ਕਿਸਾਨੀ ਸੰਘਰਸ਼ ਦਾ ਨਵਾਂ ਸੁਨੇਹਾ, ਕਾਲੀ ਦੀਵਾਲੀ ਦੀ ਥਾਂ ਮਸ਼ਾਲਾਂ ਬਾਲ ਕੇ ਚਾਨਣ ਵੰਡਣ ਦਾ ਅਹਿਦ
Published : Nov 14, 2020, 1:23 pm IST
Updated : Nov 14, 2020, 1:23 pm IST
SHARE ARTICLE
Farmers Protest
Farmers Protest

12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਲੀਡਰਾਂ ਨੇ ਦਿਤਾ ਨਵਾਂ ਸੰਦੇਸ਼

ਚੰਡੀਗੜ੍ਹ : ਕੇਂਦਰ ਨਾਲ ਮੀਟਿੰਗ ਬੇਸਿਟਾ ਰਹਿਣ ਬਾਅਦ ਕਿਸਾਨਾਂ ਦਾ ਸੰਘਰਸ਼ ਹੋਰ ਮੱਘਣ ਲੱਗਾ ਹੈ। ਸੰਘਰਸ਼ ਲੰਮੇਰਾ ਖਿੱਚਣ ਦੀਆਂ ਸੰਭਾਵਨਾਵਾਂ ਨੂੰ ਭਾਂਪਦਿਆ ਕਿਸਾਨ ਜਥੇਬੰਦੀਆਂ ਨੇ ਵੀ ਸੰਘਰਸ਼ ਨੂੰ ਨਵੀਂ ਰੂਪ-ਰੇਖਾ ਦੇਣੀ ਸ਼ੁਰੂ ਕਰ ਦਿਤੀ ਹੈ। ਕਿਸਾਨ ਜਥੇਬੰਦੀਆਂ ਨੇ ਕਾਲੀ ਦੀਵਾਲੀ ਮਨਾਉਣ ਦੇ ਦਿਤੇ ਸੁਨੇਹੇ ਨੂੰ ਬਦਲਦਿਆਂ ਹੁਣ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਮਸ਼ਾਲਾ ਬਾਲ ਕੇ ਲੋਕਾਈ ਤਕ ਚਾਨਣ ਪਹੁੰਚਾਉਣ ਦੇ ਨਾਲ-ਨਾਲ ਸੰਘਰਸ਼ੀ ਮਸ਼ਾਲ ਨੂੰ ਹਰ ਹਾਲ ਮੱਗਾਈ ਰੱਖਣ ਦਾ ਅਹਿਦ ਕੀਤਾ ਹੈ। ਕਿਸਾਨ ਜਥੇਬੰਦੀਆਂ ਮੁਤਾਬਕ ਖੇਤੀ ਕਾਨੂੰਨਾਂ ਖਿਲਾਫ ਉਨ੍ਹਾਂ ਦਾ ਸੰਘਰਸ਼ ਦੀਵਾਲੀ ਵਾਲੇ ਦਿਨ ਵੀ ਜਾਰੀ ਰਹੇਗਾ। ਕਿਸਾਨ ਆਗੂਆਂ ਮੁਤਾਬਕ ਪੰਜਾਬ ਭਰ 'ਚ ਲੱਗੇ ਕਿਸਾਨ-ਮੋਰਚਿਆਂ 'ਤੇ ਕਿਸਾਨ ਮਸ਼ਾਲਾਂ ਬਾਲ ਕੇ, ਪਿੰਡਾਂ 'ਚ ਮਸ਼ਾਲ-ਮਾਰਚ ਕਰਦਿਆਂ ਲੋਕਾਈ ਨੂੰ ਚਾਨਣ ਵੰਡਣਗੇ।

Farmers ProtestFarmers Protest

ਇਸ ਦੌਰਾਨ ਉਹ ਸੰਦੇਸ਼ ਦੇਣਗੇ ਕਿ ਕਿਸਾਨੀ ਸਮੇਤ ਸਮੁੱਚੇ ਵਰਗਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ ਅਤੇ ਜਥੇਬੰਦਕ ਸੰਘਰਸ਼ਾਂ 'ਤੇ ਟੇਕ ਰੱਖੀ ਜਾਵੇ। 12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਲੀਡਰਾਂ ਨੇ ਸਪੱਸ਼ਟ ਕੀਤਾ ਹੈ ਕਿ ਕਾਲ਼ੀ-ਦੀਵਾਲੀ ਦਾ ਨਹੀਂ, ਸਗੋਂ ਮਸ਼ਾਲਾਂ ਬਾਲ਼ ਕੇ ਚਾਨਣ ਵੰਡਣ ਦਾ ਸੰਦੇਸ਼ ਦਿਤਾ ਗਿਆ ਹੈ।

Farmers Protest Farmers Protest

ਕਾਬਲੇਗੌਰ ਹੈ ਕਿ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਕੇਂਦਰ ਸਰਕਾਰ ਅਜੇ ਤਕ ਅਵੇਸਲੇਪਣ ਦਾ ਇਜਹਾਰ ਕਰ ਰਹੀ ਹੈ। ਬੀਤੇ ਕੱਲ੍ਹ ਦੀ ਮੀਟਿੰਗ ਦੌਰਾਨ ਵੀ ਕੇਂਦਰੀ ਅਧਿਕਾਰੀਆਂ ਰਾਹੀਂ ਬਾਹਰ ਆਈਆਂ ਕਨਸੋਆਂ ਮੁਤਾਬਕ ਕੇਂਦਰ ਸਰਕਾਰ ਹਾਲ ਦੀ ਘੜੀ ਕਿਸਾਨੀ ਸੰਘਰਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਕੇਂਦਰ ਇਸ ਨੂੰ ਕੇਵਲ ਪੰਜਾਬ ਤਕ ਸੀਮਤ ਸਮੱਸਿਆ ਵਜੋਂ ਵੇਖ ਰਹੀ ਹੈ ਜਦਕਿ ਪੰਜਾਬ ‘ਚ ਉਠਦੀਆਂ ਰਹੀਆਂ ਸੰਘਰਸ਼ੀ ਲਹਿਰਾਂ ਦਿੱਲੀ ਦੇ ਤਖ਼ਤਾਂ ਦੇ ਪਾਵੇ ਹਿਲਾਉਣ ਦਾ ਦਮ ਰਖਦੀਆਂ ਹਨ, ਜਿਸ ਦੀਆਂ ਉਦਾਹਰਨਾਂ ਇਤਿਹਾਸ ‘ਚ ਦਰਜ ਹਨ।

Farmers ProtestFarmers Protest

ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕਿਸਾਨਾਂ ਨੂੰ ਮਾਲਕੀ ਦੇ ਹੱਕਾਂ ਦੀ ਸ਼ੁਰੂਆਤ ਕਰਨ ਤੋਂ ਇਲਾਵਾ 1907 ‘ਚ ਸ਼ੁਰੂ ਹੋਈ ਪੱਗੜੀ ਸੰਭਾਲ ਜੱਟਾਂ ਵਰਗੇ ਸੰਘਰਸ਼ੀ ਘੋਲਾਂ ਤੋਂ ਇਲਾਵਾ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਰ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਦਾ ਪਿਛੋਕੜ ਪੰਜਾਬ ਨਾਲ ਜੁੜਿਆ ਹੋਇਆ ਹੈ। ਇਹ ਅਜਿਹੀਆਂ ਸੰਘਰਸ਼ੀ ਲਹਿਰਾਂ ਸਨ ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਦੇ ਨੱਕ ‘ਚ ਦਮ ਕਰ ਦਿਤਾ ਸੀ।

Farmers Protest & Pm ModiFarmers Protest & Pm Modi

ਪੰਜਾਬ ਅੰਦਰ ਸੰਘਰਸ਼ੀ ਮਿਸ਼ਾਲ ਦੇ ਮੱਗਣ ਦਾ ਮਤਲਬ ਮਹਿਜ ਖੇਤਰੀ ਰੌਲਾ ਨਹੀਂ ਬਲਕਿ ਇਸ ਦੇ ਦੇਸ਼-ਵਿਆਪੀ ਹੋਣ ਦੇ ਕਾਰਨ ਦੇ ਹਾਲਾਤ ਪਹਿਲਾਂ ਹੋਏ ਸੰਘਰਸ਼ਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ। ਕੇਂਦਰ ਸਰਕਾਰ ਇਸ ਨੂੰ ਅਹਿਮੀਅਤ ਨਾ ਦੇ ਕੇ ਖੁਦ ਲਈ ਮੁਸੀਬਤਾਂ ਸਹੇੜਣ ਦੇ ਰਾਹ ਪਈ ਹੋਈ ਹੈ, ਜਿਸ ਨੂੰ ਸਮਾਂ ਰਹਿੰਦੇ ਮਸਲੇ ਦੇ ਹੱਲ ਲਈ ਸੰਜੀਦਾ ਹੋ ਜਾਣਾ ਚਾਹੀਦਾ ਹੈ, ਇਸੇ ‘ਚ ਹੀ ਸਭ ਦੀ ਭਲਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement