
ਰਾਸ਼ਟਰਪਤੀ ਚੋਣ : ਬਾਇਡਨ ਨੇ ਐਰਿਜ਼ੋਨਾ 'ਚ ਦਰਜ ਕੀਤੀ ਜਿੱਤ
ਵਾਸ਼ਿੰਗਟਨ, 13 ਨਵੰਬਰ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਐਰਿਜ਼ੋਨਾ 'ਚ ਜਿੱਤ ਦਰਜ ਕਰ ਲਈ ਹੈ। ਅਮਰੀਕਾ ਦੇ ਪ੍ਰਮੁੱਖ ਮੀਡੀਆ ਘਰਾਨੇ ਨੇ ਸ਼ੁਕਰਵਾਰ ਨੂੰ ਇਸ ਦਾ ਐਲਾਨ ਕੀਤਾ।
'ਸੀਐਨਐਨ' ਨੇ ਅਪਣੀ ਇਕ ਰੀਪੋਰਟ 'ਚ ਕਿਹਾ ਕਿ ਡੈਮੋਕ੍ਰੇਟ ਬਾਇਡਨ ਨੇ ਰਿਪਬਲਿਕਨ ਦੇ ਲੰਮੇ ਸਮੇਂ ਤੋਂ ਗੜ੍ਹ ਰਹੇ ਐਰਿਜ਼ੋਨਾ 'ਚ ਜਿੱਤ ਦਰਜ ਕਰ ਲਈ ਹੈ। ਐਰਿਜ਼ੋਨਾ 'ਚ ਡੈਮੋਕ੍ਰੇਟ ਲੇ 1996 ਤੋਂ ਜਿੱਤ ਦਰਜ ਨਹੀਂ ਕੀਤੀ ਸੀ। ਬਾਇਡਨ ਨੇ ਇਸ ਦੇ ਨਾਲ ਹੀ 290 'ਇਲੈਕਟਰੋਲ ਕਾਲੇਜ ਵੋਟ' ਹਾਸਲ ਕਰ ਲਏ ਹਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਹਾਲੇ ਤਕ 217 ਦੇ ਅੰਕੜੇ 'ਤੇ ਹੀ ਪਹੁੰਚ ਪਾਏ ਹਨ।
ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਈ ਸੀ, ਜਿਸ 'ਚ ਬਾਇਡਨ ਨੂੰ ਜੇਤੂ ਐਲਾਨ ਕੀਤਾ ਜਾ ਚੁਕਿਆ ਹੈ।
ਨਾਰਥ ਕੈਰੋਲਾਈਨਾ ਅਤੇ ਜਾਰਜਿਆ 'ਚ ਹਾਲੇ ਨਤੀਜੇ ਐਲਾਨੇ ਨਹੀਂ ਗਏ ਹਨ, ਉਥੇ ਦੋਹਾਂ ਵਿਚਾਲੇ ਤਿੱਖੀ ਟੱਕਰ ਹੈ। ਟਰੰਪ ਨੇ ਹਾਲਾਂਕਿ ਅਪਣੀ ਹਾਰ ਸਵੀਕਾਰ ਨਹੀਂ ਕੀਤੀ ਹੈ ਲਗਾਤਾਰ ਉਹ ਚੋਣ 'ਚ ਧੋਖਾਧੜੀ ਦੇ ਦੋਸ਼ ਲਗਾ ਰਹੇ ਹਨ। (ਪੀਟੀਆਈ)