ਟੀਕਰੀ ਬਾਰਡਰ : ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ
Published : Dec 14, 2020, 12:58 am IST
Updated : Dec 14, 2020, 12:58 am IST
SHARE ARTICLE
image
image

ਟੀਕਰੀ ਬਾਰਡਰ : ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ

ਟੀਕਰੀ ਬਾਰਡਰ ਦਿੱਲੀ, 13 ਦਸੰਬਰ (ਗੁਰਿੰਦਰ ਸਿੰਘ ਕੋਟਕਪੂਰਾ) : ਪੰਜਾਬ ਦੀ ਹੋਂਦ ਨੂੰ ਬਚਾਉਣ ਅਤੇ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਭਾਵੇਂ 25 ਨਵੰਬਰ ਤੋਂ ਬਾਅਦ ਅੱਜ 18ਵੇਂ ਦਿਨ ਵੀ ਬਰਕਰਾਰ ਹਨ ਪਰ ਕਿਸਾਨਾਂ ਦੇ ਹੌਂਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਸਾਰਿਆਂ ਦਾ ਜਜ਼ਬਾ ਚੜ੍ਹਦੀ ਕਲਾ ਵਾਲਾ ਹੈ। ਇਸ ਪੱਤਰਕਾਰ ਨੇ ਕੜਾਕੇ ਦੀ ਠੰਢ 'ਚ ਖੁੱਲ੍ਹੇ ਅਸਮਾਨ ਹੇਠ ਅਪਣੇ ਪਰਵਾਰਾਂ ਅਰਥਾਤ ਛੋਟੇ ਛੋਟੇ ਬੱਚਿਆਂ ਅਤੇ ਔਰਤਾਂ ਸਮੇਤ ਸਮਾਂ ਬਤੀਤ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਸਾਨੂੰ ਅਜਿਹੀਆਂ ਮੁਸੀਬਤਾਂ ਦੀ ਕੋਈ ਪ੍ਰਵਾਹ ਨਹੀਂ।
ਕਿਸਾਨ ਆਗੂਆਂ ਕੌਰ ਸਿੰਘ ਮਚਾਕੀ, ਬੋਹੜ ਸਿੰਘ ਰੁਪਈਆਂਵਾਲਾ, ਸੁਖਮੰਦਰ ਸਿੰਘ ਢਿੱਲਵਾਂ ਆਦਿ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਧਨਵਾਦ ਕਰਨ ਦਾ ਜੀਅ ਕਰਦਾ ਹੈ ਜਿਸ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਕ ਮੰਚ 'ਤੇ ਇਕੱਤਰ ਹੋਣ ਦਾ ਸਬੱਬ ਬਣਾ ਦਿਤਾ। ਸੁਖਵਿੰਦਰ ਸਿੰਘ ਬੱਬੂ, ਗੁਰਵਿੰਦਰ ਸਿੰਘ ਜਲਾਲੇਆਣਾ, ਗੁਰਮੇਲ ਸਿੰਘ ਫ਼ੌਜੀ ਵੜਿੰਗ ਅਤੇ ਬਲਜਿੰਦਰ ਸਿੰਘ ਵੜਿੰਗ ਮੁਤਾਬਕ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਰ ਵਿਵਾਦਤ ਜਾਂ ਸੁਨਹਿਰੀ ਸਾਲਾਂ ਦੀ ਤਰ੍ਹਾਂ 2020 ਸਾਲ ਵੀ ਕਿਸਾਨ ਅੰਦੋਲਨ ਦੇ ਨਾਮ ਨਾਲ ਇਤਿਹਾਸ ਦੇ ਪੰਨਿਆਂ 'ਤੇ ਜੁੜ ਜਾਵੇਗਾ। ਰਾਜਿੰਦਰ ਸਿੰਘ, ਇਕਬਾਲ ਸਿੰਘ ਭੋਲਾ, ਪਰਮਵੀਰ ਸਿੰਘ ਪੰਮਾ ਅਤੇ ਪ੍ਰਗਟ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਹੁਣ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਕੋਨੇ ਕੋਨੇ 'ਚ ਬੈਠੇ ਪ੍ਰਵਾਸੀ ਭਾਰਤੀ ਮੋਦੀ, ਯੋਗੀ ਅਤੇ ਖੱਟਰ ਸਰਕਾਰਾਂ ਨੂੰ ਲਾਹਨਤਾਂ ਪਾਉਣ ਨਾਲ ਸਮੁੱਚੀ ਭਾਜਪਾ ਲੀਡਰਸ਼ਿਪ ਦੀ ਨੁਕਤਾਚੀਨੀ ਕਰ ਕੇ ਉਸ ਨੂੰ ਕੋਸ ਰਹੇ ਹਨ, ਕਿਉਂਕਿ ਗੁਆਂਢੀ ਰਾਜ ਹਰਿਆਣੇ ਦੀ ਖੱਟਰ ਸਰਕਾਰ ਵਲੋਂ ਦੁਸ਼ਮਣ ਫ਼ੌਜਾਂ ਦੀ ਤਰ੍ਹਾਂ ਸਲੂਕ ਕਰਨ ਵਾਲੀਆਂ ਘਟਨਾਵਾਂ ਸਾਰਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ, ਥਾਂ-ਥਾਂ ਲੰਗਰ ਦੀ ਵਿਵਸਥਾ ਸਟੇਜ ਉਪਰ ਕਿਸਾਨ ਆਗੂਆਂ ਦੀਆਂ ਇਨਕਲਾਬੀ ਤਕਰੀਰਾਂ, ਦੁਕਾਨਦਾਰਾਂ ਦਾ ਸਹਿਯੋਗ, ਹਰਿਆਣਵੀਆਂ ਦੀ ਮਹਿਮਾਨ ਨਿਵਾਜੀ, ਪੰਜਾਬੀ ਕਿਸਾਨਾਂ ਦੇ ਸਹਿਜ-ਸੰਜਮ, ਸੰਤੋਖ, ਧੀਰਜ, ਸਹਿਣਸ਼ੀਲਤਾ ਅਤੇ ਨਿਮਰਤਾ ਵਾਲੀਆਂ ਗੱਲਾਂ ਨੇ ਕਾਇਮ ਕੀਤੇ ਹਰਿਆਣਵੀ, ਹਰਿਆਣਾ ਵਾਸੀਆਂ ਲਈ ਪ੍ਰੇਰਨਾ ਸਰੋਤ ਬਣ ਰਹੇ ਪੰਜਾਬੀ ਕਿਸਾਨ ਅਤੇ ਦਿਨ-ਰਾਤ ਦੇ ਮੋਰਚੇ 'ਤੇ ਡਟੇ ਕਿਸਾਨਾਂ ਦੇ ਮਨਾਂ ਵਿਚ 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਅਤੇ ਟੀ.ਵੀ. ਚੈਨਲ ਸਬੰਧੀ ਵਧਦਾ ਜਾ ਰਿਹਾ ਪਿਆਰ ਤੇ ਸਤਿਕਾਰ ਵੀ ਕਿਸੇ ਅਲੌਕਾਰ ਘਟਨਾ ਤੋਂ ਘੱਟ ਨਹੀਂ, ਕਿਉਂਕਿ ਹਾਕਮਾਂ ਦੀ ਗੋਦ 'ਚ ਬੈਠੇ ਮੀਡੀਏ ਨੂੰ ਗੋਦੀ ਮੀਡੀਆ ਦਾ ਨਾਮ ਦੇ ਕੇ ਉਸ ਦੇ ਪੱਤਰਕਾਰਾਂ ਤੇ ਨਾਮਾਨਿਗਾਰਾਂ ਨੂੰ ਮੌਕੇ 'ਤੋਂ ਭਜਾਇਆ ਜਾ ਰਿਹਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਧਰਮਿੰਦਰ ਸਿੰਘ, ਜਗਮੀਤ ਸਿੰਘ, ਡਾ. ਸੁਭਾਸ਼ ਚੰਦਰ, ਬਿਰਜੇਸ਼ ਕੁਮਾਰ ਅਤੇ ਵਿਨੋਦ ਕੁਮਾਰ ਆਦਿ ਨੇ ਵੀ ਉਸਾਰੂ ਵਿਚਾਰਾਂ ਸਾਂਝੀਆਂ ਕੀਤੀਆਂ।

ਫੋਟੋ :- ਕੇ.ਕੇ.ਪੀ.-ਗੁਰਿੰਦਰ-13-1ਏ

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement