Punjab News: ਪੰਜਾਬ ਸਰਕਾਰ ਵਲੋਂ ਗਊ ਸੈੱਸ ਦੇ ਕਰੋੜਾਂ ਰੁਪਏ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਤੁਰੰਤ ਜਾਰੀ ਕੀਤੇ ਜਾਣ: ਸਵਾਮੀ ਕ੍ਰਿਸ਼ਨਾਨੰਦ
Published : Dec 14, 2023, 6:13 pm IST
Updated : Dec 14, 2023, 6:13 pm IST
SHARE ARTICLE
Swami Krishnanandaji Maharaj met Governor of Punjab
Swami Krishnanandaji Maharaj met Governor of Punjab

ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਨੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

Punjab News:  ਪਿਛਲੇ 7-8 ਸਾਲਾਂ ਤੋਂ ਪੰਜਾਬ ਸਰਕਾਰ ਵਲੋਂ ਗਊ ਸੈੱਸ ਵਜੋਂ ਇਕੱਠੀ ਕੀਤੀ ਗਊ ਫੰਡ ਦੀ ਸਾਰੀ ਰਕਮ ਵਿੱਤੀ ਸਾਧਨਾਂ ਨਾਲ ਜੂਝ ਰਹੇ ਸੂਬੇ ਦੇ ਸਮੂਹ ਗਊਸ਼ਾਲਾਵਾਂ ਵਿਚ ਵੰਡਣ ਦੀ ਸਥਾਈ ਨੀਤੀ ਲਾਗੂ ਕਰਨ ਦੀ ਮੰਗ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਜੀ ਪੁਰੋਹਿਤ ਦੇ ਅੱਗੇ ਇਕ ਮੰਗ ਪੱਤਰ ਰਾਹੀਂ ਗਊ ਸੇਵਾ ਮਿਸ਼ਨ ਦੇ ਸਰਵਉੱਚ ਪ੍ਰਧਾਨ ਪਰਮ ਪਵਿੱਤਰ ਸਵਾਮੀ ਸ਼੍ਰੀ ਕ੍ਰਿਸ਼ਨਾਨੰਦ ਜੀ ਮਹਾਰਾਜ ਦੀ ਅਗਵਾਈ ਹੇਠ ਅੱਜ ਇਕ ਵਫਦ ਨੇ ਰੱਖੀ।

ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਰਕਾਰ ਦੇ ਸਾਬਕਾ ਮੀਡੀਆ ਸਲਾਹਕਾਰ ਅਤੇ ਭਾਜਪਾ ਆਗੂ ਵਿਨੀਤ ਜੋਸ਼ੀ ਅਤੇ ਗਊ ਸੇਵਾ ਮਿਸ਼ਨ ਦੇ ਅਧਿਕਾਰੀ ਜਵਾਹਰ ਖੁਰਾਣਾ ਆਦਿ ਹਾਜ਼ਰ ਸਨ।

ਸਵਾਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਨੇ ਰਾਜਪਾਲ ਨੂੰ ਦਸਿਆ ਕਿ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨਾਲ ਸਿੱਧਾ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਜ਼ਿਆਦਾਤਰ ਗਊਆਂ ਅੰਗਹੀਣ, ਬਿਰਧ, ਬੇਸਹਾਰਾ, ਬਿਮਾਰ, ਦੁਰਘਟਨਾਗ੍ਰਸਤ ਅਤੇ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਬੁੱਚੜਖਾਨਿਆਂ ਤੋਂ ਬਚਾਈਆਂ ਗਈਆਂ ਗਊਆਂ ਹਨ, ਜਿਨ੍ਹਾਂ ਦੀ ਸੇਵਾ ਅਤੇ ਸਾਂਭ-ਸੰਭਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਗਊਸ਼ਾਲਾਵਾਂ ਹਾਦਸਿਆਂ ਨੂੰ ਰੋਕਣ, ਜੀਵ ਜੰਤੂਆਂ ਦੀ ਰੱਖਿਆ, ਖੇਤੀਬਾੜੀ ਅਤੇ ਵਾਤਾਵਰਨ ਦੀ ਸੁਰੱਖਿਆ ਆਦਿ ਲਈ ਰਾਜ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਵਿਚ ਸਹਾਈ ਹੋ ਰਹੇ ਹਨ।

ਸਵਾਮੀ ਜੀ ਨੇ ਦਸਿਆ ਕਿ ਪੰਜਾਬ ਸਰਕਾਰ ਦੇ 2015 ਦੇ ਨੋਟੀਫਿਕੇਸ਼ਨ ਅਨੁਸਾਰ ਕਾਊਸੈਸ ਦੇ ਨਾਂ 'ਤੇ ਚਾਰ ਪਹੀਆ ਅਤੇ ਦੋਪਹੀਆ ਵਾਹਨ ਦੀ ਵਿਕਰੀ 'ਤੇ ਕ੍ਰਮਵਾਰ- 1000 ਰੁਪਏ ਅਤੇ 200 ਰੁਪਏ, ਅੰਗਰੇਜ਼ੀ ਸ਼ਰਾਬ ਦੀ ਬੋਤਲ ਤੇ 10 ਰੁਪਏ, ਦੇਸੀ ਸ਼ਰਾਬ ਦੀ ਬੋਤਲ ਤੇ 5 ਰੁਪਏ ਵਸੂਲੇ ਜਾਂਦੇ ਹਨ। ਬੀਅਰ 'ਤੇ 5 ਰੁਪਏ, ਏਸੀ ਮੈਰਿਜ ਪੈਲੇਸ ਦਾ 1000 ਰੁਪਏ ਪ੍ਰਤੀ ਪ੍ਰੋਗਰਾਮ, ਨਾਨ ਏਸੀ ਮੈਰਿਜ ਪੈਲੇਸ ਦਾ ਪ੍ਰੋਗਰਾਮ 500 ਰੁਪਏ, ਤੇਲ ਟੈਂਕਰ ਦਾ 100 ਰੁਪਏ ਪ੍ਰਤੀ ਰਾਊਂਡ, ਸੀਮਿੰਟ ਦੀ ਬੋਰੀ 1 ਰੁਪਏ ਅਤੇ ਬਿਜਲੀ ਤੇ 2 ਪੈਸੇ ਪ੍ਰਤੀ ਯੂਨਿਟ ਇਕੱਠਾ ਜਾ ਰਿਹਾ ਹੈ। ਇੰਨਾ ਹੀ ਨਹੀਂ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਅਤੇ ਮਿਉਂਸਪਲ ਕਮੇਟੀਆਂ ਵਲੋਂ ਗਊਆਂ ਦੇ ਨਾਂ 'ਤੇ ਕਰੋੜਾਂ ਰੁਪਏ ਦੇ ਫੰਡ ਇਕੱਠੇ ਕੀਤੇ ਜਾ ਰਹੇ ਹਨ।

ਸਵਾਮੀ ਜੀ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਕਈ ਸਾਲਾਂ ਤੋਂ ਕਾਉ ਸੈੱਸ ਤੋਂ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਵਿੱਤੀ ਸਾਧਨਾਂ ਨਾਲ ਜੂਝ ਰਹੇ ਸੂਬੇ ਦੇ ਸਾਰੇ ਗਊਸ਼ਾਲਾਵਾਂ ਨੂੰ ਤੁਰੰਤ ਜਾਰੀ ਕੀਤੇ ਜਾਣ।

(For more news apart from Swami Krishnanandaji Maharaj met Governor of Punjab, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement