
ਪੰਜਾਬ ਲੋਕ ਕਾਂਗਰਸ ਵਿਚ ਨਹੀਂ ਭਾਜਪਾ ਵਿਚ ਹੋਇਆ ਹਾਂ ਸ਼ਾਮਲ
ਮੈਂ ਸਿਰਫ਼ ਗਾਇਕ ਸਰਦਾਰ ਅਲੀ ਨੂੰ ਪੰਜਾਬ ਲੋਕ ਕਾਂਗਰਸ 'ਚ ਸ਼ਾਮਲ ਕਰਵਾਉਣ ਗਿਆ ਸੀ - ਬੂਟਾ ਮੁਹੰਮਦ
ਚੰਡੀਗੜ੍ਹ : ਬੰਗਾ ਇਲਾਕੇ ਦੇ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ ਨੇ ਅੱਜ ਸਵੇਰੇ ਪਹਿਲਾਂ ਭਾਜਪਾ ਜੁਆਇਨ ਕੀਤੀ ਹੈ ਪਰ ਉਸ ਤੋਂ ਕੁੱਝ ਸਮਾਂ ਬਾਅਦ ਇਹ ਖ਼ਬਰਾਂ ਆਈਆਂ ਕਿ ਉਹ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ ਹੋਏ ਹਨ। ਇਹਨਾਂ ਖ਼ਬਰਾਂ ਤੋਂ ਬਾਅਦ ਬੂਟਾ ਮੁਹੰਮਦ ਨੇ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਾਕਾਰ ਦਿੱਤਾ ਤੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਪੰਜਾਬ ਲੋਕ ਕਾਂਗਰਸ ਵਿਚ ਨਹੀਂ ਭਾਜਪਾ ਵਿਚ ਸ਼ਾਮਲ ਹੋਏ ਹਨ।
Singer Buta Mohammad's explanation regarding the news of Captain's joining the party
ਉਹਨਾਂ ਕਿਹਾ ਕਿ ਉਹ ਪੰਜਾਬ ਲੋਕ ਕਾਂਗਰਸ ਵਿਚ ਸਿਰਫ਼ ਆਪਣੇ ਭਰਾ ਸਰਦਾਰ ਅਲੀ ਨੂੰ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਕਰਵਾਉਣ ਗਏ ਸਨ ਤੇ ਉਹਨਾਂ ਦੇ ਸਨਮਾਨ ਲਈ ਉਹਨਾਂ ਦੇ ਗਲ ਵਿਚ ਸਿਰਫ਼ ਪੰਜਾਬ ਲੋਕ ਕਾਂਗਰਸ ਦੇ ਬੈਨਰ ਪਾਏ ਗਏ ਸਨ ਪਰ ਉਹਨਾਂ ਨੇ ਪਾਰਟੀ ਜੁਆਇਨ ਨਹੀਂ ਕੀਤੀ ਸੀ। ਬੂਟਾ ਮੁਹੰਮਦ ਨੇ ਪੰਜਾਬ ਲੋਕ ਕਾਂਗਰਸ ਵਿਚ ਜਾਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਹੋਏ ਹਨ ਨਾ ਕਿ ਪੰਜਾਬ ਲੋਕ ਕਾਂਗਰਸ ਵਿਚ।