'ਆਪ' ਦੇ ਹਰਮੀਤ ਸਿੰਘ ਸੰਧੂ 11727 ਵੋਟਾਂ ਨਾਲ ਪਹਿਲੇ ਨੰਬਰ 'ਤੇ
10: 08 AM: ਤਰਨਤਾਰਨ ਜ਼ਿਮਨੀ ਚੋਣ (ਪੰਜਵਾਂ ਰੁਝਾਨ)
'ਆਪ' ਦੇ ਹਰਮੀਤ ਸਿੰਘ ਸੰਧੂ 11727 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 11540 ਵੋਟਾਂ
10: 00 AM: ਤਰਨ ਤਾਰਨ ਜ਼ਿਮਨੀ ਚੋਣ
ਚੌਥੇ ਰਾਊਂਡ ’ਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਅਕਾਲੀ ਉਮੀਦਵਾਰ ਨਾਲੋਂ ਨਿਕਲੇ ਅੱਗੇ
ਤਰਨਤਾਰਨ ਜ਼ਿਮਨੀ ਚੋਣ (ਤੀਜਾ ਰੁਝਾਨ)
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 7348 ਵੋਟਾਂ
'ਆਪ' ਦੇ ਹਰਮੀਤ ਸਿੰਘ ਸੰਧੂ 6974 ਵੋਟਾਂ ਨਾਲ ਦੂਜੇ ਨੰਬਰ 'ਤੇ
Update Here
9: 21 AM: ਦੂਜੇ ਰੁਝਾਨ 'ਚ ਵੀ ਅਕਾਲੀ ਦਲ ਅੱਗੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ 1480 ਵੋਟਾਂ ਨਾਲ ਅੱਗੇ
'ਆਪ' ਦੇ ਹਰਮੀਤ ਸਿੰਘ ਸੰਧੂ ਦੂਜੇ ਨੰਬਰ 'ਤੇ
9: 00 AM ਤਰਨਤਾਰਨ ਜ਼ਿਮਨੀ ਚੋਣ ਦੇ ਪਹਿਲੇ ਰੁਝਾਨ 'ਚ ਅਕਾਲੀ ਦਲ ਅੱਗੇ, ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਅੱਗੇ
8: 58 AM: ਪਹਿਲੇ ਰੁਝਾਨ 'ਚ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਅੱਗੇ
ਪਹਿਲੇ ਰਾਊਂਡ ਚ 625 ਦੇ ਫਰਕ ਨਾਲ SAD ਅੱਗੇ
ਦੂਜੇ ਨੰਬਰ 'ਤੇ ਆਮ ਆਦਮੀ ਪਾਰਟੀ
ਤਰਨਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਥੋੜ੍ਹੀ ਦੇਰ 'ਚ ਆਵੇਗਾ ਪਹਿਲਾ ਰੁਝਾਨ,
ਸਭ ਤੋਂ ਪਹਿਲਾਂ ਪੋਸਟਲ ਬੈਲੇਟ ਪੇਪਰਾਂ ਦੀ ਹੋ ਰਹੀ ਗਿਣਤੀ
Tarn Taran by-Election: ਤਰਨਤਾਰਨ ਵਿੱਚ ਪੰਜਾਬ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਸਥਾਪਤ ਗਿਣਤੀ ਕੇਂਦਰ ਵਿੱਚ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ।
ਜਿੱਤ ਅਤੇ ਹਾਰ ਦੀ ਤਸਵੀਰ ਸਵੇਰੇ 11 ਵਜੇ ਤੱਕ ਸਪੱਸ਼ਟ ਹੋ ਜਾਵੇਗੀ। ਇੱਥੇ 11 ਨਵੰਬਰ ਨੂੰ ਵੋਟਿੰਗ ਹੋਈ ਸੀ, ਜਿਸ ਵਿੱਚ 60.95% ਵੋਟਰਾਂ ਨੇ ਵੋਟ ਪਾਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ (2022) ਵਿੱਚ, ਇਸ ਸੀਟ 'ਤੇ 65.81% ਵੋਟਰਾਂ ਨੇ ਵੋਟ ਪਾਈ ਸੀ ਅਤੇ 'ਆਪ' ਨੇ ਇਹ ਚੋਣ ਜਿੱਤੀ ਸੀ।
ਇੱਥੇ ਪੰਦਰਾਂ ਉਮੀਦਵਾਰਾਂ ਨੇ ਚੋਣ ਲੜੀ। ਹਾਲਾਂਕਿ, ਮੁੱਖ ਮੁਕਾਬਲਾ ਪੰਜ ਉਮੀਦਵਾਰਾਂ ਵਿਚਕਾਰ ਹੈ: ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ, ਅਤੇ ਅਕਾਲੀ ਦਲ-ਵਾਰਿਸ ਪੰਜਾਬ ਦੇ।
