
ਜੰਮੂ ਕਸ਼ਮੀਰ ਦੇ ਪੁਲਾਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ 44 ਘਰਾਂ ਦੇ ਚਿਰਾਗ ਬੁਝ ਗਏ। ਅਤਿਵਾਦੀਆਂ ਨੇ ਇਸ ਹਮਲੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਅੰਜ਼ਾਮ...
ਜੰਮੂ-ਕਸ਼ਮੀਰ : ਜੰਮੂ ਕਸ਼ਮੀਰ ਦੇ ਪੁਲਾਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ 44 ਘਰਾਂ ਦੇ ਚਿਰਾਗ ਬੁਝ ਗਏ। ਅਤਿਵਾਦੀਆਂ ਨੇ ਇਸ ਹਮਲੇ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਅੰਜ਼ਾਮ ਦਿੱਤਾ ਦੀ ਸਾਰਾ ਦੇਸ਼ ਇਸ ਹਮਲੇ ਉੱਤੇ ਰੋ ਪਿਆ। ਸ਼ਹੀਦ ਹੋਏ ਜਵਾਨ ਦੇਸ਼ ਦੇ ਹਰ ਕੋਨੇ ਨਾਲ ਸੰਬੰਧ ਸਨ। ਪੁਲਾਵਾਮਾ ਵਿੱਚ ਹੋਏ ਆਤਿਵਾਦੀ ਹਮਲੇ ਵਿਚ ਸ਼ਹੀਦ ਜਵਾਨਾਂ ਵਿਚ ਇੱਕ ਜਵਾਨ ਪੰਜਾਬ ਦੇ ਗੁਰਦਾਸਪੁਰ ਦੇ ਦੀਨਾਨਗਰ ਦਾ ਰਹਿਣ ਵਾਲਾ ਵੀ ਸੀ।
Pulwama Attack
27 ਸਾਲ ਦਾ ਜਵਾਨ ਮਨਿੰਦਰ ਸਿੰਘ ਆਪਣੇ ਦੇਸ਼ ਦੀ ਰੱਖਿਆ ਲਈ ਬਾਰਡਰ ਉੱਤੇ ਤੈਨਾਤ ਸੀ, ਪਰ ਆਤਿਵਾਦੀ ਦੇ ਹਮਲੇ ਦੀ ਚਪੇਟ ਵਿੱਚ ਆ ਕੇ ਉਸਨੇ ਦੇਸ਼ ਲਈ ਸ਼ਹਾਦਤ ਦੇ ਦਿੱਤੀ। ਚੂਹੀ ਨਗਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਦੇ ਘਰ ਸੋਗ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਸਿੰਘ ਹਲੇ ਕੁਆਰਾ ਸੀ ਅਤੇ ਉਸਦੇ ਪਿਤਾ ਪੰਜਾਬ ਰੋਡਵੇਜ ਤੋਂ ਸੇਵਾਮੁਕਤ ਸਨ ਅਤੇ ਉਸਦਾ ਇੱਕ ਭਾਈ ਵੀ ਸੀਆਰਪੀਐਫ ਵਿੱਚ ਹੀ ਤੈਨਾਤ ਹੈ।
Pulwama Attack
ਮਨਿੰਦਰ ਸਿੰਘ ਦੀ ਮਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਪਿਤਾ ਨੇ ਹੀ ਆਪਣੇ ਦੋਨੋਂ ਬੇਟਿਆਂ ਨੂੰ ਪਾਲਿਆ। ਮਨਿੰਦਰ ਆਪਣੇ ਪਿਤਾ ਨੂੰ ਦੋ ਦਿਨ ਪਹਿਲਾਂ ਹੀ ਘਰ ਮਿਲਕੇ ਆਇਆ ਸੀ। ਮਨਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਲਗਪਗ 12 ਵਜੇ ਫੌਜ ਦੇ ਅਧਿਕਾਰੀ ਦਾ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
Pulwama Attack
ਮਨਿੰਦਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੀ ਸ਼ਹਾਦਤ ‘ਤੇ ਮਾਣ ਹੈ ਪਰ ਸਰਕਾਰ ਪ੍ਰਤੀ ਗੁੱਸਾ ਹੈ ਕਿ ਅਖੀਰ ਕਦੋਂ ਤੱਕ ਇੰਜ ਹੀ ਨੌਜਵਾਨ ਅਤੇ ਭਾਰਤ ਮਾਤਾ ਦੇ ਸਪੁੱਤਰ ਇਸ ਖ਼ਤਰਨਾਕ ਅਤਿਵਾਦੀਆਂ ਦੇ ਹੱਥੋਂ ਸ਼ਹੀਦ ਹੁੰਦੇ ਰਹਿਣਗੇ।