ਬਿਹਾਰ ਚੋਣਾਂ ’ਚ ਜਿੱਤ ’ਤੇ ਪੰਜਾਬ ਭਾਜਪਾ ’ਚ ਜਸ਼ਨ, ਭੰਗੜਾ ਪਾਇਆ, ਮਠਿਆਈ ਵੰਡੀ
ਚੰਡੀਗੜ੍ਹ: ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਉਸਦੇ ਗਠਜੋੜ ਨੂੰ ਮਿਲੇ ਸਪਸ਼ਟ ਬਹੁਮਤ ‘ਤੇ ਪੰਜਾਬ ਭਾਜਪਾ ਵਲੋਂ ਖੂਬ ਖ਼ੁਸ਼ੀ ਦਾ ਇਜਹਾਰ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਹੈ ਕਿ ਬਿਹਾਰ ਦੇ ਲੋਕਾਂ ਨੇ ਵਿਕਾਸ, ਪਾਰਦਰਸ਼ੀ ਕਾਰਗੁਜ਼ਾਰੀ ਅਤੇ ਸਥਿਰ ਸਰਕਾਰ ਦੇ ਹੱਕ ਵਿੱਚ ਵੋਟ ਪਾ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਨਕਾਰਾਤਮਕ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ।
ਪੰਜਾਬ ਭਾਜਪਾ ਦੇ ਕਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਿਹਾਰ ਦੇ ਨਤੀਜਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਢ, ਵਿਜ਼ਨ ਤੇ ਲੋਕ ਭਰੋਸੇ ਦੀ ਮੋਹਰ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਦੁਬਾਰਾ ਵਿਕਾਸ ਦੇ ਰਾਹ ਨੂੰ ਚੁਣਿਆ ਹੈ ਅਤੇ ਇਹ ਨਤੀਜੇ ਦੇਸ਼ ਭਰ ਵਿੱਚ ਭਾਜਪਾ ਲਈ ਹੌਸਲਾ ਵਧਾਉਣ ਵਾਲੇ ਹਨ।
ਉਨ੍ਹਾਂ ਕਿਹਾ ਕਿ ਬਿਹਾਰ ਦੀ ਜਿੱਤ ਸਿਰਫ਼ ਇੱਕ ਰਾਜ ਦੀ ਰਾਜਨੀਤਿਕ ਸਫ਼ਲਤਾ ਨਹੀਂ, ਸਗੋਂ ਇਹ ਸਾਰਿਆਂ ਲਈ ਸੁਨੇਹਾ ਹੈ ਕਿ ਜਨਤਾ ਹੁਣ ਸਿਰਫ਼ ਕੰਮ ਅਤੇ ਨਤੀਜਿਆਂ ‘ਤੇ ਵਿਸ਼ਵਾਸ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਵੇਂ ਬਿਹਾਰ ਨੇ ਭਾਜਪਾ ਨੂੰ ਮੰਦਿਰ, ਮਸਜਿਦ, ਜਾਤ-ਪਾਤ ਅਤੇ ਝੂਠੇ ਵਾਅਦਿਆਂ ਦੀ ਸਿਆਸਤ ਨੂੰ ਰੱਦ ਕਰਕੇ ਵੋਟ ਦਿੱਤਾ ਹੈ, ਓਹੋ ਤਬਦੀਲੀ ਪੰਜਾਬ ਵਿੱਚ ਵੀ ਜਲਦੀ ਨਜ਼ਰ ਆਵੇਗੀ।
ਚੰਡੀਗਢ ਵਿਖੇ ਸੂਬਾ ਪਾਰਟੀ ਆਫਿਸ ਚ ਪੰਜਾਬ ਭਾਜਪਾ ਦੇ ਨੇਤਾਵਾਂ ਨੇ ਭੰਗੜਾ ਪਾ ਕੇ ਤੇ ਲੱਡੂ ਵੰਡ ਕਰ ਖੁਸ਼ੀ ਮਨਾਈ । ਜਿਸ ਚ ਪ੍ਰਮੁੱਖ ਤੇ ਸ਼ਾਮਿਲ ਸਨ ਭਾਜਪਾ ਦੇ ਕੋਮੀ ਕਾਰਜਕਾਰਣੀ ਮੈਂਬਰ ਬੀਬੀ ਅਮਨਜੋਤ ਰਾਮੂਵਾਲੀਆ, ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ, ਲੀਗਲ ਸੈੱਲ ਦੇ ਸੂਬਾ ਮੁਖੀ ਐਨ.ਕੇ. ਵਰਮਾ । ਇਨ੍ਹਾਂ ਸੀਨੀਅਰ ਨੇਤਾਵਾਂ ਨੇ ਵੀ ਬਿਹਾਰ ਦੇ ਨਤੀਜਿਆਂ ਨੂੰ ਭਾਜਪਾ ਦੀ ਖ਼ੂਬਸੂਰਤ ਜਿੱਤ ਦੱਸਦਿਆਂ ਕਿਹਾ ਕਿ ਇਹ ਨਤੀਜੇ ਦੇਸ਼ ਦੀ ਰਾਜਨੀਤਿਕ ਦਿਸ਼ਾ ਨੂੰ ਨਵਾਂ ਮੋੜ ਦੇਣ ਵਾਲੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੋਟਰਾਂ ਦੇ ਭਰੋਸੇ ‘ਤੇ ਖਰਾ ਉਤਰਣ ਲਈ ਵਚਨਬੱਧ ਹੈ ਅਤੇ ਵਿਰੋਧੀਆਂ ਦੀ ਨਕਾਰਾਤਮਕ ਮੁਹਿੰਮ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ।
ਪੰਜਾਬ ਭਾਜਪਾ ਨੇ ਇਸ ਮੌਕੇ ‘ਤੇ ਬਿਹਾਰ ਦੇ ਭਾਜਪਾ ਵਰਕਰਾਂ ਅਤੇ ਲੀਡਰਸ਼ਿਪ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਪਾਰਟੀ ਦੀ ਮਜ਼ਬੂਤ ਜ਼ਮੀਨੀ ਪਕੜ ਅਤੇ ਜਨ ਸੇਵਾ ਦੀ ਨੀਤੀ ਦਾ ਪਰਚਾ ਹਨ।
