
Dirba News: ਜ਼ਮੀਨ ਦੀ ਵੰਡ ਨੂੰ ਲੈ ਕੇ ਅਕਸਰ ਰਹਿੰਦੇ ਸਨ ਲੜਦੇ
ਦਿੜ੍ਹਬਾ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜ਼ਮੀਨ ਪਿੱਛੇ ਵੱਡੇ ਭਰਾ ਨੇ ਗੋਲੀ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦਾ ਆਪਣੇ ਛੋਟੇ ਭਰਾ ਸੁਖਵਿੰਦਰ ਸਿੰਘ ਉਰਫ ਡੀਸੀ ਪੁੱਤਰ ਜਰਨੈਲ ਸਿੰਘ ਦਾ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ।
ਇਸ ਦੌਰਾਨ ਸੁਖਵਿੰਦਰ ਸਿੰਘ ਨੇ ਰਾਇਫਲ ਚੁੱਕ ਲਈ ਪਰ ਹਰਜਿੰਦਰ ਸਿੰਘ ਨੇ ਰਾਇਫਲ ਖੋਹ ਕੇ ਸੁਖਵਿੰਦਰ ਸਿੰਘ ਡੀਸੀ (32) ਦੇ ਗੋਲੀ ਮਾਰ ਦਿੱਤੀ। ਜਿਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਮੌਤ ਹੋ ਗਈ। ਪੁਲਿਸ ਨੇ ਹਰਜਿੰਦਰ ਸਿੰਘ ਦੇ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।