ਸਿਕਲੀਗਰ, ਵਣਜਾਰੇ, ਕਸ਼ਮੀਰੀ ਤੇ ਗ਼ਰੀਬ ਸਿੱਖ ਲੜਕੀਆਂ ਨੂੰ ਮੁਫ਼ਤ ਉੱਚ ਸਿਖਿਆ ਦੇਣ ਦੀ ਤਿਆਰੀ : ਜਥੇਦਾਰ
ਅੰਮ੍ਰਿਤਸਰ, 13 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ 500 ਲੜਕੀਆਂ ਨੂੰ ਮੁਫ਼ਤ ਸਿਖਿਆ ਦੇਣ ਦੇ ਪ੍ਰਬੰਧ ਕੀਤੇ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਜਥੇਦਾਰ' ਨੇ ਕਿਹਾ ਕਿ ਸਿਕਲੀਗਰ, ਵਣਜਾਰੇ, ਕਸ਼ਮੀਰੀ ਅਤੇ ਗ਼ਰੀਬ ਸਿੱਖ ਲੜਕੀਆਂ ਨੂੰ ਪੜ੍ਹਾਈ ਦੇ ਮੌਕੇ ਨਹੀਂ ਮਿਲ ਰਹੇ ਜਿਸ ਕਾਰਨ ਉਹ ਮੈਟ੍ਰਿਕ ਤੋਂ ਅੱਗੇ ਪੜ੍ਹਾਈ ਕਰਨ ਵਿਚ ਅਸਫ਼ਲ ਰਹਿੰਦੀਆਂ ਹਨ। ਫ਼ੈਸਲਾ ਕੀਤਾ ਹੈ ਕਿ ਗਿਆਰਵੀਂ ਤੋਂ ਅੱਗੇ ਅਸੀ ਇਨ੍ਹਾਂ ਬੱਚੀਆਂ ਨੂੰ ਮੁਫ਼ਤ ਸਿਖਿਆ ਪ੍ਰਦਾਨ ਕੀਤੀ ਜਾਵੇ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਸਾਲ ਨਵੰਬਰ ਤੋਂ ਪਹਿਲੇ ਬੈਚ ਦੇ ਦਾਖ਼ਲੇ ਲਈ ਕੰਮ ਸ਼ੁਰੂ ਕਰ ਦਿਤਾ ਜਾਵੇਗਾ। 'ਜਥੇਦਾਰ' ਨੇ ਦਸਿਆ ਕਿ ਇਸ ਇਕ ਬੈਂਚ ਦੀ ਪੜ੍ਹਾਈ ਤੇ ਕਰੀਬ ਢਾਈ ਕਰੋੜ ਰੁਪਏ ਖ਼ਰਚ ਆਵੇਗਾ। ਬੱਚੀਆਂ ਨੂੰ ਪੜ੍ਹਾਈ ਦੇ ਨਾਲ ਧਾਰਮਕ ਵਿਦਿਆ ਵੀ ਦਿਤੀ ਜਾਵੇਗੀ। ਉਨ੍ਹਾਂ ਅੱਗੇ ਦਸਿਆ ਕਿ ਬੱਚੀਆਂ ਦੇ ਖਾਣ- ਪੀਣ ਲਈ ਉਨ੍ਹਾਂ ਦੇ ਇਲਾਕੇ ਦੇ ਭੋਜਨ ਦਾ ਖ਼ਾਸ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਮਾਤਾ ਸਾਹਿਬ
image ਕੌਰ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾਕਟਰ ਸਤਿੰਦਰ ਕੌਰ ਮਾਨ, ਬੀਬੀ ਪਰਮਜੀਤ ਕੌਰ ਪਿੰਕੀ, ਸ. ਹਰਮੀਤ ਸਿੰਘ ਸਲੂਜਾ ਵੀ ਹਾਜ਼ਰ ਸ਼ਨ।
