
ਬੇਕਾਬੂ ਬੱਸ ਪਲਟੀ, ਪਿਉ-ਪੁੱਤ ਦੀ ਜਾਨ ਗਈ
ਟਾਂਡਾ ਉੜਮੁੜ, 13 ਨਵੰਬਰ (ਪਪ) : ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਦਾਰਾਪੁਰ ਬਾਈਪਾਸ ਟਾਂਡਾ ਉੜਮੁੜ ਵਿਖੇ ਇਕ ਬੱਸ ਦੇ ਪਲਟ ਜਾਣ ਕਾਰਨ ਐਕਟੀਵਾ ਸਵਾਰ ਪਿਤਾ-ਪੁੱਤਰ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਬੱਸ ਚਾਲਕ ਵਲੋਂ ਸੰਤੁਲਨ ਗੁਆਉਣ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਬੱਸ ਵਿਚ ਸਵਾਰ 4 ਵਿਅਕਤੀ ਵੀ ਜ਼ਖਮੀ ਹੋਏ ਹਨ। ਥਾਣਾ ਟਾਂਡਾ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਵਾਰੀਆਂ ਨੂੰ ਹਾਦਸਾਗ੍ਰਸਤ ਬੱਸ 'ਚੋਂ ਬਾਹਰ ਕਢਿਆ। ਇਹ ਪ੍ਰਾਈਵੇਟ ਬੱਸ ਜਲੰਧਰ ਤੋਂ ਜੰਮੂ ਜਾ ਰਹੀ ਸੀ। ਟਾਂਡਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਦਿਤੀ ਹੈ। ਫਰਾਰ ਬੱਸ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।image