ਲੁਧਿਆਣਾ 'ਚ ਸ਼ਰੇਆਮ ਚਲ ਰਿਹੈ ਗ਼ੈਰ ਕਾਨੂੰਨੀ ਹੋਰਡਿੰਗ ਦਾ ਧੰਦਾ
Published : Oct 14, 2021, 7:17 am IST
Updated : Oct 14, 2021, 7:17 am IST
SHARE ARTICLE
image
image

ਲੁਧਿਆਣਾ 'ਚ ਸ਼ਰੇਆਮ ਚਲ ਰਿਹੈ ਗ਼ੈਰ ਕਾਨੂੰਨੀ ਹੋਰਡਿੰਗ ਦਾ ਧੰਦਾ

ਲੁਧਿਆਣਾ, 13 ਅਕਤੂਬਰ (ਰਾਜਵਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਲੁਧਿਆਣਾ ਸ਼ਹਿਰ ਵਿਚ ਲੱਗਣ ਵਾਲੇ ਯੂਨੀਪੋਲ ਨੂੰ  ਲੈ ਕੇ ਲੁਧਿਆਣਾ ਨਗਰ ਨਿਗਮ ਅਤੇ ਕਾਂਗਰਸ ਪਾਰਟੀ 'ਤੇ ਕਈ ਗੰਭੀਰ ਦੋਸ਼ ਲਗਾਏ ਹਨ | 
ਉਨ੍ਹਾਂ ਨੇ ਯੂਨੀਪੋਲ 'ਤੇ ਵੱਡੇ ਘਪਲੇ ਦਾ ਦੋਸ਼ ਲਗਾਇਆ ਹੈ ਨਾਲ ਹੀ ਉਨ੍ਹਾਂ ਨੇ ਸਮਾਰਟ ਸਿਟੀ ਪ੍ਰਾਜੈਕਟ ਦੌਰਾਨ ਕਰਾਏ ਗਏ ਵਿਕਾਸ ਕਾਰਜਾਂ 'ਤੇ ਘੁਟਾਲੇ ਹੋਣ ਦਾ ਦਾਅਵਾ ਕੀਤਾ ਅਤੇ ਜਾਂਚ ਦੀ ਮੰਗ ਵੀ ਕੀਤੀ ਹੈ | ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਵਿਗਿਆਪਨ ਦੇ ਨਾਂ ਤੇ ਲੁਧਿਆਣਾ ਦੇ ਵਿੱਚ ਕਾਰਪੋਰੇਸ਼ਨ ਅਤੇ ਠੇਕੇਦਾਰਾਂ ਨੇ ਮਿਲ ਕੇ ਵੱਡਾ ਘਪਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਦੇ ਦੌਰਾਨ ਜਿਸ ਵਿਗਿਆਪਨ ਠੇਕੇਦਾਰ ਨੂੰ  2 ਕਰੋੜ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਦਿੱਤਾ ਗਿਆ ਸੀ | ਉਸ ਨੂੰ  ਕੋਰੋਨਾ ਦੇ ਨਾਂ ਤੇ ਸਿਰਫ਼ ਇੱਕ ਸਾਲ ਨਹੀਂ ਸਗੋਂ 7 ਸਾਲ ਲਈ ਰਿਆਇਤ ਦਿੱਤੀ ਗਈ | ਠੇਕੇਦਾਰ ਨੂੰ  9 ਕਰੋੜ ਦੀ ਰਿਆਇਤ ਦਿੱਤੀ ਗਈ | ਨਿਯਮਾਂ ਨੂੰ  ਛਿੱਕੇ ਟੰਗਿਆ ਜਾ ਰਿਹਾ ਹੈ | 
ਇਸ ਦੌਰਾਨ ਜਦੋਂ ਮਹੇਸ਼ਇੰਦਰ ਗਰੇਵਾਲ ਨੂੰ  ਸਵਾਲ ਕੀਤਾ ਗਿਆ ਕਿ ਜੋ ਹੋਰਡਿੰਗ ਦਾ ਠੇਕਾ ਸੀ ਉਹ ਕਿਸੇ ਅਕਾਲੀ ਦਲ ਦੇ ਨੇਤਾ ਨੂੰ  ਹੀ ਦਿੱਤਾ ਗਿਆ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੋਈ ਵੀ ਹੋਵੇ ਉਹ ਇਸ ਗੈਰਕਾਨੂੰਨੀ ਕੰਮ ਦਾ ਵਿਰੋਧ ਕਰਨਗੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬਕਾਇਦਾ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ  ਵੀ ਦੱਸ ਚੁੱਕੇ ਹਨ |
ਉਧਰ ਅਕਾਲੀ ਦਲ ਕੌਂਸਲਰ ਗਿਆਸਪੁਰਾ ਨੇ ਕਿਹਾ ਕਿ ਨਗਰ ਨਿਗਮ ਅੱਜ ਘਪਲਿਆਂ ਦਾ ਗੜ ਬਣ ਗਿਆ | ਸੜਕ ਬਣਾਉਣ 'ਤੇ ਘਪਲੇਬਾਜ਼ੀ ਹੋ ਰਹੀ ਹੈ | ਕਾਰਪੋਰੇਸ਼ਨ ਅਤੇ ਇਮਪਰੂਵਮੈਂਟ ਟਰਸਟ ਵੱਡੇ ਘਪਲੇ ਕਰ ਰਿਹਾ | 
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement