ਕੌਣ ਸੀ ਸੰਘਰਸ਼ੀ ਬਾਬਾ ਸੂਰਤ ਸਿੰਘ ਖ਼ਾਲਸਾ?

By : JUJHAR

Published : Jan 15, 2025, 1:10 pm IST
Updated : Jan 15, 2025, 1:56 pm IST
SHARE ARTICLE
Who was the militant Baba Surat Singh Khalsa?
Who was the militant Baba Surat Singh Khalsa?

ਆਖਰੀ ਵਖ਼ਤ ਤਕ ਵੀ ਉਹ ਸੰਘਰਸ਼ੀ ਯੋਧਾ ਚੜ੍ਹਦੀ ਕਲਾ ’ਚ ਰਿਹਾ। ਅਲਵਿਦਾ ਬਾਪੂ!

91 ਸਾਲਾ ਸੂਰਤ ਸਿੰਘ ਖ਼ਾਲਸਾ ਇਕ ਨਾਗਰਿਕ ਅਧਿਕਾਰ ਕਾਰਕੁਨ ਹੈ ਜਿਸ ਨੂੰ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੂਰਤ ਸਿੰਘ ਖ਼ਾਲਸਾ ਦਾ ਜਨਮ 7 ਮਾਰਚ 1933 ਨੂੰ ਹੋਇਆ ਸੀ। ਉਹ ਇਕ ਨਾਗਰਿਕ ਅਧਿਕਾਰ ਕਾਰਕੁਨ ਹੈ, ਜਿਨ੍ਹਾਂ ਨੂੰ ਬਾਪੂ ਸੂਰਤ ਸਿੰਘ ਖ਼ਾਲਸਾ ਵਜੋਂ ਜਾਣਿਆ ਜਾਂਦਾ ਹੈ। ਉਹ ਲੁਧਿਆਣਾ ਦੇ ਹਸਨਪੁਰ ਪਿੰਡ ਦਾ ਰਹਿਣ ਵਾਲੇ ਹਨ।

PhotoPhoto

ਉਨ੍ਹਾਂ ਦੇ ਪੰਜ ਪੁੱਤਰ ਅਤੇ ਇਕ ਧੀ ਸਾਰੇ ਹਨ ਤੇ ਅਮਰੀਕਾ ਦੇ ਨਾਗਰਿਕ ਹਨ। ਖ਼ਾਲਸਾ ਖ਼ੁਦ ਵੀ ਇਕ ਅਮਰੀਕੀ ਨਾਗਰਿਕ ਸਨ। ਬਾਪੂ ਸੂਰਤ ਸਿੰਘ ਖ਼ਾਲਸਾ ਦਾ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਬੰਦੀ ਸਿੰਘਾਂ ਲਈ ਲੰਮੀ ਲੜਾਈ ਲੜੀ ਸੀ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਏ।
ਉਹ 1988 ਵਿਚ ਆਪਣੇ ਬੱਚਿਆਂ ਨਾਲ ਰਹਿਣ ਲਈ ਅਮਰੀਕਾ ਗਿਆ ਸੀ ਅਤੇ ਨਿਯਮਿਤ ਤੌਰ ’ਤੇ ਪੰਜਾਬ ਆਉਂਦਾ ਰਿਹਾ। ਉਹ ਇਕ ਸਰਕਾਰੀ ਅਧਿਆਪਕ ਸੀ ਪਰ ਜੂਨ 1984 ਵਿਚ ਆਪ੍ਰੇਸ਼ਨ ਬਲੂਸਟਾਰ ਦੇ ਵਿਰੋਧ ਵਿਚ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿਤੀ।

ਖ਼ਾਲਸਾ 1970 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਮਨੁੱਖੀ ਅਧਿਕਾਰਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ। ਉਸ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਜੋਗਿੰਦਰ ਸਿੰਘ ਰੋਡੇ ਦੀ ਅਗਵਾਈ ਹੇਠ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਈ। ਉਹ 1987 ਦੇ ਅੰਤ ਤਕ ਯੂਨਾਈਟਿਡ ਅਕਾਲੀ ਦਲ ਵਿਚ ਸਰਗਰਮ ਰਿਹੇ। ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਫ਼ਰਵਰੀ 1986 ਵਿਚ ਪੰਜਾਬ ਅਸੈਂਬਲੀ ਦੇ ਬਾਹਰ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਲੱਤ ਵਿਚ ਗੋਲੀ ਮਾਰੀ ਗਈ ਸੀ।

1980 ਦੇ ਦਹਾਕੇ ਵਿਚ ਵੱਖ-ਵੱਖ ਮੁੱਦਿਆਂ ’ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਉਸ ਨੂੰ ਪੰਜਾਬ ਦੇ ਨਾਭਾ, ਪਟਿਆਲਾ ਅਤੇ ਅੰਮ੍ਰਿਤਸਰ, ਹਰਿਆਣਾ ਦੇ ਰੋਹਤਕ ਅਤੇ ਅੰਬਾਲਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਜੇਲਾਂ ਵਿਚ ਬੰਦ ਕੀਤਾ ਗਿਆ ਸੀ। ਨਵੰਬਰ 2013 ਦੇ ਅੰਬ ਸਾਹਿਬ ਮੋਰਚੇ ਤੇ ਨਵੰਬਰ 2014 ਦੇ ਲਖਨੌਰ ਸਾਹਿਬ ਮੁਹਿੰਮ ਤੋਂ ਬਾਅਦ, ਖ਼ਾਲਸਾ ਨੇ ਸਿੱਖ ਰਾਜਨੀਤਕ ਕੈਦੀਆਂ ਦੇ ਹੱਕਾਂ ਨੂੰ ਚੁੱਕਣ ਦਾ ਫ਼ੈਸਲਾ ਕੀਤਾ ਅਤੇ ਜਨਵਰੀ 2015 ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿਤੀ।

ਸੂਰਤ ਸਿੰਘ ਖ਼ਾਲਸਾ ਨੇ ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੁਧ ਲੜਾਈ ਦੇ ਸਮਰਥਨ ਵਿਚ 5 ਅਪ੍ਰੈਲ 2011 ਤੋਂ 9 ਅਪ੍ਰੈਲ 2011 ਤਕ ਹਸਨਪੁਰ ਪਿੰਡ ਵਿਚ ਪੰਜ ਦਿਨਾਂ ਦੀ ਭੁੱਖ ਹੜਤਾਲ ਵੀ ਕੀਤੀ ਸੀ। ਬਾਪੂ ਸੂਰਤ ਸਿੰਘ ਖ਼ਾਲਸਾ ਵਜੋਂ ਜਾਣੇ ਜਾਂਦੇ ਸਿੱਖ ਕਾਰਕੁੰਨ ਦਾ ਮਰਨ ਵਰਤ ਪੰਜਾਬ ਦੇ ਇਤਿਹਾਸ ਦਾ ਹੁਣ ਤਕ ਦਾ ਸਭ ਤੋਂ ਲੰਬਾ ਮਰਨ ਵਰਤ ਮੰਨਿਆ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਨੇ 16 ਜਨਵਰੀ, 2015 ਨੂੰ 82 ਸਾਲ ਦੀ ਉਮਰ ਵਿਚ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ ਅਤੇ 14 ਜਨਵਰੀ, 2023 ਨੂੰ ਉਨ੍ਹਾਂ ਨੇ ਆਪਣਾ ਵਰਤ ਤੋੜਿਆ।


ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਇਕ ਨੱਕ ਰਾਹੀਂ ਹੀ ਭੋਜਨ ਦਿਤਾ ਜਾ ਰਿਹਾ ਸੀ ਜਿਵੇਂ ਮਣੀਪੁਰ ਦੀ ਇਰੋਮ ਸ਼ਰਮੀਲਾ ਨੂੰ ਦਿਤਾ ਜਾਂਦਾ ਸੀ। ਸੂਰਤ ਸਿੰਘ ਖ਼ਾਲਸਾ ਦੇ ਮਰਨ ਵਰਤ ਦਾ ਮਕਸਦ ਪੰਜਾਬ ਅਤੇ ਦੇਸ਼ ਦੀਆਂ ਜੇਲਾਂ ਵਿਚ ਬੰਦ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਸੀ ਜੋ ਆਪਣੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ ਵਿਚ ਬੰਦ ਸਨ।
ਉਨ੍ਹਾਂ ਨੇ ਆਪਣਾ ਮਰਨ ਵਰਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਸ਼ੁਰੂ ਕੀਤਾ, ਪਰ ਵਰਤ ਦੌਰਾਨ ਜ਼ਿਆਦਾਤਰ ਸਮਾਂ ਉਨ੍ਹਾਂ ਨੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਿਤਾਇਆ। ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵਲੋਂ ਕੀਤੀ ਗਈ ਭਾਵੁਕ ਅਪੀਲ ਤੋਂ ਬਾਅਦ ਸੂਰਤ ਸਿੰਘ ਖ਼ਾਲਸਾ ਨੇ ਆਪਣੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਆਪਣਾ ਮਰਨ ਵਰਤ ਖ਼ਤਮ ਕਰ ਦਿਤਾ ਸੀ।

ਬਾਬਾ ਸੂਰਤ ਸਿੰਘ ਖ਼ਾਲਸਾ ਨੇ ਜੂਨ 1984 ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਕੌਮ ਨੂੰ ਸਮਰਪਤ ਹੋ ਕੇ ਇੰਡਿਯਨ ਗੌਰਮਿੰਟ ਨਾਲ ਇਕ ਅਜਿਹੀ ਲੜਾਈ ਲੜੀ ਜਿਹੜੀ ਵੱਡੀ ਉਮਰ ’ਚ ਕਿਸੇ ਖਾਸ ਬੰਦੇ ਦੇ ਹਿੱਸੇ ਹੀ ਆ ਸਕਦੀ ਹੈ। ਉਨ੍ਹਾਂ ਦਾ ਆਖ਼ਰੀ ਸੰਘਰਸ਼ ਦਹਾਕਿਆਂ ਤੋਂ ਜੇਲ੍ਹਾਂ ’ਚ ਉਮਰਾਂ ਕੱਟ ਰਹੇ ਸਿੱਖਾਂ ਦੀ ਰਿਹਾਈ ਨਾਲ ਜੁੜਿਆ ਰਿਹਾ। ਉਨ੍ਹਾਂ ਤੋਂ ਪਹਿਲਾਂ ਗੁਰਬਖਸ਼ ਸਿੰਘ ਖ਼ਾਲਸਾ ਵੀ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾ ਗਏ ਸਨ ਪਰ ਇੰਡਿਯਨ ਹਕੂਮਤ ਨੇ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ।

ਬਾਬਾ ਸੂਰਤ ਸਿੰਘ ਨੇ ਜਨਵਰੀ 2015 ਵਿਚ ਭੁੱਖ ਹੜਤਾਲ ਨਾਲ ‘ਬੰਦੀ ਸਿੰਘ ਰਿਹਾਅ ਕਰੋ ਮੋਰਚਾ’ ਸ਼ੁਰੂ ਕੀਤਾ। ਦੋ ਮਹੀਨੇ ਦੇ ਸਮੇਂ ਵਿੱਚ ਮੋਰਚੇ ਨੂੰ ਸਿੱਖਾਂ ਦੀ ਹਮਾਇਤ ਮਿਲਣੀ ਸ਼ੁਰੂ ਹੋਈ ਤਾਂ ਬਿਲਕੁਲ ਉਸੇ ਵੇਲੇ ਇੰਡਿਯਨ ਸਟੇਟ ਨੇ ਬਾਬਾ ਸੂਰਤ ਸਿੰਘ ਨੂੰ ਗੈਰਕਾਨੂੰਨੀ ਹਿਰਾਸਤ ਵਿਚ ਲੈ ਕੇ ਲੁਧਿਆਣੇ ਦੇ ਦਿਆਨੰਦ ਹਸਪਤਾਲ ਵਿਚ ਜ਼ਬਰੀ ਭਰਤੀ ਕਰਾ ਦਿਤਾ ਜਿਥੇ ਉਨ੍ਹਾਂ ਨਾਲ ਅਣ-ਮਨੁੱਖੀ ਤਸ਼ੱਦਦ ਕਰਦੇ ਹੋਏ ਨੱਕ ਤੇ ਮੱਥੇ ਉੱਤੇ ‘ਫ਼ੂਡ ਪਾਈਪਾਂ’ ਟਾਂਕਿਆਂ ਨਾਲ? ਜੜ੍ਹ ਦਿਤੀਆਂ ਤੇ ਉਨ੍ਹਾਂ ਰਾਹੀਂ ਤਰਲ ਭੋਜਨ ਅਤੇ ‘ਉੱਚ ਤਾਕਤ’ ਦੀਆਂ ਸਟੀਰਾਇਡ ਦਵਾਈਆਂ ਦਿਤੀਆਂ।

ਅਜਿਹਾ ਉਨ੍ਹਾਂ ਨੂੰ ਜਿਉਂਦਿਆਂ ਰੱਖਣ ਲਈ ਕੀਤਾ ਗਿਆ। ਉਨ੍ਹਾਂ ਨੂੰ ਕਰੀਬ 8 ਸਾਲ ਲਗਾਤਾਰ ਹਸਪਤਾਲ ਵਿਚ ਸਿਰਫ ਇਕ ਕਮਰੇ ’ਚ ਬੰਦ ਕਰ ਕੇ ਬਿਸਤਰੇ ’ਤੇ ਲੇਟੇ ਰਹਿਣ ਲਈ ਮਜ਼ਬੂਰ ਕਰ ਦਿਤਾ ਗਿਆ ਸੀ। ਇਸ ਦੌਰਾਨ ਉਹ ਸਾਰੇ ਸਮੇਂ ਲਈ ਇੰਡਿਯਨ ਪੁਲਿਸ ਦੇ ਸਖ਼ਤ ਪਹਿਰੇ ਹੇਠ ਰੱਖੇ ਗਏ। ਪੁਲਿਸ ਦੀ ਅਗਾਊਂ ਮਨਜ਼ੂਰੀ ਦੇ ਬਗੈਰ ਕੋਈ ਵੀ ਸਿੱਖ ਉਹਨਾਂ ਨੂੰ ਮਿਲ ਨਹੀਂ ਸਕਦਾ ਸੀ। 8 ਸਾਲ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਉਨ੍ਹਾਂ ਨੂੰ ਲਿਖਤੀ ਹੁਕਮ ਕੀਤੇ ਜਾਣ ਦੇ ਬਾਅਦ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕੀਤੀ।

ਇਸ ਦੇ ਬਾਵਜੂਦ ਵੀ ਜ਼ਾਲਮ ਸਰਕਾਰ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਰਿਹਾਅ ਨਹੀਂ ਕੀਤਾ ਤੇ ਪੁਲਿਸ ਦੇ ਪਹਿਰੇ ਹੱਥ ਹੀ ਕੈਦ ਰਖਿਆ ਗਿਆ। ਸਰਕਾਰ ਉਨ੍ਹਾਂ ਨੂੰ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕੀਤੇ ਜਾਣ ਦੀ ਸਖ਼ਤ ਸਜ਼ਾ ਦੇਣਾ ਚਾਹੁੰਦੀ ਸੀ ਅਤੇ ਇਸ ਕੰਮ ਨੂੰ ਸਰਕਾਰ ਨੇ ਕਾਮਯਾਬੀ ਨਾਲ ਕੀਤਾ। ਸਿੱਖ ਜਥੇਬੰਦੀਆਂ ਦੇ ਦਖ਼ਲ ਨਾਲ ਉਨ੍ਹਾਂ ਨੂੰ 2023 ਵਿਚ ਗੈਰਕਾਨੂੰਨੀ ਹਿਰਾਸਤ ਤੋਂ ਰਿਹਾ ਕਰ ਦਿਤਾ ਪਰ ਜ਼ੁਲਮ ਦੀ ਸਿਖਰ ਦੇਖੋ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਰਿਹਾਅ ਕਰਨ ਦੇ ਬਾਅਦ ਵੀ ਉਨ੍ਹਾਂ ਦੇ ਜੱਦੀ ਪਿੰਡ ’ਹਸਨਪੁਰ’ ਵਿਖੇ ਉਹਨਾਂ ਦੇ ਘਰ ਵਿਚ ਨਜ਼ਰਬੰਦ ਰਖਿਆ ਗਿਆ।

ਹਸਪਤਾਲ ਦੀ ਨਜ਼ਰਬੰਦੀ ਦੇ ਬਾਅਦ ਡੇਢ ਸਾਲ ਤਕ ਉਹ ਘਰ ਵਿਚ ਵੀ ਨਜ਼ਰਬੰਦ ਰਹੇ। ਬਾਬਾ ਸੂਰਤ ਸਿੰਘ ਦਾ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਾਉਣ ਦਾ ਸੰਘਰਸ਼ ਲਗਾਤਾਰ ਜਾਰੀ ਰਿਹਾ। 2024 ਜੂਨ ਮਹੀਨੇ ਉਹ ਅਮਰੀਕਾ ਆਪਣੇ ਪਰਵਾਰ ਵਿੱਚ ਆ ਗਏ। ਪਰ ਹੁਣ ਤਕ ਬਹੁਤ ਦੇਰ ਹੋ ਚੁੱਕੀ ਸੀ। ਬਾਬਾ ਸੂਰਤ ਸਿੰਘ ਨੂੰ ਭੋਜਨ ਦਾ ਕੋਈ ਵੀ ਰੂਪ ਪਚ ਨਾ ਸਕਿਆ। ਜ਼ਾਲਮ ਸਰਕਾਰ ਨੇ ਡਾਕਟਰਾਂ ਰਾਹੀਂ ਉਨ੍ਹਾਂ ਨੂੰ ਜਿਉਂਦੇ ਰੱਖਣ ਲਈ ਕਈ ਤਰਾਂ ਦੀਆਂ ਸਟੀਰਾਇਡ ਦਵਾਈਆਂ ਦਿੱਤੀਆਂ ਹੋਈਆਂ ਸਨ ਜਿਹਨਾਂ ਦਾ ਹੁਣ ਮਾਰੂ ਅਸਰ ਸ਼ੁਰੂ ਹੋ ਚੁੱਕਾ ਸੀ।

ਉਨ੍ਹਾਂ ਦੀ ਸਿਹਤ ਦਿਨੋ ਦਿਨ ਡਿੱਗਦੀ ਗਈ ਅਤੇ ਇਸ ਦੇ ਬਾਵਜੂਦ ਉਹ ਖ਼ਾਲਸਤਾਨ ਦੀ ਜੱਦੋ-ਜਹਿਦ ਵਿਚ ਸ਼ਾਮਲ ਹੁੰਦੇ ਰਹੇ। ਅਖੀਰ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਜਵਾਬ ਦੇ ਗਿਆ। ਪਰ ਉਨ੍ਹਾਂ ਦੀਆਂ ਅੱਖਾਂ ਵਿਚ ਹਮੇਸ਼ਾ ਆਪਣੀ ਕੌਮ ਦੀ ਆਜ਼ਾਦੀ ਲੋਚਾ ਚਮਕਾਂ ਮਾਰਦੀ ਰਹੀ। ਉਨ੍ਹਾਂ ਦਾ ਸੁਪਨਾ ਸੀ ਕੇ ਮੈਂ ਮਰ ਕੇ ਫੇਰ ਜਨਮ ਲਵਾਂ ਅਤੇ ਕੌਮੀ ਸੰਘਰਸ਼ ਵਿਚ ਆਜ਼ਾਦੀ ਤਕ ਲੜਦਾ ਰਹਾਂ। ਇਸ ਸਾਰੇ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਤਸ਼ੱਦਦ ਅਤੇ ਦਿਆਨੰਦ ਹਸਪਤਾਲ ਦੇ ਡਾਕਟਰਾਂ ਵਲੋਂ ਦਿਤੀਆਂ ਗਈਆਂ ਸਟੀਰਾਇਡ ਦਵਾਈਆਂ ਨਾਲ ਬਾਬਾ ਸੂਰਤ ਸਿੰਘ ਖ਼ਾਲਸਾ ਦਾ ਸਰੀਰ ਜ਼ਰਜ਼ਰ ਹੋ ਗਿਆ।

ਪਰ ਉਹ ਆਪਣੀ ਮਾਨਸਿਕ ਅਵਸਥਾ ਤੋਂ ਇਕ ਸਿੱਖ ਜੁਝਾਰੂ ਵਾਂਗ ਸਦਾ ਚੜ੍ਹਦੀਕਲਾ ਵਿਚ ਰਹੇ। ਅਖੀਰ ਇਕ ਯੋਧੇ ਨੇ ਲੜਦਿਆਂ ਲੜਦਿਆਂ ਇਸ ਸੰਸਾਰ ਤੋਂ ਰੁਖਸਤ ਹੋਣ ਦਾ ਨਿਸ਼ਚਾ ਕੀਤਾ ਹੋਇਆ ਸੀ। ਕੌਮੀ ਇਨਸਾਫ਼ ਮੋਰਚਾ ਦਾ ਵਿਰੋਧ ਇਸ ਸਾਲ 7 ਜਨਵਰੀ 2023 ਨੂੰ ਸ਼ੁਰੂ ਹੋਇਆ ਸੀ, ਖ਼ਾਲਸਾ ਵਲੋਂ ਆਪਣੀ ਭੁੱਖ ਹੜਤਾਲ ਖਤਮ ਕਰਨ ਤੋਂ ਕੁਝ ਦਿਨ ਪਹਿਲਾਂ। ਇਹ ਵਿਰੋਧ ਪ੍ਰਦਰਸ਼ਨ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਹਵਾਰਾ ਨੇ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਵੱਖ-ਵੱਖ ਪੰਥਕ’ ਸੰਗਠਨਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਅਤੇ ਰਾਜਨੀਤਕ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ।

ਖ਼ਾਲਸਾ ਦੇ ਸਮਰਥਕਾਂ ਨੇ ਕਿਹਾ ਕਿ ਜਦੋਂ ਤੋਂ ਖਾਲਸਾ ਨੇ 2015 ਵਿਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਮੋਰਚਾ 7 ਜਨਵਰੀ, 2023 ਤੋਂ ਮੋਹਾਲੀ ਵਿਚ ਸਥਾਪਤ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਰਹਿਨੁਮਾਈ ਹੇਠ ਸੰਘਰਸ਼ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement