
'ਕੋਟਕਪੂਰਾ ਵਿਖੇ ਅਕਾਲੀ-ਭਾਜਪਾ ਸਰਕਾਰ ਨੇ ਸਿੱਖਾਂ 'ਤੇ ਚਲਾਈ ਸੀ ਗੋਲੀ'
ਚੰਡੀਗੜ੍ਹ : ਬਰਗਾੜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਦੇ ਗੋਲ ਚੌਂਕ ਵਿਖੇ ਇਨਸਾਫ਼ ਮੰਗ ਰਹੀ ਸੰਗਤ ਉੱਪਰ ਹੋਏ ਪੁਲਸੀਆ ਤਸ਼ੱਦਦ ਦੇ ਦਸ ਸਾਲ ਪੂਰੇ ਹੋਣ ਅਤੇ ਇਨਸਾਫ਼ ਨਾ ਮਿਲਣ ਨੂੰ ਲੈਕੇ ਸਿੱਖ ਸੰਗਤ ਨੇ ਅੱਜ ਕੋਟਕਪੂਰਾ ਦੇ ਗੋਲ ਚੌਂਕ ਵਿਖੇ ਲਾਹਣਤ ਦਿਹਾੜਾ ਮਨਾਇਆ।
ਸਭ ਤੋਂ ਪਹਿਲਾਂ ਸਿੱਖ ਸੰਗਤ ਨੇ ਸਵੇਰੇ ਗੁਰੂ ਸਾਹਿਬ ਦੇ ਜਾਪ ਨਾਲ ਆਪਣੇ ਰੋਸ ਧਰਨੇ (ਲਾਹਣਤ ਦਿਹਾੜੇ) ਦੀ ਸ਼ਰੂਆਤ ਕੀਤੀ ਅਤੇ ਬਹਿਬਲ ਕਲਾਂ ਦੇ ਸ਼ਹੀਦਾਂ (14 ਅਕਤੂਬਰ 2015) ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਅਤੇ ਸਰਦਾਰ ਗੁਰਜੀਤ ਸਿੰਘ ਸਰਾਂਵਾਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤ ਦੇ ਨਾਲ ਇਨਸਾਫ਼ ਮੰਗ ਰਹੇ ਦੋ ਸਿੱਖਾਂ ਦੀ ਸ਼ਹੀਦੀ ਵਿਅਰਥ ਨਹੀਂ ਜਾਵੇਗੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ਼ ਸਿੱਖ ਸੰਗਤ ਲੈਕੇ ਰਹੇਗੀ।
2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਇਨਸਾਫ ਦੀ ਮੰਗ ਕਰਦੀ ਸੰਗਤ 'ਤੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈ ਗੋਲੀ ਅਤੇ ਢਾਹੇ ਗਏ ਜੁਲਮ ਪੰਜਾਬ ਦੇ ਇਤਿਹਾਸ 'ਤੇ ਕਾਲਾ ਧੱਬਾ ਹਨ। ਅੱਜ ਤਕ ਵੀ ਜਿੰਮੇਵਾਰਾਂ ਵਿਰੁੱਧ ਕੋਈ ਠੋਸ ਕਰਵਾਈ ਨਾ ਹੋਣਾ ਕਾਬਿਲੇ-ਅਫ਼ਸੋਸ ਹੈ।
— Singh Sahib Giani Harpreet Singh (@J_Harpreetsingh) October 14, 2025
ਅਸੀਂ… pic.twitter.com/BdLxog0nDU
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਇਨਸਾਫ ਦੀ ਮੰਗ ਕਰਦੀ ਸੰਗਤ 'ਤੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈ ਗੋਲੀ ਅਤੇ ਢਾਹੇ ਗਏ ਜੁਲਮ ਪੰਜਾਬ ਦੇ ਇਤਿਹਾਸ 'ਤੇ ਕਾਲਾ ਧੱਬਾ ਹਨ। ਅੱਜ ਤੱਕ ਵੀ ਜਿੰਮੇਵਾਰਾਂ ਵਿਰੁੱਧ ਕੋਈ ਠੋਸ ਕਰਵਾਈ ਨਾ ਹੋਣਾ ਕਾਬਿਲੇ-ਅਫ਼ਸੋਸ ਹੈ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਗੁਰੂ ਮਰਯਾਦਾ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕੀਤੀ। ਇਹ ਸਮਾਗਮ ਸਿਰਫ਼ ਯਾਦਗਾਰੀ ਹੀ ਨਹੀਂ ਇਹ ਸਾਡਾ ਨਿਆਂ ਲਈ ਸੰਘਰਸ਼ ਹੈ, ਜੋ ਤਦ ਤਕ ਜਾਰੀ ਰਹੇਗਾ ਜਦ ਤਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ। ਇੱਕ ਦਹਾਕਾ ਗੁਜਰ ਗਿਆ ਵਾਰ ਵਾਰ ਸਰਕਾਰਾਂ ਇਨਸਾਫ ਦਾ ਵਾਅਦਾ ਕਰਕੇ ਮੁੱਕਰ ਗਈਆਂ ਸਿੱਖਾਂ ਨਾਲ ਧੋਖਾ ਹੋਇਆ ,ਮੇਰਾ ਸਪੱਸ਼ਟ ਮਤ ਹੈ ਕਿ ਇਨ੍ਹਾਂ ਸਭ ਘਟਨਾਵਾਂ ਸਬੰਧੀ ਇੱਕ ਵਾਈਟ ਪੇਪਰ (White Paper) ਜਾਰੀ ਕਰਨਾ ਸਮੇਂ ਦੀ ਲੋੜ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਅਸੀਂ ਤਿੰਨਾਂ ਹੀ ਸਰਕਾਰਾਂ ਦੇ ਦੋਸ਼ਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਪੰਥ ਦੀ ਕਚਿਹਰੀ ਵਿੱਚ ਖੜਾ ਕਰ ਸਕੀਏ ਅਤੇ ਇਨਸਾਫ ਲਈ ਚਾਰਾਜੋਈ ਕਰ ਸਕੀਏ।