6 ਸਾਲ ਪਹਿਲਾਂ ਗਿਆ ਸੀ ਕੈਨੇਡਾ
ਝਬਾਲ (ਤਰਨਤਾਰਨ): ਝਬਾਲ ਦੇ ਪੰਜਾਬ ਪੁਲਿਸ ਵਿਚ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦੀ ਕੈਨੈਡਾ ਵਿਖੇ ਟਰੱਕ ਹਾਦਸੇ ਵਿੱਚ ਮੌਤ ਹੋ ਗਈ। ਉਹ 6 ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਦਿਲਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ 6 ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉਹ ਪੜ੍ਹਾਈ ਪੂਰੀ ਹੋਣ ਉਪਰੰਤ ਉਥੇ ਟਰੱਕ ਚਲਾ ਰਿਹਾ ਸੀ।
ਬੀਤੀ ਰਾਤ ਬਰੈਂਪਟਨ ਨੇੜੇ ਉਸ ਦੇ ਟਰੱਕ ਦੀ ਸੜਕ ਕਿਨਾਰੇ ਖੜ੍ਹੇ ਇਕ ਹੋਰ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਦਿਲਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਿਲਪ੍ਰੀਤ ਸਿੰਘ ਦੇ ਮਾਤਾ ਪਿਤਾ ਉਸ ਨੂੰ ਕੈਨੇਡਾ ਵਿਖੇ ਮਿਲਣ ਗਏ ਹੋਏ ਸਨ। ਉਸ ਦੀ ਮਾਤਾ ਕੱਲ੍ਹ ਹੀ ਵਾਪਸ ਪਿੰਡ ਝਬਾਲ ਪਰਤੀ ਸੀ ਅਤੇ ਪਿਤਾ ਮਨਜੀਤ ਸਿੰਘ ਨੇ ਅਗਲੇ ਮਹੀਨੇ ਦਿਲਪ੍ਰੀਤ ਸਿੰਘ ਨਾਲ ਵਾਪਸ ਭਾਰਤ ਆਉਣਾ ਸੀ।
