
Ludhiana News: ਆਸ ਪਾਸ ਦੇ ਲੋਕਾਂ ਨੇ ਬੱਚੀ ਦੀ ਬਚਾਈ ਜਾਨ
Dogs bit the girl in Ludhiana news in punjabi: ਲੁਧਿਆਣਾ 'ਚ ਕੁੱਤਿਆਂ ਨੇ 4 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਵੱਢਿਆ। ਅੱਜ ਬੱਚੀ ਗਲੀ ਤੋਂ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਚਾਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਘੜੀਸਦੇ ਹੋਏ ਗਲੀ ਵਿਚ ਲੈ ਗਏ। ਜਿੱਥੇ ਉਸ ਨੂੰ ਵੱਢਣ ਲੱਗ ਪਏ। ਕੁੱਤਿਆਂ ਨੇ ਲੜਕੀ ਨੂੰ ਕਰੀਬ 32 ਸਕਿੰਟ ਤੱਕ ਨੋਚ ਨੋਚ ਖਾਧਾ। ਇਸ ਦੌਰਾਨ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਦੋਂ ਲੋਕ ਪਹੁੰਚੇ ਤਾਂ ਕੁੱਤੇ ਲੜਕੀ ਨੂੰ ਪਲਾਟ ਵਿਚ ਛੱਡ ਕੇ ਭੱਜ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਬੱਡੇਵਾਲ ਰੋਡ 'ਤੇ ਪ੍ਰਦੀਪ ਪਾਰਕ ਨੇੜੇ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Australia Storm: ਆਸਟਰੇਲੀਆ ’ਚ ਚੱਕਰਵਾਤ ਜੈਸਪਰ ਨੇ ਮਚਾਈ ਤਬਾਹੀ, 40 ਹਜ਼ਾਰ ਘਰਾਂ ਦੀ ਬਿਜਲੀ ਗੁੱਲ
ਸਰਾਭਾ ਨਗਰ ਥਾਣੇ ਦੇ ਐਸਐਚਓ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ। ਫਿਲਹਾਲ ਇਸ ਸਬੰਧੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿਤੀ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਇਲਾਕੇ ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ। ਬਾਕੀ ਵੀਡੀਓ ਜਿੱਥੋਂ ਦੀ ਹੈ ਉਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ: Lawrence Bishnoi News: ਮੇਰੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਮੈਂ ਕਦੇ ਉਸ ਤੋਂ ਫਿਰੌਤੀ ਮੰਗੀ- ਲਾਰੈਂਸ ਬਿਸ਼ਨੋਈ
ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਕੋਈ ਕੁੱਤਾ ਕੱਟਦਾ ਹੈ ਤਾਂ ਤੁਰੰਤ ਟੀਕਾਕਰਨ ਕਰਾਉਣਾ ਚਾਹੀਦਾ ਹੈ, ਨਹੀਂ ਤਾਂ ਰੇਬੀਜ਼ ਨਾਂ ਦੇ ਵਾਇਰਸ ਕਾਰਨ ਹੋਣ ਵਾਲੀ ਬੀਮਾਰੀ ਹੋ ਸਕਦੀ ਹੈ। ਰੇਬੀਜ਼ ਦਾ ਵਾਇਰਸ ਸੰਕਰਮਿਤ ਜਾਨਵਰ ਦੀ ਥੁੱਕ ਵਿਚ ਰਹਿੰਦਾ ਹੈ। ਰੈਬੀਜ਼ ਕੁੱਤਿਆਂ, ਬਿੱਲੀਆਂ, ਬਾਂਦਰਾਂ ਜਾਂ ਚਮਗਿੱਦੜਾਂ ਦੁਆਰਾ ਫੈਲ ਸਕਦਾ ਹੈ, ਪਰ ਰੈਬੀਜ਼ ਦੇ 90 ਪ੍ਰਤੀਸ਼ਤ ਤੋਂ ਵੱਧ ਕੇਸ ਕੁੱਤਿਆਂ ਦੇ ਕੱਟਣ ਨਾਲ ਹੁੰਦੇ ਹਨ। ਜਦੋਂ ਕੋਈ ਵਿਅਕਤੀ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ, ਤਾਂ ਉਸਨੂੰ ਰੇਬੀਜ਼ ਹੋ ਜਾਂਦਾ ਹੈ।