ਵੱਡੀ ਪ੍ਰਾਪਤੀ: ਲੁਧਿਆਣਾ ਦੇ ਬੱਚੇ ਨੇ ਬਣਾਇਆ ਆਟੋਮੈਟਿਕ ਕਾਰ ਪਾਰਕਿੰਗ ਸਿਸਟਮ

By : KOMALJEET

Published : Jan 15, 2023, 11:02 am IST
Updated : Jan 15, 2023, 11:02 am IST
SHARE ARTICLE
Big achievement: Ludhiana's Hunar Singh built automatic car parking system
Big achievement: Ludhiana's Hunar Singh built automatic car parking system

ਹੁਨਰ ਸਿੰਘ ਨੇ ਲਿਮਕਾ ਬੁੱਕ ਆਫ਼ ਰਿਕਾਰਡ 'ਚ ਦਰਜ ਕਰਵਾਇਆ ਨਾਮ 

5ਵੀਂ ਜਮਾਤ ਦਾ ਵਿਦਿਆਰਥੀ ਹੈ ਹੁਨਰ ਸਿੰਘ

ਲੁਧਿਆਣਾ  : ਲੁਧਿਆਣੇ ਦੇ ਰਹਿਣ ਵਾਲੇ ਹੁਨਰ ਸਿੰਘ ਨੇ ਇਕ ਐਸਾ ਕਾਰ ਪਰਕਿੰਗ ਸਿਸਟਮ ਬਣਾਇਆ ਹੈ ਜੋ ਕਿ ਕਾਰ ਦੇ ਇਨ ਟਾਈਮ ਅਤੇ ਆਊਟ ਟਾਈਮ ਰੀਕਾਰਡ ਕਰਦਾ ਹੈ ਅਤੇ ਪਾਰਕਿੰਗ ਵਿਚ ਹੋਰ ਕਿੰਨੇ ਸਲੋਟ ਬਚੇ ਹਨ, ਦਸਦਾ ਹੈ। 

ਹੁਨਰ ਲੁਧਿਆਣਾ ਦੇ ਵਾਇਜ਼ਰੋਬੋ ਇੰਸਟੀਚਿਊਟ ਵਿਖੇ ਤਕਰੀਬਨ ਦੋ ਸਾਲ ਤੋਂ ਰੋਬੋਟ ਬਣਾਉਣ ਦੀ ਸਿਖਿਆ ਲੈ ਰਿਹਾ ਹੈ ਜੋ ਕਿ ਰੋਬੋਟ ਕਿਵੇਂ ਬਣਦੇ ਹਨ, ਇਸ ਦੀ ਬੱਚਿਆਂ ਨੂੰ ਸਿਖਿਆ ਪ੍ਰਦਾਨ ਕਰਦਾ ਹੈ। ਕਾਰ ਪਾਰਕਿੰਗ ਸਿਸਟਮ ਬਣਾ ਕੇ ਹੁਨਰ ਨੇ ਅਪਣਾ ਨਾਮ ਲਿਮਕਾ ਬੁਕ ਆਫ਼ ਰੀਕਾਰਡ ਵਿਚ ਦਰਜ ਕਰਵਾਇਆ ਹੈ ਜੋ ਕਿ ਹੁਨਰ ਦੇ ਮਾਂ-ਪਿਉ ਲਈ ਇਕ ਵੱਡੀ ਖ਼ੁਸ਼ਖ਼ਬਰੀ ਦੀ ਗੱਲ ਹੈ।

‘ਵਾਇਜ਼ਰੋਬੋ’ ਦੇ ਡਾਇਰੈਕਟਰ ਡਿਮਲ ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਨਰ ਸਤਪਾਲ ਮਿੱਤਲ ਸਕੂਲ ਦਾ 5ਵੀ ਕਲਾਸ ਦਾ ਵਿਦਿਆਰਥੀ ਹੈ ਅਤੇ ਇਹ ਪ੍ਰੋਜੈਕਟ ਵੀ ਹੁਨਰ ਦੇ ਦਿਮਾਗ ਦੀ ਉਪਜ ਹੈ। ਉਨ੍ਹਾ ਕਿਹਾ ਲਿਮਕਾ ਬੁੱਕ ਆਫ਼ ਰੀਕਾਰਡ ਵਾਇਜ਼ਰੋਬੋ ਦਾ 11ਵਾਂ ਰੀਕਾਰਡ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement