
Gurdaspur News: ਗਰੀਸ ਤੋਂ ਅੱਠ ਸਾਲ ਬਾਅਦ ਪਿੰਡ ਆਇਆ ਸੀ ਮੁਲਜ਼ਮ NRI
Murder of a woman in Gurdaspur News in punjabi : ਗੁਰਦਾਸਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇਥੇ ਨਜ਼ਦੀਕੀ ਨਵਾਂ ਪਿੰਡ ਬਹਾਦੁਰ ਵਿਖੇ ਮਾਮੂਲੀ ਜਿਹੀ ਤਕਰਾਰ ਨੂੰ ਲੈ ਕੇ ਪ੍ਰਵਾਸੀ ਭਾਰਤੀ ਇਕ ਵਿਅਕਤੀ ਵਲੋਂ ਆਪਣੇ ਸ਼ਰੀਕੇ ’ਚੋਂ ਇਕ ਔਰਤ ਦੇ ਢਿੱਡ ’ਚ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮ੍ਰਿਤਕ ਦੀ ਪਹਿਚਾਣ ਸੁਰਿੰਦਰ ਕੌਰ ਵਜੋਂ ਹੋਈ ਹੈ। ਮ੍ਰਿਤਕ ਦੇ ਲੜਕੇ ਹਰਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਗੁਆਂਢੀਆਂ ਦੇ ਘਰੋਂ ਲੋਹੜੀ ਮਨਾ ਕੇ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਪਹਿਲਾਂ ਤੋਂ ਖੜ੍ਹੇ ਦੋਸ਼ੀ ਨਰਿੰਜਨ ਸਿੰਘ ਪੁੱਤਰ ਚਰਨ ਸਿੰਘ ਸਾਨੂੰ ਗਾਲੀ ਗਲੋਚ ਕਰਨ ਲੱਗ ਪਿਆ।
ਇਸ ਤੋਂ ਬਾਅਦ ਉਸ ਨੇ ਮੇਰੀ ਮਾਂ ਦੇ ਕਿਰਚਾਂ ਮਾਰ ਦਿੱਤੀਆਂ। ਉਨ੍ਹਾਂ ਨੇ ਜ਼ਖ਼ਮੀ ਹਾਲਤ ਆਪਣੀ ਮਾਤਾ ਨੂੰ ਗੁਰਦਾਸਪੁਰ ਨਿੱਜੀ ਹਸਪਤਾਲ ਲਿਆਂਦਾ, ਜਿੱਥੇ ਸਵੇਰੇ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਦੋਸ਼ੀ ਰਾਤ ਸਮੇਂ ਤੋਂ ਫ਼ਰਾਰ ਹੋ ਗਿਆ ਹੈ, ਜਦੋਂ ਕਿ ਸ਼ਾਲਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਐਨਆਰਆਈ ਗਰੀਸ ਤੋਂ ਅੱਠ ਸਾਲ ਬਾਅਦ ਪਿੰਡ ਆਇਆ ਸੀ।