
'ਪਾਪਾ ਭਾਵਨਾਤਮਕ ਹਨ ਕਿਉਂਕਿ ਉਹ ਦਰਦ ਮਹਿਸੂਸ ਕਰਦੇ'
ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਹੈ।ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਫਿਰ ਨਵਜੋਤ ਸਿੰਘ ਸਿੱਧੂ ਨੇ ਅਸਤੀਫੇ ਦੇ ਦਿੱਤਾ। ਸਿੱਧੂ ਦੇ ਅਸਤੀਫੇ ਨੇ ਕਾਂਗਰਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ।
Rabia Sidhu
ਅਜਿਹੇ ਸਿਆਸੀ ਸੰਕਟ ਦੇ ਵਿੱਚਕਾਰ ਸਿੱਧੂ ਦੀ ਧੀ ਰਾਬੀਆ ਦਾ ਬਿਆਨ ਸਾਹਮਣੇ ਆਇਆ ਹੈ। ਪਿਤਾ ਬਾਰੇ ਸਵਾਲ ਸੁਣ ਕੇ ਸਿੱਧੂ ਦੀ ਧੀ ਭਾਵੁਕ ਹੋ ਗਈ ਅਤੇ ਕਿਹਾ ਕਿ ਉਹ ਵੱਡੀ ਲੜਾਈ ਲੜ ਰਹੇ ਹਨ ਅਤੇ ਉਹ ਲੜਦੇ ਰਹਿਣਗੇ।
Navjot Sidhu with his Family
ਉਨ੍ਹਾਂ ਕਿਹਾ ਕਿ ਲੋਕ ਕਈ ਵਾਰ ਸਮਝਦੇ ਨਹੀਂ। ਕੀ ਤੁਸੀਂ ਅਜਿਹੇ ਨੇਤਾ ਚਾਹੁੰਦੇ ਹੋ ਜੋ ਪੰਜਾਬ ਪ੍ਰਤੀ ਭਾਵੁਕ ਨਾ ਹੋਣ? ਪਾਪਾ ਭਾਵਨਾਤਮਕ ਹਨ ਕਿਉਂਕਿ ਉਹ ਦਰਦ ਮਹਿਸੂਸ ਕਰਦੇ ਹਨ। ਤੁਸੀਂ ਮੈਨੂੰ ਦੱਸੋ, ਕੀ ਅਜਿਹਾ ਨਹੀਂ ਹੋਣਾ ਚਾਹੀਦਾ? ਰਾਬੀਆ ਨੇ ਕਿਹਾ ਕਿ ਉਸ ਦੇ ਪਿਤਾ ਦਾ ਪੰਜਾਬ ਨਾਲ ਬਹੁਤ ਪਿਆਰ ਹੈ। ਉਨ੍ਹਾਂ ਇਹ ਗੱਲਾਂ ਇੱਕ ਪਾਰਕ ਦੇ ਉਦਘਾਟਨ ਦੌਰਾਨ ਮੀਡੀਆ ਨੂੰ ਕਹੀਆਂ