Jalalabad News : ਦੋ ਧਿਰਾਂ ’ਚ ਹੋਈ ਤਕਰਾਰ ’ਚ ਬਜ਼ੁਰਗ ਦਾ ਕਤਲ 

By : BALJINDERK

Published : Jan 15, 2025, 8:33 pm IST
Updated : Jan 15, 2025, 8:33 pm IST
SHARE ARTICLE
file photo
file photo

Jalalabad News : ਮੋਟਰਸਾਈਕਲ ’ਤੇ ਸਵਾਰ ਹੋ ਆਏ ਨੌਜਵਾਨਾ ਨੇ ਡਾਂਗਾਂ ਮਾਰ- ਮਾਰ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ  

Jalalabad News in Punjabi : ਜਲਾਲਾਬਾਦ ਹਲਕੇ ਦੇ ਪਿੰਡ ਸ਼ੇਰ ਮੁਹੰਮਦ ਦੀ ਢਾਣੀ ਵਾਟਰ ਵਰਕਰ ਵਿਖੇ ਬੀਤੀ ਰਾਤ ਇੱਕ ਘਰ ’ਚ ਬਜ਼ੁਰਗ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । 70 ਸਾਲਾਂ ਬਜ਼ੁਰਗ ਜੋ ਆਪਣੇ ਗੁਆਂਢ ’ਚ ਰਹਿੰਦੇ ਪਰਿਵਾਰ ਨੂੰ ਗ਼ਲਤ ਕੰਮ ਕਰਨ ਤੋਂ ਰੋਕਦਾ ਸੀ ਉਸ ਨੂੰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਡਾਂਗਾਂ ਨਾਲ ਕੁੱਟ-ਕੁੱਟ ਮਾਰ ਦਿੱਤਾ ਹੈ। 

ਇਸ ਸਬੰਧੀ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਪਰਿਵਾਰ ਦੇ ਘਰ ਲਗਾਤਾਰ ਗ਼ਲਤ ਅਨਸਰਾਂ ਦਾ ਆਉਣਾ ਜਾਣਾ ਸੀ ਜਿਸ ਤੋਂ ਉਹ ਰੋਕਦੇ ਸਨ ਅਤੇ ਇਸਨੂੰ ਲੈ ਕੇ ਆਰੋਪੀਆਂ ਨੇ ਬਾਹਰੋਂ ਗੁੰਡੇ ਮੰਗਵਾ ਲਏ ਅਤੇ 4-5 ਮੋਟਰਸਾਈਕਲਾਂ ’ਤੇ ਸਵਾਰ ਹੋ ਆਏ 10 ਤੋਂ 15 ਗੁੰਡਿਆਂ ਨੇ ਪਰਿਵਾਰ ’ਤੇ ਡਾਂਗਾ ਸੋਟਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪਰਿਵਾਰ ਦੀ ਨੂੰਹ ਅਤੇ ਧੀ ਨਾਲ ਵੀ ਮਾਰ ਕਟਾਈ ਕੀਤੀ ਗਈ ਅਤੇ ਬਜ਼ੁਰਗ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ।

ਫ਼ਿਲਹਾਲ ਇਸ ਮਾਮਲੇ ’ਚ ਬਜ਼ੁਰਗ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।

(For more news apart from An old man was killed in a dispute between two parties News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement