Punjab News: ਨਹੀਂ ਰਹੇ ਸਾਬਕਾ ਆਈਏਐਸ ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ
Published : Nov 14, 2023, 7:20 am IST
Updated : Nov 14, 2023, 12:19 pm IST
SHARE ARTICLE
Niripinder Singh Ratan is no more
Niripinder Singh Ratan is no more

ਮਰਹੂਮ ਗਿਆਨੀ ਮਹਿੰਦਰ ਸਿੰਘ ਦੇ ਸਪੁੱਤਰ ਰਤਨ ਪੰਜਾਬ ਸਰਕਾਰ ਵਿਚ ਡਵੀਜ਼ਨਲ ਕਮਿਸ਼ਨਰ ਸਮੇਤ ਅਹਿਮ ਅਹੁਦਿਆਂ ’ਤੇ ਰਹੇ।

ਚੰਡੀਗੜ੍ਹ : ਪੰਜਾਬ ਦੇ ਸਾਬਕਾ ਆਈ ਏ ਐਸ ਅਧਿਕਾਰੀ  ਤੇ ਲੇਖਕ ਨਿ੍ਰਪਇੰਦਰ ਸਿੰਘ ਰਤਨ ਨਹੀਂ ਰਹੇ। ਉਨ੍ਹਾਂ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 80 ਸਾਲ ਸੀ ਅਤੇ ਉਹ ਅਪਣੇ ਪਿੱਛੇ ਇਕ ਪੁੱਤਰ, ਨੂੰਹ ਅਤੇ ਦੋ ਦੋਹਤੇ ਛੱਡ ਗਏ ਹਨ। ਮਰਹੂਮ ਗਿਆਨੀ ਮਹਿੰਦਰ ਸਿੰਘ ਦੇ ਸਪੁੱਤਰ ਰਤਨ ਪੰਜਾਬ ਸਰਕਾਰ ਵਿਚ ਡਵੀਜ਼ਨਲ ਕਮਿਸ਼ਨਰ ਸਮੇਤ ਅਹਿਮ ਅਹੁਦਿਆਂ ’ਤੇ ਰਹੇ।

ਪ੍ਰਸ਼ਾਸਕੀ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਉਹ ਸਫ਼ਲ ਲੇਖਕ ਵੀ ਸਨ। ਉਨ੍ਹਾਂ ਨੇ 2021 ਵਿਚ ਓਪਰੇਸ਼ਨ ਬਲੂ ਸਟਾਰ 84 ਦੇ ਨਾਮ ਹੇਠ ਇਕ ਕਿਤਾਬ ਵੀ ਲਿਖੀ। ਇਸ ਪੁਸਤਕ ਦੇ ਰਿਲੀਜ਼ ਸਮਾਗਮ ਦੀ ਖ਼ਬਰ ਨੂੰ ਰੋਜ਼ਾਨਾ ਸਪੋਕਸਮੈਨ ਨੇ ਪ੍ਰਮੁਖਤਾ ਨਾਲ ਛਾਪਿਆ ਸੀ। ਇਸ ਪੁਸਤਕ ਵਿਚ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਸਮੇਂ ਮਾਰੇ ਗਏ ਸ਼ਰਧਾਲੂਆਂ, ਫ਼ੌਜੀਆਂ ਅਤੇ ਖਾੜਕੂਆਂ ਦੀ ਗਿਣਤੀ ਬਾਰੇ ਛਪੀਆਂ ਹੋਰ ਕਿਤਾਬਾਂ ਤੋਂ ਵਖਰੇ ਅੰਕੜੇ ਹੋਣ ਦਾ ਦਾ ਦਾਅਵਾ ਕੀਤਾ ਗਿਆ ਸੀ।

ਲੇਖਕ ਦਾ ਕਹਿਣਾ ਸੀ ਕਿ ਕਈ ਸਾਲਾਂ ਦੀ ਮਿਹਨਤ ਬਾਅਦ ਇਹ ਅੰਕੜੇ  ਉਨ੍ਹਾਂ ਨੇ ਖ਼ੁਦ ਖੋਜ ਪੜਤਾਲ ਕਰ ਕੇ ਇਕੱਤਰ ਕੀਤੇ ਹਨ। ਰਤਨ ਦੀ ਭੈਣ ਰਮਾ ਰਤਨ ਜੋ ਕਿ ਖ਼ੁਦ ਵੀ ਇਕ ਲੇਖਕ ਹਨ ਨੇ, ਦਸਿਆ ਕਿ  ਉਨ੍ਹਾਂ  ਦੇ  ਭਰਾ ਦਾ ਅੰਤਮ ਸਸਕਾਰ 14 ਨਵੰਬਰ 12 ਵਜੇ ਸੈਕਟਰ 25 ਦੇ ਬਿਜਲਈ ਸ਼ਮਸ਼ਾਨ ਘਾਟ ਵਿਖੇ ਹੋਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement