ਅਪਣੇ ਇਕਲੌਤੇ ਭਰਾ ਨੂੰ ਲਾੜਾ ਬਣਾ ਕੇ ਤੋਰਨ ਵਾਲੀਆਂ ਭੈਣਾਂ ਨੇ ਸਾਰਿਆਂ ਦੀਆਂ ਅੱਖਾਂ ਕੀਤੀਆਂ ਨਮ
Published : Oct 14, 2020, 1:12 am IST
Updated : Oct 14, 2020, 1:12 am IST
SHARE ARTICLE
image
image

ਅਪਣੇ ਇਕਲੌਤੇ ਭਰਾ ਨੂੰ ਲਾੜਾ ਬਣਾ ਕੇ ਤੋਰਨ ਵਾਲੀਆਂ ਭੈਣਾਂ ਨੇ ਸਾਰਿਆਂ ਦੀਆਂ ਅੱਖਾਂ ਕੀਤੀਆਂ ਨਮ

ਕੋਟਕਪੂਰਾ, 13 ਅਕਤੂਬਰ (ਗੁਰਿੰਦਰ ਸਿੰਘ): ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਗੈਂਗਸਟਰਾਂ ਦੇ ਆਪਸੀ ਵਿਵਾਦ ਦੀ ਭੇਂਟ ਚੜਿਆ ਨੇੜਲੇ ਪਿੰਡ ਬੁਰਜ ਹਰੀਕਾ ਦਾ ਨੌਜਵਾਨ ਗੁਰਲਾਲ ਸਿੰਘ ਬਰਾੜ, ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਘਰ ਵਿਖੇ ਪੁੱਜੀ ਤਾਂ ਪਿੰਡ 'ਚ ਮਾਤਮ ਛਾ ਗਿਆ ਤੇ ਸੋਗ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਉਸ ਦੀਆਂ ਭੈਣਾ ਨੇ ਅਪਣੇ ਇਕਲੌਤੇ ਭਰਾ ਦੇ ਸਿਹਰੇ ਬੰਨੇ, ਸੁਰਮਾ ਪਾਇਆ, ਲਾੜਾ ਬਣਾ ਕੇ ਉਸੇ ਤਰਾਂ ਦੇ ਪਹਿਰਾਵੇ 'ਚ ਘਰੋਂ ਅਲਵਿਦਾ ਕੀਤਾ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਉਥੇ ਹਾਜ਼ਰ ਹਰ ਛੋਟੇ ਵੱਡੇ ਦੀ ਧਾਹ ਨਿਕਲ ਗਈ। ਘਰ ਤੋਂ ਸ਼ਮਸ਼ਾਨਘਾਟ ਤਕ ਜਾਂਦਿਆਂ ਵਾਲਾ ਸਮਾਂ ਐਨਾ ਵੈਰਾਗਮਈ ਸੀ ਕਿ ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਸਮੇਤ ਹੋਰ ਜਾਣਕਾਰਾਂ ਨੇ ਗੁਰਲਾਲ ਸਿੰਘ ਬਰਾੜ ਨੂੰ ਹੰਝੂ ਭਰੀਆਂ ਅੱਖਾਂ ਨਾਲ ਅੰਤਮ ਵਿਦਾਇਗੀ ਦਿਤੀ। ਜ਼ਿਕਰਯੋਗ ਹੈ ਕਿ ਗੁਰਲਾਲ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾ ਦਾ ਇਕਲੌਤਾ ਭਰਾ ਸੀ।

ਪਿੰਡ ਵਾਸੀ ਅੱਜ ਵੀ ਇਹ ਮੰਨਣ ਲਈ ਤਿਆਰ ਨਹੀਂ ਕਿ ਸਾਦਗੀ ਨਾਲ ਰਹਿਣ ਵਾਲਾ, ਖੇਡਾਂ 'ਚ ਦਿਲਚਸਪੀ ਰੱਖਣ ਵਾਲਾ ਅਤੇ ਸਾਊ ਸੁਭਾਅ ਦਾ ਮਾਲਕ ਨੌਜਵਾਨ ਵੀ ਕਿਸੇ ਅਜਿਹੀ ਸਾਜਿਸ਼ ਦਾ ਸ਼ਿਕਾਰ ਹੋ ਸਕਦਾ ਹੈ। ਗੁਰਲਾਲ ਦੇ ਪਿਤਾ ਸਤਪਾਲ ਸਿੰਘ ਬਰਾੜ ਮੁਤਾਬਕ ਉਸ ਦਾ ਬੇਟਾ ਅਪਣੀਆਂ ਦੋ ਵੱਡੀਆਂ ਭੈਣਾ ਦਾ ਲਾਡਲਾ ਭਰਾ ਸੀ ਅਤੇ ਉਹ ਬਾਰਵੀਂ ਤਕ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਬਾਡੀਬਿਲਡਰ ਬਣਨ ਦਾ ਸ਼ੌਂਕ ਪੂਰਾ ਕਰਨ ਲਈ ਕੋਟਕਪੂਰੇ ਹੀ ਰਹਿੰਦਾ ਸੀ।
   ਕਰੀਬ ਇਕ ਸਾਲ ਪਹਿਲਾਂ ਉਹ ਚੰਡੀਗੜ੍ਹ ਚਲਾ ਗਿਆ, ਜਿੱਥੇ ਉਹ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਦਾ ਪ੍ਰਧਾਨ ਵੀ ਬਣਿਆ ਪਰ ਪਤਾ ਨਾ ਹੀ ਲੱਗਾ ਕਦੋਂ ਇਹ ਦੁਖਦਾਇਕ ਭਾਣਾ ਵਾਪਰ ਗਿਆ। ਉਸ ਦੇ ਪਿਤਾ ਨੇ ਦੁਹਰਾਇਆ ਕਿ ਮੇਰੇ ਬੇਟੇ ਦਾ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਸੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-13-5ਈimageimage
ਕੈਪਸ਼ਨ : ਸੋਪੂ ਦੇ ਸਾਬਕਾ ਪ੍ਰਧਾਨ ਗੁਰਲਾਲ ਸਿੰਘ ਬਰਾੜ ਦੀ ਮ੍ਰਿਤਕ ਦੇਹ 'ਤੇ ਵਰਲਾਪ ਕਰਦੇ ਹੋਏ ਉਸ ਦੇ ਪਰਿਵਾਰਕ ਮੈਂਬਰ। (ਗੋਲਡਨ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement