ਨਾਗਰਾ ਨੇ ਸਿੱਧੇ ਤੌਰ 'ਤੇ ਮੇਰੇ ਧਰਮ ਉਤੇ ਹਮਲਾ ਕੀਤਾ : ਸ਼ਰਮਾ 
Published : Feb 15, 2019, 12:56 pm IST
Updated : Feb 15, 2019, 12:56 pm IST
SHARE ARTICLE
N.K. Sharma
N.K. Sharma

ਪੰਜਾਬ ਵਿਧਾਨ ਸਭਾ ਦੇ ਅੰਦਰ ਵਹਿਮਾਂ ਭਰਮਾਂ ਨੂੰ ਲੈ ਕੇ ਅਕਾਲੀ ਵਿਧਾਇਕ ਐਨ.ਕੇ ਸ਼ਰਮਾ ਵਲੋਂ ਕੁਲਜੀਤ ਨਾਗਰਾ ਅਤੇ.....

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਵਿਧਾਨ ਸਭਾ ਦੇ ਅੰਦਰ ਵਹਿਮਾਂ ਭਰਮਾਂ ਨੂੰ ਲੈ ਕੇ ਅਕਾਲੀ ਵਿਧਾਇਕ ਐਨ.ਕੇ ਸ਼ਰਮਾ ਵਲੋਂ ਕੁਲਜੀਤ ਨਾਗਰਾ ਅਤੇ ਉਨ੍ਹਾਂ ਦੇ ਪਰਵਾਰ ਦੇ ਵਿਰੁਧ ਕਈ ਅਪਸ਼ਬਦ ਬੋਲੇ ਗਏ। ਐਨ.ਕੇ. ਸ਼ਰਮਾ ਨੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਦਸਿਆ ਕਿ ਸਮਾਜ ਵਿਚ ਕਈ ਪਾਖੰਡੀ ਹਨ ਜੋ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਇਸ ਲਈ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਚਾਉਣ ਲਈ ਇਕ ਖ਼ਾਸ ਮੁੱਦੇ ਉਤੇ ਚਰਚਾ ਹੋ ਰਹੀ ਸੀ। ਇਸ ਦੌਰਾਨ ਕੁਲਜੀਤ ਨਾਗਰਾ ਨੇ ਸਿੱਧੇ ਤੌਰ 'ਤੇ ਉਨ੍ਹਾਂ ਉਤੇ ਸ਼ਬਦੀ ਹਮਲਾ ਕਰਨਾ ਸ਼ੁਰੂ ਕਰ ਦਿਤਾ ਕਿ ਤੁਸੀਂ ਹੱਥ ਉਤੇ ਧਾਗਾ ਬੰਨ੍ਹਿਆ ਹੈ ਅਤੇ

ਤੁਸੀਂ ਹਵਨ ਕਰਦੇ ਹੋ।   ਉਨ੍ਹਾਂ ਕਿਹਾ ਕਿ ਬੰਦਾ ਜਿਹੜੇ ਧਰਮ ਤੋਂ ਪੈਦਾ ਹੋਇਆ ਹੈ ਉਸੇ ਧਰਮ ਨੂੰ ਹੀ ਮੰਨੇਗਾ ਪਰ ਕਾਂਗਰਸ ਦੀ ਹਮੇਸ਼ਾ ਤੋਂ ਹੀ ਸਿਆਸਤ ਰਹੀ ਹੈ ਕਿ ਲੋਕ ਆਪਸ ਵਿਚ ਲੜਦੇ ਰਹਿਣ। ਅੱਜ ਵੀ ਉਸੇ ਮਾਨਸਿਕਤਾ ਨਾਲ ਉਨ੍ਹਾਂ ਉਤੇ ਵੀ ਹਮਲਾ ਕੀਤਾ ਗਿਆ। ਜ਼ਾਇਦਾਦ ਦੀ ਗੱਲ ਉਤੇ ਐਨ.ਕੇ ਸ਼ਰਮਾ ਨੇ ਕਿਹਾ ਕਿ 10 ਸਾਲ ਛੱਡ ਕੇ ਭਾਵੇਂ ਪਿਛਲੇ 20 ਸਾਲ ਦੀ ਜਾਂਚ ਕਰਵਾ ਲਈ ਜਾਵੇ। ਉਨ੍ਹਾਂ ਅੱਜ ਤਕ ਲੋਕਾਂ ਦਾ ਇਕ ਰੁਪਇਆ ਵੀ ਨਹੀਂ ਹੜੱਪਿਆ ਹੈ ਪਰ ਕਾਂਗਰਸ ਦੇ ਰਾਜ ਵਿਚ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਬੰਧੀ ਮਤਾ ਪਾਸ ਹੋਣ 'ਤੇ ਅਕਾਲੀ ਦਲ ਵਲੋਂ ਖਿੱਚੋਤਾਣ ਕਰਨ ਬਾਰੇ ਸਵਾਲ ਕਰਨ 'ਤੇ ਉਨ੍ਹਾਂ ਦਸਿਆ ਕਿ ਕਮੇਟੀ ਸ਼ੁਰੂ ਤੋਂ ਹੀ ਵੋਟਾਂ ਦੇ ਰਾਹੀਂ ਚੁਣੀ ਜਾਂਦੀ ਹੈ ਪਰ ਕਾਂਗਰਸ ਸ਼ੁਰੂ ਤੋਂ ਹੀ ਅਸਿੱਧੇ ਤੌਰ 'ਤੇ ਚੋਣਾਂ ਲੜਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੱਲ ਸਿਰਫ਼ ਇੰਨੀ ਸੀ ਕਿ ਕਾਂਗਰਸ ਅਤੇ ਫੂਲਕਾ ਸਾਹਬ ਦੋਵੇਂ ਆਪਸ ਵਿਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਐਚਐਸ ਫੂਲਕਾ ਵਲੋਂ ਸਪੀਕਰ ਨੂੰ ਅਸਤੀਫ਼ਾ ਸੌਂਪਣ ਤੋਂ ਬਾਅਦ ਵੀ ਉਨ੍ਹਾਂ ਦਾ ਅਸਤੀਫ਼ਾ ਨਹੀਂ ਮਨਜ਼ੂਰ ਕੀਤਾ ਜਾ ਰਿਹਾ। ਅਸਤੀਫ਼ਾ ਦੇਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੀ ਹੱਕ ਹੈ, ਅੰਦਰ ਵਿਧਾਨ ਸਭਾ ਵਿਚ ਬੈਠਣ ਦਾ?

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਾਂਗਰਸ ਤੋਂ ਸਵਾਲ ਪੁੱਛਦੇ ਹਾਂ ਤਾਂ ਅੱਗੋਂ ਜਵਾਬ ਸਾਨੂੰ ਵਿਰੋਧੀ ਧਿਰ ਵਾਲੇ ਦਿੰਦੇ ਹਨ ਅਤੇ ਕਾਂਗਰਸ ਨੂੰ ਕੋਈ ਖੇਚਲ ਕਰਨੀ ਨਹੀਂ ਪੈ ਰਹੀ। ਚੀਮਾ ਅਪਣੀ ਕੁਰਸੀ ਦੇ ਲਾਲਚ ਕਰ ਕੇ ਕਾਂਗਰਸ ਵਿਰੁਧ ਨਹੀਂ ਜਾ ਰਹੇ ਅਤੇ ਕਾਂਗਰਸ ਦੀ ਚਮਚਾਗਿਰੀ ਕਰ ਰਹੇ ਹਨ। ਫੂਲਕਾ ਸਾਹਬ ਐਸਜੀਪੀਸੀ ਦਾ ਪ੍ਰਧਾਨ ਬਣਨ ਦੇ ਲਾਲਚ ਕਰ ਕੇ ਕਾਂਗਰਸ ਨਾਲ ਜੱਫੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਪ ਆਪਸ ਵਿਚ ਰਲੇ ਹੋਏ ਹਨ ਅਤੇ ਕਾਂਗਰਸ ਨੂੰ ਸਿਰਫ਼ ਅਕਾਲੀ ਦਲ ਸਵਾਲ ਕਰਦਾ ਹੈ ਅਤੇ ਜਵਾਬ ਉਸ ਦਾ 'ਆਪ' ਵਲੋਂ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement