ਲੈਂਡ ਮਾਰਗੇਜ ਬੈਂਕ ਕਰਮਚਾਰੀਆਂ ਨੇ ਦੀਵਾਲੀ ਤੋਂ ਪਹਿਲਾਂ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ
Published : Nov 14, 2020, 7:15 am IST
Updated : Nov 14, 2020, 7:15 am IST
SHARE ARTICLE
image
image

ਲੈਂਡ ਮਾਰਗੇਜ ਬੈਂਕ ਕਰਮਚਾਰੀਆਂ ਨੇ ਦੀਵਾਲੀ ਤੋਂ ਪਹਿਲਾਂ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ

ਚੰਡੀਗੜ੍ਹ, 13 ਨਵੰਬਰ (ਗੁਰਉਪਦੇਸ਼ ਭੁੱਲਰ): ਅੱਜ ਲੈਂਡ ਮਾਰਗੇਜ਼ ਬੈਂਕ ਕਰਮਚਾਰੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 'ਕਲਮ ਛੋਡ' ਦਾ ਨਾਅਰਾ ਦਿੰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿਤੀ ਗਈ ਹੈ। ਬੈਂਕ ਕਰਮਚਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹੜਤਾਲ ਵਿਚ ਸਮੂਹ ਮੁਲਾਜ਼ਮਾਂ ਵਲੋਂ ਭਰੀ ਹਾਜ਼ਰੀ ਤੋਂ ਮਿਲੇ ਭਰਵੇਂ ਹੁੰਗਾਰੇ ਨੇ ਮੁਲਾਜ਼ਮਾਂ ਦੀ ਏਕਤਾ ਦਾ ਸਬੂਤ ਵੀ ਦਿੱਤਾ।
 ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਮੈਨੇਜਮੈਂਟ ਵੱਲੋਂ ਕਰਮਚਾਰੀਆੰ ਦੀਆੰ ਮੰਗਾਂ ਨਹੀਂ ਮੰਨੀਆ ਜਾਣਗੀਆੰ, ਉਨ੍ਹਾਂ ਸਮਾਂ ਹੜਤਾਲ ਜਾਰੀ ਰਹੇਗੀ। ਇਸ ਸਮੇਂ ਬੈਂਕ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਆਪਣਾ ਵਿਰੋਧ ਜਾਹਰ ਕੀਤਾ। ਇਸ ਦੌਰਾਨ ਐਕਸ਼ਨ ਕਮੇਟੀ ਨੇ ਸਾਰੇ ਮੁਲਾਜ਼ਮਾਂ ਨੂੰ 16 ਨਵੰਬਰ ਵਾਲੇ ਦਿਨ ਹੜਤਾਲ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਐਕਸ਼ਨ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੰਨਾਂ ਚਿਰ ਮੈਨੇਜਮੈਂਟ ਆਪਣਾ ਤਾਨਾਸ਼ਾਹੀ ਰਵੱਈਆ ਛੱਡ ਗੱਲਬਾਤ ਲਈ ਰਾਜੀ ਨਹੀਂ ਹੁੰਦੀ, ਉਸ ਸਮੇਂ ਤੱਕ ਕਲਮ ਛੋਡ ਹੜਤਾਲ ਜਾਰੀ ਰੱਖਾਂਗੇ। ਇਸ ਸਮੇਂ ਚੰਡੀਗੜ੍ਹ ਡਿਵੀਜ਼ਨ ਦੇ ਮੈਂਬਰ ਮੈਨੇਜਰ ਹਰਦੇਵ ਸਿੰਘ, ਮੈਨੇਜਰ ਸ਼ਮਸੇਰ ਸਿੰਘ, ਏ.ਐਮ. ਗਗਨਦੀਪ ਸਿੰਘ, .ਪਟਿਆਲਾ ਡਿਵੀਜਨ ਦੇ ਬਲਜਿੰਦਰ ਸਿੰਘ ਚੰਦੂਮਾਜਰਾ, ਮੈਨੇਜਰ, ਜ਼ਸਬੀਰ ਸਿੰਘ , ਫੀਲਡ ਅਫਸਰ, ਗੁਰਵਿੰਦਰ ਸਿੰਘ, ਸੀ.ਡੀ.ਈ.ਓ, ਫਿਰੋਜਪੁਰ ਡਿਵੀਜਨ ਤੋਂ  ਰਵਿੰਦਰਪਾਲ ਸਿੰਘ ਸੇਖੋਂ, ਮੈਨੇਜਰ, ਅਮਨਦੀਪ ਸਿੰਘ, ਫੀਲਡ ਅਫਸਰ, ਵਰੂਣਦੀਪ ਮਹਿਤਾ, ਸੀ.ਡੀ.ਈ.ਓ, ਜਲੰਧਰ ਡਿਵੀਜਨ ਤੋਂ ਧਰਮਿੰਦimageimageਰ ਸਿੰਘ, ਏ.ਐਮ,  ਸ੍ਰੀ ਲਖਵਿੰਦਰ ਸਿੰਘ, ਸੀ.ਡੀ.ਈ.ਓ ਆਦਿ ਮੁਲਾਜ਼ਮ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement