
ਅਰਜੁਨ ਪੁਰਸਕਾਰ ਵਾਪਸ ਕਰਨਗੇ ਭਾਰਤੀ ਕਬੱਡੀ ਟੀਮ ਦੇ ਕੋਚ ਸਾਂਗਵਾਨ
ਭਿਵਾਨੀ, 13 ਦਸੰਬਰ : ਭਾਰਤੀ ਕਬੱਡੀ ਟੀਮ ਦੇ ਕੋਚ ਅਸਨ ਸਾਂਗਵਾਨ ਨੇ ਭਿਵਾਨੀ ਵਿਚ ਐਲਾਨ ਕੀਤਾ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਅਪਣਾ ਅਰਜੁਨ ਪੁਰਸਕਾਰ ਵਾਪਸ ਕਰ ਦੇਣਗੇ। ਸਾਂਗਵਾਨ ਇਸ ਸਮੇਂ ਭਾਰਤੀ ਕਬੱਡੀ ਟੀਮ ਦੇ ਕੋਚ ਹਨ ਅਤੇ ਸਾਲ 1994 ਵਿਚ ਭੀਮ ਅਵਾਰਡ, ਸਾਲ 1996 ਵਿਚ ਭਾਰਤ ਗੌਰਵ ਅਤੇ ਸਾਲ 1998 ਵਿਚ ਅਰਜੁਨ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਉਨ੍ਹਾਂ ਦੇ ਸਮੇਂ ਅਰਜੁਨ ਅਵਾਰਡ ਜੇਤੂ ਕਿਸਾਨਾਂ ਦੇ ਸਮਰਥਨ ਵਿਚ ਹਨ, ਕਿਉਂਕਿ ਖਿਡਾਰੀ ਕਿਸਾਨ ਪਰਵਾਰਾਂ ਵਿਚੋਂ ਆਉਂਦੇ ਹਨ, ਉਨ੍ਹਾਂ ਦਾ ਮੁੱਖ ਕਿੱਤਾ ਖੇਤੀ ਹੈ।