
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦੇ ਆਨੰਦ ਕਾਰਜ 10 ਨਵੰਬਰ ਨੂੰ ਹੋ ਗਏ ਹਨ।
ਕਪੂਰਥਲਾ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦੇ ਆਨੰਦ ਕਾਰਜ 10 ਨਵੰਬਰ ਨੂੰ ਹੋ ਗਏ ਹਨ। ਪੁੱਤਰ ਦੇ ਵਿਆਹ ਦੀ ਇਸ ਖੁਸ਼ੀ ਦਾ ਜਿਕਰ ਖਹਿਰਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਂਊਟ ਫੇਸਬੁਕ 'ਤੇ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਨੇ ਲੋਕਾਂ ਤੋਂ ਸ਼ੁੱਭ ਕਾਮਨਾਵਾਂ ਦੀ ਆਸ ਕੀਤੀ ਹੈ।
Sukhpal Khaira Son Wedding
ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਨੇ ਵਿਆਹ 'ਚ ਆਏ ਹੋਏ ਮਹਿਮਾਨਾਂ ਅਤੇ ਲੋਕਾਂ ਤੋਂ ਸ਼ਗਨ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਦੇ ਬਦਲੇ ਉਨ੍ਹਾਂ ਨੇ ਸਿਰਫ ਅਤੇ ਸਿਰਫ ਆਸ਼ੀਰਵਾਦ ਦੇਣ ਦੀ ਮੰਗ ਕੀਤੀ। ਦੱਸ ਦੇਈਏ ਕਿ ਖਹਿਰੇ ਦੇ ਪੁੱਤਰ ਦੇ ਵਿਆਹ ਮੌਕੇ ਹੋਏ ਸ਼ਗਨ ਸਮਾਗਮ ਦੀ ਇਕ ਵੀਡੀਓ ਮੀਡੀਆ ਦੇ ਸਾਹਮਣੇ ਆਈ ਹੈ, ਜਿਸ 'ਚ ਸੁਖਪਾਲ ਖਹਿਰਾ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਤੋਂ ਹੀ ਸਾਨੂੰ ਬਹੁਤ ਕੁਝ ਦੇ ਦਿੱਤਾ ਹੈ।
Sukhpal Khaira Son Wedding
ਅੱਜ ਅਸੀਂ ਜੋ ਕੁਝ ਵੀ ਹਾਂ ਅਤੇ ਸਾਡੀ ਜੋ ਵੀ ਪਛਾਣ ਹੈ, ਹਲਕਾ ਭੁਲੱਥ ਅਤੇ ਉਥੋ ਦੇ ਲੋਕਾਂ ਕਰਕੇ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਡੇ ਸਮਾਗਮ 'ਚ ਆਏ, ਸਾਡੇ ਲਈ ਇਹੀ ਕਰੋੜਾਂ ਰੁਪਏ ਦੇ ਸ਼ਗਨ ਦੇ ਸਾਮਾਨ ਹੈ। ਜਿਸ ਦੇ ਲਈ ਉਨ੍ਹਾਂ ਨੇ ਸਾਰਿਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਆਪਣੇ ਸਵ.ਮਾਤਾ-ਪਿਤਾ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਸਾਰਿਆਂ ਨਾਲ ਸਾਂਝੀਆਂ ਕੀਤੀਆਂ।
Sukhpal Khaira Son Wedding
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।