀਤ ਕੌਰ ਖ਼ੁਦ ਵੀ 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਸਨ। ਸਮੂਹ ਰਿਸ਼ਤੇਦਾਰਾਂ, ਪ੍ਰਵਾਰਕ ਸਬੰਧੀਆਂ, ਇਲਾਕੇ ਦੀਆਂ ਧਾਰਮਕ ਅਤੇ ਸਮਾਜਕ ਸਖ਼ਸ਼ੀਅਤਾਂ ਨੇ ਗੁਰਚਰਨ ਸਿੰਘ ਪਿੰਡ ਸੂਰੇਵਾਲਾ ਤੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ। ਅਦਾਰਾ ਸਪੋਕਸਮੈਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰਾਂ ਅਤੇ 'ਏਕਸ ਕੇ ਬਾਰਕ' ਜਥੇਬੰਦੀ ਵਲੋਂ ਸਵ. ਚਰਨਜੀਤ ਕੌਰ ਦੇ ਸਮੂਹ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਸਵ. ਚਰਨਜੀਤ ਕੌਰ ਨਮਿਤ ਪਾਠ ਦਾ ਭੋਗ, ਕੀਰਤਨ ਅਤੇ ਅਰਦਾਸ ਸਮਾਗਮ 18 ਅਕਤੂਬਰ ਨੂੰ ਪਿੰਡ ਸੂਰੇਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ 12-00 ਤੋਂ 1-00 ਵਜੇ ਤਕ ਹੋਣਗੇ। ਪ੍ਰਵਾਰ ਵਲੋਂ ਸਮੂਹ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਇਸ ਸਮੇਂ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।