
Tarn Taran News :11ਵੀਂ ਦੀ ਵਿਦਿਆਰਥਣ ਨੂੰ ਦੌੜ ਲਗਾਉਂਦੇ ਸਮੇਂ ਪਿਆ ਦਿਲ ਦਾ ਦੌਰਾ
Tarn Taran News in Punjabi : ਤਰਨਤਾਰਨ ’ਚ ਖਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ’ਚ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 11ਵੀਂ ਕਲਾਸ ਦੀ ਵਿਦਿਆਰਥਣ ਨੂੰ ਸਕੂਲ ਕੰਪਲੈਕਸ ਦੀ ਗਰਾਊਂਡ ਵਿਚ ਦੌੜ ਲਗਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਸਕੂਲ ’ਚ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਰਲੀਨ ਕੌਰ ਵਜੋਂ ਹੋਈ ਹੈ।
ਘਟਨਾ ਸਕੂਲ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰੇ ’ਚ ਕੈਦ ਹੋ ਗਈ ਹੈ। ਜ਼ਿਲ੍ਹੇ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ 11ਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ (15) ਵਾਸੀ ਪਿੰਡ ਰਾਹਲ ਚਾਹਲ ਜ਼ਿਲ੍ਹਾ ਤਰਨਤਾਰਨ ਬੀਤੇ ਕੱਲ ਸ਼ੁੱਕਰਵਾਰ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮ ਸਮੇਂ ਸਕੂਲ ਦੀ ਗਰਾਊਂਡ ਵਿਚ ਦੌੜ ਲਗਾ ਰਹੀ ਸੀ ਕਿਉਂਕਿ ਉਸ ਦਾ ਭਾਰ ਲੋੜ ਤੋਂ ਜ਼ਿਆਦਾ ਸੀ। ਮਾਪਿਆਂ ਦੇ ਕਹਿਣ ਦੌਰਾਨ ਦੂਸਰੇ ਦਿਨ ਆਪਣਾ ਭਾਰ ਘਟਾਉਣ ਦੇ ਮਕਸਦ ਨਾਲ ਸਕੂਲ ’ਚ ਦੌੜ ਲਗਾਉਣ ਪੁੱਜੀ ਹਰਲੀਨ ਕੌਰ ਨੇ ਅਜੇ ਇੱਕੋ ਚੱਕਰ ਗਰਾਊਂਡ ਦਾ ਲਗਾਇਆ ਸੀ ਕਿ ਉਹ ਅਚਾਨਕ ਗਰਾਊਂਡ ਵਿਚ ਡਿੱਗ ਪਈ।
ਇਸ ਸਬੰਧੀ ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਪੰਨੂ ਵੱਲੋਂ ਆਪਣੀ ਕਾਰ ’ਚ ਉਸ ਨੂੰ ਨਜ਼ਦੀਕੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਲੀਨ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸਨੇ ਆਰਟਸ ਦੇ ਸਬਜੈਕਟ ਰੱਖੇ ਹੋਏ ਸਨ ਜਿਸ ਨੂੰ ਬੀਤੇ ਕੱਲ ਸ਼ਾਮ ਉਸਦਾ ਵੱਡਾ ਭਰਾ ਦੌੜ ਲਗਾਉਣ ਲਈ ਸਕੂਲ ਵਿਚ ਛੱਡ ਕੇ ਗਿਆ ਸੀ। ਜਿਸ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਅੱਜ ਸ਼ਨੀਵਾਰ ਪਿੰਡ ਰਾਹੁਲ ਚਾਹਲ ਵਿਖੇ ਹਰਲੀਨ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
(For more news apart from A student died of heart attack in a school in Tarn Taran News in Punjabi, stay tuned to Rozana Spokesman)