Punjab News : ਧੂਰੀ ਨੇੜੇ PRTC ਦੀ ਚੱਲਦੀ ਬੱਸ ਦੀ ਖੁੱਲ੍ਹੀ ਬਾਰੀ ’ਚ ਡਿੱਗੀ ਮਾਂ -ਧੀ, ਮਾਂ ਦੀ ਹੋਈ ਮੌਤ

By : BALJINDERK

Published : Jan 15, 2025, 1:49 pm IST
Updated : Jan 15, 2025, 2:33 pm IST
SHARE ARTICLE
 ਮ੍ਰਿਤਕ  ਹਿਨਾ 
 ਮ੍ਰਿਤਕ  ਹਿਨਾ 

Punjab News : ਜ਼ਖ਼ਮੀ ਧੀ ਨੂੰ ਹਸਪਤਾਲ ਕਰਵਾਇਆ ਭਰਤੀ, ਮੋੜ ਤੋਂ ਬੱਸ ਨੂੰ ਤੇਜ਼ੀ ਨਾਲ ਮੋੜਨ ਲੱਗਿਆ ਵਾਪਰਿਆ ਹਾਦਸਾ

Punjab News in Punjabi : PRTC ਦੀ ਬੱਸ ਰਾਹੀਂ ਸੰਘੇੜੇ ਤੋਂ ਨਾਭਾ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ ਧੂਰੀ ਨੇੜੇ ਪਿੰਡ ਚਾਂਗਲੀ ਦੇ ਮੋੜ ਤੇ ਬੱਸ ਦੀ ਬਾਰੀ ’ਚੋਂ ਇਕ 30 ਸਾਲਾ ਔਰਤ ਅਤੇ ਉਸਦੀ ਬੇਟੀ ਸੜਕ ’ਤੇ ਡਿੱਗ ਪਏ ਜਿਸ ’ਚ ਔਰਤ ਦੀ ਮੌਤ ਹੋ ਗਈ ਅਤੇ ਬੇਟੀ ਜ਼ਖ਼ਮੀ ਹੋ ਗਈ ਹੈ। ਜਿਸ ਨੂੰ ਧੂਰੀ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। 

ਮ੍ਰਿਤਕ ਦੇ ਪਤੀ ਨੇ ਦਸਿਆ ਅੱਜ ਸਵੇਰੇ ਆਪਣੇ ਪਰਿਵਾਰ ਨਾਲ ਨਾਭੇ ਜਾ ਰਹੇ ਸੀ ਅਤੇ PRTC ਬੱਸ ਦੇ ਡਰਾਈਵਰ ਨੇ ਪਿੰਡ ਚਾਂਗਲੀ ਵਾਲੇ ਮੋੜ ਤੋਂ ਬੱਸ ਨੂੰ ਤੇਜੀ ਨਾਲ ਮੋੜ ਦਿੱਤਾ, ਬੱਸ ਦੀ ਤਾਕੀ ਖੁੱਲੀ ਹੋਣ ਕਰ ਕੇ ਮੇਰੀ ਹਿਨਾ ਪਤਨੀ ਅਤੇ ਬੇਟੀ ਸੜਕ ’ਤੇ ਢਿੱਗ ਗਏ। ਜਿਨਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪਤਨੀ ਦੀ ਮੌਤ ਹੋ ਗਈ।ਉਸਨੇ ਬਸ ਡਰਾਈਵਰ ਤੇ ਅਣਗਹਿਲੀ ਨਾਲ ਬੱਸ ਚਲਾਉਣ ਦੇ ਇਲਜ਼ਾਮ ਲਾਏ ਹਨ।  

ਘਟਨਾ ਸਬੰਧੀ ਬੱਸ ਦੇ ਕੰਡਕਟਰ ਨੇ ਕਿਹਾ ਕਿ ਮੈਂ ਬੱਸ ’ਚ ਟਿਕਟਾਂ ਕੱਟ ਰਿਹਾ ਸੀ ਪਰ ਧੁੰਦ ਹੋਣ ਕਰ ਕੇ ਬੱਸ ਹੌਲੀ ਸੀ। ਕੰਡਕਟਰ ਨੇ ਕਿਹਾ ਲੜਕੀ ਦੀ ਮਾਂ ਆਪਣੀ ਬੱਚੀ ਨੂੰ ਉਲਟੀ ਕਰਵਾ ਰਹੀ ਸੀ ਤਦ ਇਹ ਹਾਦਸਾ ਵਾਪਰਿਆ ਹੈ। ਕੰਡਕਟਰ ਨੇ ਬੱਸ ਤੇਜ਼ੀ ਨਾਲ ਚਲਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ। 

ਇਸ ਸਬੰਘੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਕੋਲ ਸਵੇਰੇ ਦੋ ਮਰੀਜ਼ ਆਏ ਸਨ ਜਿਨਾਂ ’ਚੋਂ ਔਰਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇੱਕ ਬੱਚੀ ਸੀ ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸੀ ਅਤੇ ਉਹ ਹੁਣ ਠੀਕ ਹੈ। 

(For more news apart from Mother and daughter fell into open window moving PRTC bus near Dhuri, mother died News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement