
Chandigarh News: ਕਮਰੇ ਦੇ ਹੀਟਰ ਨੂੰ ਬੰਦ ਕਰਦੇ ਸਮੇਂ ਕਰੰਟ ਲੱਗਣ ਨਾਲ ਲੱਗੀ ਅੱਗ
Old man died due to burning alive in Chandigarh News in punjabi : ਚੰਡੀਗੜ੍ਹ ਦੇ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿਚ ਕੰਮ ਕਰਦੇ ਇਕ ਵਿਅਕਤੀ ਦੀ ਠੰਢ ਕਾਰਨ ਕਮਰੇ ਦਾ ਹੀਟਰ ਚਾਲੂ ਹੋਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਕਮਰੇ 'ਚ ਹੀਟਰ ਚੱਲਦਾ ਛੱਡ ਗਿਆ ਸੀ। ਜਦੋਂ ਉਹ ਇਸ ਨੂੰ ਬੰਦ ਕਰਨ ਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਇਥੋਂ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਪੁਲਿਸ ਨੇ 56 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ (60 ਸਾਲ) ਪਿਛਲੇ 25 ਸਾਲਾਂ ਤੋਂ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ 'ਚ ਚੌਕੀਦਾਰ ਵਜੋਂ ਕੰਮ ਕਰਦਾ ਸੀ। ਉਹ ਮੂਲ ਰੂਪ ਤੋਂ ਪੰਚਕੂਲਾ ਦਾ ਰਹਿਣ ਵਾਲਾ ਸੀ। ਉਸ ਨੂੰ ਇਥੇ ਰਹਿਣ ਲਈ ਕਮਰਾ ਦਿੱਤਾ ਗਿਆ ਸੀ। ਉਸ ਨੇ ਕਮਰੇ 'ਚ ਹੀਟਰ ਚਾਲੂ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਚੱਲੀਆਂ ਗੋਲੀਆਂ, ਦੋ ਸਕੇ ਭਰਾ ਹੋਏ ਜ਼ਖ਼ਮੀ
ਸੈਕਟਰ 15 ਦੀ ਇਸ ਇਮਾਰਤ ਵਿੱਚ ਬਾਹਰੋਂ ਆਉਣ ਵਾਲੇ ਮਰੀਜ਼ ਠਹਿਰਦੇ ਹਨ। ਪੀ.ਜੀ.ਆਈ., ਚੰਡੀਗੜ੍ਹ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ ਇੱਥੇ ਕਮਰਿਆਂ 'ਚ ਠਹਿਰਦੇ ਹਨ। ਟਰੱਸਟ ਵੱਲੋਂ ਇੱਥੇ ਲੈਬਾਰਟਰੀ ਟੈਸਟਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੈਕਟਰ-15 ਪੀਜੀਆਈ ਦੇ ਨੇੜੇ ਹੋਣ ਕਾਰਨ ਮਰੀਜ਼ਾਂ ਨੂੰ ਇੱਥੇ ਰਹਿਣਾ ਸੁਖਾਲਾ ਲੱਗਦਾ ਹੈ। ਇਸ ਕਾਰਨ ਮਰੀਜ਼ ਇੱਥੇ ਆਪਣੇ ਕਮਰੇ ਬੁੱਕ ਕਰਵਾਉਂਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Old man died due to burning alive in Chandigarh News in punjabi , stay tuned to Rozana Spokesman)