
ਲੋਹੜੀ ਅਤੇ ਬਸੰਤ ਪੰਚਮੀ ਦੇ ਤਿਊਹਾਰ ਦੇ ਮੱਦੇਨਜ਼ਰ ਸ਼ਹਿਰ ਬਰਨਾਲਾ ਵਿੱਚ ਚਾਈਨਿਜ਼ ਡੋਰ ਦੀ ਵਿੱਕਰੀ ਜੋਰਾਂ ਤੇ ਦਿਖਾਈ ਦੇ ਰਹੀ ਹੈ.....
ਬਰਨਾਲਾ : ਲੋਹੜੀ ਅਤੇ ਬਸੰਤ ਪੰਚਮੀ ਦੇ ਤਿਊਹਾਰ ਦੇ ਮੱਦੇਨਜ਼ਰ ਸ਼ਹਿਰ ਬਰਨਾਲਾ ਵਿੱਚ ਚਾਈਨਿਜ਼ ਡੋਰ ਦੀ ਵਿੱਕਰੀ ਜੋਰਾਂ ਤੇ ਦਿਖਾਈ ਦੇ ਰਹੀ ਹੈ, ਭਾਵੇਂ ਡਿਪਟੀ ਕਮਿਸ਼ਨਰ ਸ਼੍ਰੀ ਧਰਮਪਾਲ ਗੁਪਤਾ ਵੱਲੋਂ ਚਾਈਨਿਜ਼ ਡੋਰ ਸਟੋਰ ਵੇਚਣ ਅਤੇ ਖਰੀਦਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ, ਪਰ ਪੱਕੀ ਪਤੰਗ ਨੂੰ ਉਡਾਉਣ ਵਾਲੇ ਸੌਕੀਨ, ਪਤੰਗਵਾਜ ਅਤੇ ਵਾਧੂ ਰੁਪਏ ਕਮਾਉਣ ਦੇ ਲਾਲਚ ਵਿੱਚ ਦੁਕਾਨਦਾਰ ਇਸ ਡੋਰ ਨੂੰ ਲੁਕਾਛੁਪੀ ਰਾਹੀਂ ਵੇਚ ਰਹੇ ਹਨ, ਜੋ ਪੰਛੀਆਂ ਦੀ ਜ਼ਿੰਦਗੀ ਲਈ ਇਕ ਵੱਡੀ ਆਫ਼ਤ ਤਾਂ ਬਣੀ ਹੀ ਹੋਈ ਹੈ
ਉਥੇ ਰਾਹਗੀਰ ਵਿਅਕਤੀਆਂ ਲਈ ਵੀ ਇਕ ਮੁਸੀਬਤ ਖੜ੍ਹੀ ਕਰ ਰਹੀ ਹੈ, ਕਿਉਂਕਿ ਇਹ ਡੋਰ ਇਕ ਬਹੁਤ ਹੀ ਮਜਬੂਤ ਹੈ, ਜੋ ਪਲਾਸਟਕ ਦੀ ਹੋਣ ਕਾਰਨ ਟੁੱਟਦੀ ਨਹੀਂ। ਜਿਸ ਨਾਲ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਹਨ, ਪਰ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਇਸ ਡੋਰ ਦੀ ਵਿੱਕਰੀ ਤੋਂ ਬੇਖਬਰ ਹੈ ਜਾਂ ਜਾਣਬੁੱਝ ਤੇ ਅਣਗੋਲਿਆ ਕਰ ਰਿਹਾ ਹੈ? ਜਦੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਧਰਮਪਾਲ ਗੁਪਤਾ ਨਾਂਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਚਾਈਨਿਜ਼ ਡੋਰ ਦੀ ਖਰੀਦਦਾਰੀ ਅਤੇ ਵਿੱਕਰੀ ਉੱਤੇ ਪੁਲਿਸ ਪ੍ਰਸ਼ਾਸ਼ਨ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਹਨ, ਕਿ ਜੇਕਰ ਕੋਈ ਚਾਈਨਿਜ਼ ਡੋਰ ਵੇਚਦਾ ਹੈ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ।