ਪੁਲਵਾਮਾ ਦੇ ਇਕ ਸਕੂਲ 'ਚ ਹੋਇਆ ਧਮਾਕਾ, 12 ਵਿਦਿਆਰਥੀ ਜਖ਼ਮੀ
Published : Feb 13, 2019, 4:10 pm IST
Updated : Feb 13, 2019, 4:10 pm IST
SHARE ARTICLE
Pulwama School
Pulwama School

ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਸਥਿਤ ਇਕ ਪ੍ਰਾਇਵੇਟ ਸਕੂਲ 'ਚ ਧਮਾਕਾ ਹੋਇਆ ਹੈ ਜਿਸ 'ਚ ਕਰੀਬ 12 ਬੱਚੇ ਜਖ਼ਮੀ ਹੋ ਗਏ। ਜ਼ਖਮੀ ਹੋਏ ਹਾਦਸੇ 'ਚ ਜਖ਼ਮੀ...

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਸਥਿਤ ਇਕ ਪ੍ਰਾਇਵੇਟ ਸਕੂਲ 'ਚ ਧਮਾਕਾ ਹੋਇਆ ਹੈ ਜਿਸ 'ਚ ਕਰੀਬ 12 ਬੱਚੇ ਜਖ਼ਮੀ ਹੋ ਗਏ। ਜ਼ਖਮੀ ਹੋਏ ਹਾਦਸੇ 'ਚ ਜਖ਼ਮੀ ਬੱਚੇ ਨੌਵੀਂ ਅਤੇ 10 ਵੀਂ ਜਮਾਤ ਦੇ ਦੱਸੇ ਜਾ ਰਹੇ ਹਨ। ਪੁਲਿਸ ਘਟਨਾ ਥਾਂ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਕੂਲ ਨੂੰ ਤੁਰਤ ਖਾਲੀ ਕਰਵਾ ਦਿਤਾ ਗਿਆ। ਸਕੂਲ  ਦੇ ਟੀਚਰ ਜਾਵੇਦ ਅਹਿਮਦ ਨੇ ਦੱਸਿਆ,  ਮੈਂ ਉਸ ਸਮੇਂ ਬੱਚਿਆਂ ਨੂੰ ਪੜ੍ਹਾਂ ਰਿਹਾ ਸੀ ਉਦੋਂ ਵਿਸਫੋਟ ਹੋਇਆ। ਮੈਂ ਇਹ ਸਪੱਸ਼ਟ ਨਹੀਂ ਦੱਸ ਸਕਦਾ ਕਿ ਕਿੰਨੇ ਵਿਦਿਆਰਥੀ ਜਖ਼ਮੀ ਹੋਏ ਹਨ।  

HosipalHospital

ਘਟਨਾ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੱਚੇ ਧਮਾਕੇ ਵਾਲਾ ਸਾਮਾਨ ਲੈ ਕੇ ਜਾ ਰਹੇ ਸਨ। ਦਰਅਸਲ ਸਕੂਲ ਰਤਨੀਪੋਰਾ ਐਨਕਾਉਂਟਰ ਸਾਇਟ ਦੇ ਨਾਲ ਹੀ ਸਥਿਤ ਹੈ। ਇਸ ਲਈ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਵਿਸਫੋਟਕ ਸਾਮਾਨ ਐਨਕਾਉਂਟਰ ਥਾਂ ਤੋਂ ਲਿਆਏ ਗਏ ਹਨ। ਇਸ ਤੋਂ ਪਹਿਲਾਂ ਗ੍ਰਨੇਡ ਅਟੈਕ ਦਾ ਸ਼ੱਕ ਜਾਹਿਰ ਕੀਤਾ ਜਾ ਰਹੀ ਹੈ।  

School School

ਦੱਸ ਦਈਏ ਕਿ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਸਾਰੇ ਬੱਚੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ । ਹਾਦਸੇ ਦੇ ਚਲਦੇ ਜਖ਼ਮੀ ਬੱਚੇ ਅਤੇ ਮਾਤਾ-ਪਿਤਾ ਕਾਫ਼ੀ ਘਬਰਾਏ ਹੋਏ ਹਨ। ਉਥੇ ਹੀ ਪੁਲਿਸ ਧਮਾਕੇ  ਦੇ ਕਾਰਨਾ ਦਾ ਪਤਾ ਲਗਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਇਕ ਪ੍ਰਾਇਵੇਟ ਸਕੂਲ 'ਚ ਐਕਸਟਰਾ ਕਲਾਸ ਚੱਲ ਰਹੀ ਸੀ ਜਿਸ 'ਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement