ਚੋਣ ਵਿਚ ਅਧਿਆਪਕਾ ਕਮਲਜੀਤ ਕੌਰ ਦੀ ਲੱਗੀ ਸੀ ਡਿਊਟੀ
ਪੰਜਾਬ ਵਿਚ ਅੱਜ ਕਈ ਥਾਈਂ ਸੰਘਣੀ ਧੁੰਦ ਪਈ। ਜਿਸ ਕਾਰਨ ਦ੍ਰਿਸ਼ਟੀ ਘੱਟ ਨਜ਼ਰ ਆਈ। ਇਸੇ ਧੁੰਦ ਕਾਰਨ ਮੋਗਾ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ। ਸੰਗਤਪੁਰਾ ਵਿਚ ਧੁੰਦ ਕਾਰਨ ਸੂਏ ਵਿਚ ਗੱਡੀ ਡਿੱਗ ਗਈ।
ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਮਲਜੀਤ ਕੌਰ ਤੇ ਪਤੀ ਜਸਕਰਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਚੋਣ ਵਿਚ ਅਧਿਆਪਕਾ ਕਮਲਜੀਤ ਕੌਰ ਦੀ ਡਿਊਟੀ ਲੱਗੀ ਸੀ ਜਿਸ ਕਰਕੇ ਪਤੀ ਜਸਕਰਨ ਕਾਰ ਰਾਹੀਂ ਪਤਨੀ ਨੂੰ ਪਿੰਡ ਮਾੜੀ ਮੁਸਤਫਾ ਛੱਡਣ ਜਾ ਰਿਹਾ ਸੀ ਕਿ ਰਸਤੇ ਵਿਚ ਸੰਗਤਪੁਰਾ ਵਿਚ ਸੂਏ ਵਿਚ ਗੱਡੀ ਡਿੱਗ ਗਈ। ਹਾਦਸੇ ਵਿਚ ਪਤੀ ਪਤਨੀ ਦੀ ਡੁੱਬਣ ਨਾਲ ਮੌਤ ਹੋ ਗਈ।
