
ਠੇਕੇ ਦੇ ਅੰਦਰ ਪਈ 32 ਪੇਟੀਆਂ ਸ਼ਰਾਬ ਦੀਆਂ ਚੋਰ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿਚ 15 ਪੇਟੀਆਂ ਅੰਗਰੇਜ਼ੀ ਅਤੇ 17 ਪੇਟੀਆਂ ਠੇਕਾ ਦੇਸੀ ਸ਼ਰਾਬ ਦੀਆਂ ਹਨ।
ਜੈਤੋ- ਪੰਜਾਬ 'ਚ ਰੋਜਾਨਾ ਹੁਣ ਫਿਰ ਤੋਂ ਚੋਰੀ ਦੇ ਮਾਮਲੇ ਵੱਧ ਗਏ ਹਨ। ਅੱਜ ਤਾਜਾ ਮਾਮਲਾ ਜੈਤੋ-ਮੁਕਤਸਰ ਰੋਡ ਤੇ ਵੇਖਣ ਨੂੰ ਮਿਲਿਆ ਹੈ। ਇਹ ਚੋਰੀ ਮਾਮਲਾ ਮੁਕਤਸਰ ਰੋਡ 'ਤੇ ਪਸੂ ਹਸਪਤਾਲ ਦੇ ਸਾਹਮਣੇ ਸ਼ਰਾਬ ਦੇ ਠੇਕੇ ਤੇ ਹੋਇਆ ਹੈ। ਇਸ ਸ਼ਰਾਬ ਦੇ ਠੇਕੇ 'ਚੋਂ ਕਰੀਬ 2 ਲੱਖ ਰੁਪਏ ਦੀ ਸ਼ਰਾਬ ਚੋਰ ਚੋਰੀ ਕਰਕੇ ਲੈ ਗਏ। ਇਸ ਚੋਰੀ ਦੇ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਕੇਦਾਰ ਵੀਰ ਚੰਦ ਨੇ ਦੱਸਿਆ ਹੈ ਕਿ ਅੱਜ ਸਵੇਰੇ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ ਦੇ ਸ਼ਟਰ ਦੇ ਬਾਹਰ ਲੱਗੇ 4 ਜਿੰਦਰਿਆਂ ਨੂੰ ਤੋੜਿਆ ਗਿਆ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਠੇਕੇ ਦੇ ਅੰਦਰ ਪਈ 32 ਪੇਟੀਆਂ ਸ਼ਰਾਬ ਦੀਆਂ ਚੋਰ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿਚ 15 ਪੇਟੀਆਂ ਅੰਗਰੇਜ਼ੀ ਅਤੇ 17 ਪੇਟੀਆਂ ਠੇਕਾ ਦੇਸੀ ਸ਼ਰਾਬ ਦੀਆਂ ਹਨ।