ਕੋਵਿਡ-19 ਦੇ ਬਾਵਜੂਦ ਮਿਲਕਫ਼ੈੱਡ ਨੇ ਅਪਣੀ ਸਮਰਥਾ 'ਚ ਵਾਧਾ ਕੀਤਾ : ਸੁਖਜਿੰਦਰ ਸਿੰਘ ਰੰਧਾਵਾ
Published : Nov 14, 2020, 1:19 am IST
Updated : Nov 14, 2020, 1:19 am IST
SHARE ARTICLE
image
image

ਕੋਵਿਡ-19 ਦੇ ਬਾਵਜੂਦ ਮਿਲਕਫ਼ੈੱਡ ਨੇ ਅਪਣੀ ਸਮਰਥਾ 'ਚ ਵਾਧਾ ਕੀਤਾ : ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ, 13 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮਿਲਕਫ਼ੈੱਡ ਜੋ ਕਿ ਪੰਜਾਬ ਦੇ ਸੱਭ ਤੋਂ ਪ੍ਰਭਾਵਸ਼ਾਲੀ ਸਹਿਕਾਰੀ ਅਦਾਰਿਆਂ ਵਿਚੋਂ ਇਕ ਹੈ, ਕੋਵਿਡ-19 ਮਹਾਂਮਾਰੀ ਦੇ ਅਜੋਕੇ ਦੌਰ ਜਦੋਂ ਪੂਰਾ ਦੇਸ਼ ਉਦਯੋਗ ਅਤੇ ਸੇਵਾ ਖੇਤਰ ਵਿਚ ਆਰਥਕ ਮੰਦੀ ਨਾਲ ਜੂਝ ਰਿਹਾ ਹੈ, ਦੇ ਬਾਵਜੂਦ ਇਸ ਦੇ ਪ੍ਰਬੰਧਨ ਦੀਆਂ ਸਮਰਥਾਵਾਂ ਦੇ ਵਿਸਥਾਰ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਨੂੰ ਚਲਾ ਰਿਹਾ ਹੈ।
ਇਹ ਪ੍ਰਗਟਾਵਾ ਅੱਜ ਇਥੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲਕਫ਼ੈੱਡ ਵਿਖੇ ਇੰਜੀਨੀਅਰਿੰਗ, ਸੂਚਨਾ ਤਕਨਾਲੋਜੀ, ਮਾਰਕੀਟਿੰਗ ਅਤੇ ਪਸ਼ੂ ਪਾਲਣ ਖੇਤਰ ਵਿਚ 27 ਉਮੀਦਵਾਰਾਂ ਨੂੰ ਸਹਾਇਕ ਮੈਨੇਜਰ ਦੀਆਂ ਅਸਾਮੀਆਂ ਵਿਰੁਧ ਨਿਯੁਕਤੀ ਪੱਤਰ ਸੌਂਪਣ ਦੇ ਮੌਕੇ ਕੀਤਾ।
ਮੌਜੂਦਾ ਪ੍ਰਾਜੈਕਟਾਂ ਬਾਰੇ ਵਿਸਥਾਰ ਵਿਚ ਦਸਦਿਆਂ ਮੰਤਰੀ ਨੇ ਕਿਹਾ ਕਿ 254 ਕਰੋੜ ਰੁਪਏ ਦੇ ਵਿਕਾਸ ਅਤੇ ਪਸਾਰ ਪ੍ਰਾਜੈਕਟ ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਡੇਅਰੀ ਵਿਖੇ ਕੰਮ ਪ੍ਰਗਤੀ ਅਧੀਨ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਅਤੇ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਕੁਲ 138 ਕਰੋੜ ਰੁਪਏ ਦੀ ਲਾਗਤ ਵਾਲਾ ਮੈਗਾ ਡੇਅਰੀ ਪ੍ਰਾਜੈਕਟ ਬੱਸੀ ਪਠਾਣਾ ਵਿਖੇ ਪ੍ਰਗਤੀ ਅਧੀਨ ਹੈ ਜਿਸ ਦੇ ਜੂਨ, 2021 ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਵਿੱਤੀ ਸਾਲ 2020-21 ਦੌਰਾਨ ਮਿਲਕਫ਼ੈੱਡ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ. ਰੰਧਾਵਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਬਾਵਜੂਦ, ਘਿਓ (ਸੀ ਪੀ) ਅਤੇ ਯੂਐਚਟੀ ਮਿਲਕ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 30 ਫ਼ੀ ਸਦੀ ਅਤੇ 91 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਅਕਤੂਬਰ, 2020 ਦੌਰਾਨ  ਘਿਉ (ਸੀਪੀ) ਵਿਚ 44 ਫ਼ੀ ਸਦੀ, ਯੂਐਚਟੀ ਦੁੱਧ ਵਿਚ 33 ਫ਼ੀ ਸਦੀ, ਆਈਸ ਕਰੀਮ ਵਿਚ 33 ਫ਼ੀ ਸਦੀ ਅਤੇ ਫਲੈਵਰਡ ਮਿਲਕ ਵਿਚ 60 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ, 2020-21 ਦੇ ਅਰਸੇ ਦੌਰਾਨ ਮਿਲਕਫੈਡ ਨੇ ਕਈ ਨਵੇਂ ਉਤਪਾਦ ਜਿਵੇਂ ਕਿ ਹਲਦੀ ਦੁੱਧ, ਆਈਸ ਕਰੀਮ ਦੇ ਜਾਇਕੇ ਵਾਲੇ ਕਾਜੂ ਅੰਜੀਰ, ਅਫ਼ਗਾਨ ਡ੍ਰਾਈ ਫਰੂਟ, ਬ੍ਰਾਂਡ ਐਮੂਰ ਦੇ ਅਧੀਨ ਚੌਕੋ ਡੀਲਾਈਟ, ਪੀਓ ਦੇ ਸੁਆਦ ਵਾਲੇ ਦੁੱਧ ਨੂੰ ਨਾ ਟੁੱਟਣ ਵਾਲੀਆਂ ਪੀ.ਪੀ. ਬੋਤਲਾਂ ਵਿਚ ਲਾਂਚ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਰੰਧਾਵਾ ਨੇ ਦਸਿਆ ਕਿ ਇਸ ਤੋਂ ਇਲਾਵਾ ਡੇਅਰੀ ਤਕਨਾਲੋਜੀ ਦੇ ਖੇਤਰ ਵਿਚ ਗਡਵਾਸੂ ਲੁਧਿਆਣਾ ਵਿਖੇ ਹੋਏ ਕੈਂਪਸ ਇੰਟਰਵਿਊ ਰਾਹੀਂ 10 ਨਵੇਂ ਭਰਤੀ ਕੀਤੇ ਸਹਾਇਕ ਮੈਨੇਜਰ ਸਿਖਿਆਰਥੀਆਂ ਦੁਆਰਾ ਅਪਣਾ ਕੋਰਸ ਪੂਰਾ ਹੋਣ ਤੋਂ ਬਾਅਦ ਇਕ ਮਹੀਨੇ ਦੇ ਅੰਦਰ ਜੁਆਇਨ ਕਰਨ ਦੀ ਸੰਭਾਵਨਾ ਹੈ ਅਤੇ ਮਿਲਕਫ਼ੈੱਡ ਵਲੋਂ ਨੇੜਲੇ ਭਵਿੱਖ ਵਿੱਚ 540 ਤਕਨੀਕੀ ਪੋਸਟਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਸ ਮੌਕੇ ਮਿਲਕਫੈਡ ਪੰਜਾਬ ਦੇ ਪ੍ਰਬੰਧਕ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ ਅਤੇ ਮਿਲਕਫ਼ੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਵੀ ਹਾਜ਼ਰ ਸਨ।

SHARE ARTICLE

ਏਜੰਸੀ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement