
ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਪਾਇਆ ਅੱਗ 'ਤੇ ਕਾਬੂ
ਡੇਰਾਬੱਸੀ : ਸ਼ਹਿਰ ਵਿੱਚ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਡੇਰਾਬੱਸੀ ਗੁਲਾਬਗੜ੍ਹ ਰੋਡ 'ਤੇ ਇੱਕ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਦਰਅਸਲ ਗੱਡੀ ਦੇ ਮਾਲਕ ਅਜੇ ਕੁਮਾਰ ਆਪਣੀ ਪਤਨੀ ਨਾਲ ਹਸਪਤਾਲ ਤੋਂ ਘਰ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਵਿੱਚ ਅਚਾਨਕ ਅੱਗ ਲੱਗ ਗਈ।
ਹੋਰ ਵੀ ਪੜ੍ਹੋ: ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਨਵਜੋਤ ਸਿੱਧੂ
ਬਚਾਅ ਵਾਲੀ ਗੱਲ ਇਹ ਰਹੀ ਕਿ ਦੋਵੇਂ ਸੁਰੱਖਿਅਤ ਹਨ। ਅਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਏਸੇਂਟ ਗੱਡੀ ਹੈ ਜਿਸ ਵਿੱਚ ਕੰਪਨੀ ਫਿਟੇਡ ਸੀਐੱਨਜੀ ਗੈਸ ਕਿੱਟ ਲੱਗੀ ਹੋਈ ਹੈ।
ਹੋਰ ਵੀ ਪੜ੍ਹੋ: ਗਾਜ਼ੀਆਬਾਦ ਵਿੱਚ ਵੱਡਾ ਹਾਦਸਾ: ਟਾਇਰ ਫਟਣ ਨਾਲ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕ ਜ਼ਖਮੀ
ਉਨ੍ਹਾਂ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਹ ਆਪਣੀ ਪਤਨੀ ਨਾਲ ਘਰ ਵਾਪਸ ਜਾ ਰਹੇ ਸਨ। ਉਥੇ ਹੀ,ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।