Punjab News: ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਵਨ ਵੇਅ ਟਰੈਫਿਕ ਦੇ ਰੂਟ ਜਾਰੀ
Published : Dec 14, 2023, 6:04 pm IST
Updated : Dec 14, 2023, 6:04 pm IST
SHARE ARTICLE
Fatehgarh Sahib Administration released one-way traffic routes ahead of Shaheedi Sabha
Fatehgarh Sahib Administration released one-way traffic routes ahead of Shaheedi Sabha

ਜੀ.ਟੀ.ਰੋਡ ਚਾਵਲਾ ਚੌਂਕ ਤੋਂ ਕਿਸੇ ਵੀ ਟ੍ਰੈਫਿਕ ਦੀ ਫ਼ਤਹਿਗੜ੍ਹ ਸਾਹਿਬ/ਸਰਹਿੰਦ ਆਉਣ ਲਈ ਐਂਟਰੀ ਨਹੀਂ

Punjab News: ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ 26 ਦਸੰਬਰ ਤੋਂ 28 ਦਸੰਬਰ ਤਕ ਆਯੋਜਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਵੇਖਦੇ ਹੋਏ ਜ਼ਿਲ੍ਹਾ ਪੁਲਿਸ ਵਲੋਂ ਵਨ ਵੇਅ ਟਰੈਫਿਕ ਦੇ ਰੂਟ ਜਾਰੀ ਕੀਤੇ ਗਏ ਹਨ, ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਮੁਸ਼ਕਲ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕਣ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦਸਿਆ ਕਿ ਪਟਿਆਲਾ ਸਾਇਡ ਤੋਂ ਮਾਧੋਪੁਰ ਚੌਂਕ ਰਾਹੀਂ ਆਉਣ ਵਾਲੀ ਟਰੈਫਿਕ ਵਾਇਆ ਰੇਲਵੇ ਅੰਡਰ ਬ੍ਰਿਜ ਰਾਹੀਂ ਸਮਸ਼ੇਰ ਨਗਰ ਚੌਂਕ ਤੋਂ ਵਿਕਟੋਰੀਆ ਸਟਰੀਟ ਪਾਰਕਿੰਗ (ਸਰਹਿੰਦ-ਚੰਡੀਗੜ੍ਹ ਰੋਡ) ਜਾਵੇਗੀ ਅਤੇ ਵਿਕਟੋਰੀਆ ਸਟਰੀਟ ਤੋਂ ਵਾਪਸ ਪਟਿਆਲਾ-ਨਾਭਾ-ਖੰਨਾ ਅਤੇ ਜੀ.ਟੀ.ਰੋਡ ਸਾਇਡ ਨੂੰ ਜਾਣ ਵਾਲੀ ਟਰੈਫਿਕ ਸਮਸ਼ੇਰ ਨਗਰ ਚੌਂਕ ਤੋਂ ਬਾਈਪਾਸ ਓਵਰ ਬ੍ਰਿਜ, ਗੋਲ ਚੌਂਕ ਰਾਹੀਂ ਚਾਵਲਾ ਚੌਂਕ ਜੀ.ਟੀ.ਰੋਡ ਜਾਵੇਗੀ।

ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦਸਿਆ ਕਿ ਵਿਕਟੋਰੀਆ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਂਕ ਤੋਂ ਵਾਇਆ ਅੱਤੇਵਾਲੀ ਨੇੜੇ ਸੁਰਾਪੁਰੀਆ ਡੇਰਾ ਪਾਰਕਿੰਗ ਵਿਸ਼ਵ ਯੂਨੀਵਰਸਿਟੀ ਤੋਂ ਨਿਕਾਸੀ ਗੇਟ ਰਾਹੀਂ ਵਾਪਸ ਅੱਤੇਵਾਲੀ ਮੰਡੋਫਲ ਚੌਂਕ ਤੋਂ ਵਾਪਸ ਵਿਕਟੋਰੀਆ ਸਟਰੀਟ ਪਾਰਕਿੰਗ ਜਾਵੇਗੀ। ਇਸੇ ਤਰ੍ਹਾਂ ਜੀ.ਟੀ.ਰੋਡ ਨਵਾਂ ਬੱਸ ਸਟੈਂਡ ਸਰਹਿੰਦ ਤੋਂ ਦਾਣਾ ਮੰਡੀ ਪਾਰਕਿੰਗ ਵਿਚ ਜਾਣ ਵਾਲੀ ਟ੍ਰੈਫਿਕ ਵਾਪਸ ਪਟਿਆਲਾ-ਨਾਭਾ-ਖੰਨਾ ਜਾਣ ਲਈ ਦਾਣਾ ਮੰਡੀ ਤੋਂ ਭੱਟੀ ਰੋਡ ਰਾਹੀਂ ਬਾਈਪਾਸ ਓਵਰ ਬ੍ਰਿਜ ਤੋਂ ਜੀ. ਟੀ. ਰੋਡ ਚਾਵਲਾ ਚੌਂਕ ਜਾਵੇਗੀ।

ਨਵੀਂ ਦਾਣਾ ਮੰਡੀ ਪਾਰਕਿੰਗ ਸਰਹਿੰਦ ਤੋਂ ਮਿੰਨੀ ਬੱਸ ਸੇਵਾ ਵਿਸ਼ਵਕਰਮਾ ਚੌਂਕ ਭੱਟੀ ਰੋਡ ਤੋਂ ਅੰਦਰਲੇ ਓਵਰ ਬ੍ਰਿਜ ਰਾਹੀਂ ਚੂੰਗੀ ਨੰਬਰ-04 ਸਰਹਿੰਦ ਮੰਡੀ ਆਵੇਗੀ ਅਤੇ ਚੁੰਗੀ ਨੰਬਰ 04 ਤੋਂ ਬਾਈਪਾਸ ਓਵਰ ਬ੍ਰਿਜ ਰਾਹੀਂ ਚਾਵਲਾ ਚੌਂਕ ਜੀ.ਟੀ.ਰੋਡ ਹੁੰਦੇ ਹੋਏ ਨਵਾਂ ਬੱਸ ਸਟੈਂਡ ਜੀ.ਟੀ.ਰੋਡ ਤੋਂ ਨਵੀਂ ਦਾਣਾ ਮੰਡੀ ਪਾਰਕਿੰਗ ਵਿਚ ਵਾਪਸ ਆਵੇਗੀ।

ਮਾਡਰਨ ਰਿਜੋਰਟ ਬਹਾਦਰਗੜ੍ਹ ਬੱਸੀ ਪਠਾਣਾ ਰੋਡ ਤੋਂ ਫ਼ਤਹਿਗੜ੍ਹ ਸਾਹਿਬ ਆਉਣ ਵਾਲੀ ਟ੍ਰੈਫਿਕ ਟੀ ਪੁਆਂਇੰਟ ਤਲਾਣੀਆਂ ਤੋਂ ਪਿੰਡ ਤਲਾਣੀਆਂ ਵੱਲ ਨੂੰ ਵਾਪਸ ਬੱਸੀ ਪਠਾਣਾ ਸਾਇਡ ਜਾਵੇਗੀ। ਟਰੈਫਿਕ ਕੋਈ ਯੂ ਟਰਨ ਨਹੀਂ ਕਰੇਗੀ। ਜੀ.ਟੀ.ਰੋਡ ਚਾਵਲਾ ਚੌਂਕ ਤੋਂ ਕਿਸੇ ਵੀ ਟ੍ਰੈਫਿਕ ਦੀ ਫ਼ਤਹਿਗੜ੍ਹ ਸਾਹਿਬ/ਸਰਹਿੰਦ ਆਉਣ ਲਈ ਐਂਟਰੀ ਨਹੀਂ ਹੋਵੇਗੀ।

(For more news apart from Fatehgarh Sahib Administration released one-way traffic routes ahead of Shaheedi Sabha, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement