
ਬਿਨਾਂ ਮਨਜ਼ੂਰੀ ਤੋਂ ਪਾਕਿਸਤਾਨ 'ਚ ਗਏ ਭਾਰਤੀ ਕਬੱਡੀ ਖਿਡਾਰੀਆਂ ਦਾ ਮਾਮਲਾ
ਬਠਿੰਡਾ : ਪਾਕਿਸਤਾਨ 'ਚ ਹੋ ਰਹੇ ਵਿਸ਼ਵ ਕਬੱਡੀ ਕੱਪ ਵਿਚ ਬਿਨਾਂ ਮਨਜ਼ੂਰੀ ਭਾਗ ਲੈਣ ਲਈ ਗਏ ਭਾਰਤੀ ਖਿਡਾਰੀਆਂ ਲਈ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ। ਕੇਂਦਰੀ ਖੇਡ ਮੰਤਰਾਲੇ ਨਾਲ ਸਬੰਧਤ ਐਮਚੂਰ ਕਬੱਡੀ ਫ਼ੈਡਰੇਸ਼ਨ ਆਫ਼ ਇੰਡੀਆ ਨੇ ਪਾਕਿਸਤਾਨ ਕੋਲ ਇਸ ਗੱਲ ਦਾ ਸਖ਼ਤ ਇਤਰਾਜ਼ ਜਤਾਉਂਦਿਆਂ ਭਾਰਤੀ ਜਰਸੀ 'ਚ ਖੇਡ ਰਹੇ ਭਾਰਤੀ ਕਬੱਡੀ ਖਿਡਾਰੀਆਂ 'ਤੇ ਤੁਰਤ ਪਾਬੰਦੀ ਲਗਾਉਣ ਲਈ ਕਿਹਾ ਹੈ।
Photo
ਸੂਤਰਾਂ ਅਨੁਸਾਰ ਪਿਛਲੇ ਪੰਜ ਦਿਨਾਂ ਤੋਂ ਬਿਨਾਂ ਮਨਜੂਰੀ ਪਾਕਿਸਤਾਨ ਜਾਣ, ਭਾਰਤੀ ਦੀ ਕੌਮੀ ਨੀਲੇ ਰੰਗ ਦੀ ਜਰਸੀ ਵਿਚ ਖੇਡਣ ਤੇ ਕਬੱਡੀ ਕੱਪ ਦੇ ਉਦਘਾਟਨ ਮੌਕੇ ਭਾਰਤੀ ਤਿਰੰਗਾ ਲਹਿਰਾ ਕੇ ਮਾਰਚ ਪਾਸਟ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਦੀ ਸਰਕਾਰ ਨੇ ਮਾਮਲੇ ਦੀ ਅੰਦਰਖ਼ਾਤੇ ਪੜਤਾਲ ਵਿੱਢ ਦਿਤੀ ਹੈ।
Modi governmen
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਾਹਗਾ ਬਾਰਡਰ ਟੱਪਦੇ ਹੀ ਭਾਰਤੀ ਖਿਡਾਰੀਆਂ ਤੋਂ ਪੁਛਗਿਛ ਕਰਨ ਤੇ ਪਾਕਿਸਤਾਨ ਦਾ ਸੱਦਾ ਸਵੀਕਾਰ ਕਰਨ ਵਾਲੀ ਪੰਜਾਬ ਕਬੱਡੀ ਐਸੋਸੀਏਸ਼ਨ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਭਾਰਤ ਨੇ ਪਾਕਿਸਤਾਨੀ ਕਬੱਡੀ ਫ਼ੈਡਰੇਸ਼ਨ ਨੂੰ ਪੱਤਰ ਲਿਖ ਕੇ (ਪੱਤਰ ਦੀ ਕਾਪੀ ਸਪੋਕਸਮੈਨ ਕੋਲ ਮੌਜੂਦ ਹੈ) ਕਈ ਸਵਾਲਾਂ ਦੇ ਉਤਰ ਵੀ ਮੰਗੇ ਹਨ, ਜਿਸ ਵਿਚ ਪੁਛਿਆ ਹੈ ਕਿ ਭਾਰਤੀ ਖਿਡਾਰੀਆਂ ਨੂੰ ਸੱਦਾ ਕਿਸ ਵਲੋਂ ਦਿਤਾ ਗਿਆ ਤੇ ਇਸ ਸੱਦੇ ਨੂੰ ਕਿਸ ਨੇ ਪ੍ਰਵਾਨ ਕੀਤਾ।
Photo
ਇਹ ਵੀ ਪੁੱਛਿਆ ਗਿਆ ਹੈ ਕਿ ਭਾਰਤ ਤੋਂ ਕਿਹੜੇ-ਕਿਹੜੇ ਖਿਡਾਰੀ, ਕੋਚ, ਆਫ਼ੀਸ਼ਲ, ਟੈਕਨੀਕਲ ਮਾਹਰ ਤੇ ਅਹੁਦੇਦਾਰ ਪਾਕਿਸਤਾਨ ਪੁੱਜੇ ਹਨ ਤੇ ਇਨ੍ਹਾਂ ਨੂੰ ਭੇਜਣ ਦੀ ਸਿਫ਼ਾਰਿਸ਼ ਕਿਸ ਵਲੋਂ ਕੀਤੀ ਗਈ ਹੈ। ਇਸੇ ਤਰ੍ਹਾਂ ਪਾਕਿਸਤਾਨ ਗਏ ਭਾਰਤੀ ਖਿਡਾਰੀਆਂ ਦੀ ਚੋਣ ਕਿਸ ਨੇ ਕੀਤੀ ਤੇ ਥੋਕ 'ਚ ਵੀਜ਼ੇ ਦਿਵਾਉਣ ਅਤੇ ਵਿੱਤੀ ਮਦਦ ਕਰਨ ਵਾਲੀ ਸੰਸਥਾ ਦਾ ਨਾਂ ਵੀ ਪੁਛਿਆ ਗਿਆ ਹੈ।
Photo
ਉਚ ਸੂਤਰਾਂ ਮੁਤਾਬਕ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖ਼ਾਸਮਖ਼ਾਸ ਮੰਨੇ ਜਾਂਦੇ ਕਬੱਡੀ ਕੋਚ ਹਰਪ੍ਰੀਤ ਸਿੰਘ ਬਾਬਾ ਤੇ ਸਹਾਇਕ ਸਿਖਿਆ ਅਫ਼ਸਰ ਗੁਰਪ੍ਰੀਤ ਸਿੰਘ ਸਿੱਧੂ 'ਤੇ ਵੀ ਪੰਜਾਬ ਸਰਕਾਰ ਨੇ ਸਿਕੰਜ਼ਾ ਕਸਣ ਦੀ ਤਿਆਰੀ ਵਿੱਢ ਦਿਤੀ ਹੈ।
ਚਰਚਿਤ ਖਿਡਾਰੀ ਵਲੋਂ ਪਾਕਿਸਤਾਨ ਲਈ ਖਿਡਾਰੀਆਂ ਦਾ ਇੰਤਜ਼ਾਮ ਕਰਨ ਦੀ ਸੂਚਨਾ
ਬੱਡੀ ਖੇਤਰ ਨਾਲ ਜੁੜੇ ਸੂਤਰਾਂ ਮੁਤਾਬਕ ਉਕਤ 28 ਮੈਂਬਰੀ ਲਿਸਟ ਦੇ ਮੁਕਾਬਲੇ ਪਾਕਿਸਤਾਨ ਸਰਕਾਰ ਵਲੋਂ ਭਾਰਤ ਦੇ 60 ਖਿਡਾਰੀਆਂ ਤੇ ਅਹੁਦੇਦਾਰਾਂ ਨੂੰ ਵੀਜ਼ੇ ਦਿਤੇ ਗਏ ਹਨ। ਬਾਕੀ 32 ਖਿਡਾਰੀਆਂ ਵਿਚੋਂ ਜ਼ਿਆਦਾਤਰ ਖਿਡਾਰੀ ਪੰਜਾਬ 'ਚ ਇਕ ਕਬੱਡੀ ਅਕੈਡਮੀ ਚਲਾਉਣ ਵਾਲੇ ਇਕ ਚਰਚਿਤ ਖਿਡਾਰੀ ਵਲੋਂ ਪੰਜਾਬ ਤੇ ਹਰਿਆਣਾ ਵਿਚੋਂ ਪਾਕਿਸਤਾਨ ਲਈ ਖਿਡਾਰੀਆਂ ਦਾ ਇਤਜ਼ਾਮ ਕਰ ਕੇ ਦੇਣ ਦੀ ਸੂਚਨਾ ਹੈ।
Photo
ਪਾਕਿਸਤਾਨ 'ਚ ਥੋਕ ਵਿਚ ਵਿਅਕਤੀਆਂ ਦੀ ਮਨਸ਼ਾ ਦੀ ਜਾਂਚ ਹੋਵੇ : ਜਾਖੜ
ਧਰ ਇਸ ਮਾਮਲੇ ਨੂੰ ਚੁੱਕਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਇੰਨੀ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਪਾਕਿਸਤਾਨ ਵਲੋਂ ਚੁੱਪ-ਚਪੀਤੇ ਵੀਜ਼ੇ ਦੇਣੇ ਅਤੇ ਅਪਣੇ ਦੇਸ਼ 'ਚ ਸੱਦਣਾ ਉਸਦੇ ਖ਼ਤਰਨਾਕ ਮਨਸੂਬੇ ਹੋ ਸਕਦੇ ਹਨ।
Photo
ਜਿਸਦੇ ਚੱਲਦੇ ਪਾਕਿਸਤਾਨ 'ਚ ਥੋਕ ਵਿਚ ਗਏ ਵਿਅਕਤੀਆਂ ਤੋਂ ਪੁਛ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਪਾਕਿਸਤਾਨ ਵਿਚੋਂ ਵੱਡੀ ਪੱਧਰ 'ਤੇ ਨਸ਼ੇ ਭਾਰਤ ਵਿਚ ਆ ਰਹੇ ਹਨ ਤੇ ਨਾਲ ਹੀ ਰੈਫ਼ਰਡਅਮ 20-20 ਦਾ ਪ੍ਰਚਾਰ ਵੀ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ 'ਚ ਖਿਡਾਰੀ ਭੇਜਣ ਮਲੂਕਾ ਤੇ ਮਿੱਡੂਖੇੜਾ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਹੱਥ ਹੈ, ਜਿਸਦੇ ਚੱਲਦੇ ਪਾਕਿਸਤਾਨ 'ਚ ਥੋਕ ਵਿਚ ਖਿਡਾਰੀ ਭੇਜਣ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੰਭੀਰਤਾ ਨਾਲ ਪੜਤਾਲ ਕਰਵਾਉਣੀ ਚਾਹੀਦੀ ਹੈ।
Photo
ਉਨ੍ਹਾਂ ਕਿਹਾ ਕਿ ਪਾਕਿਸਤਾਨ ਗਏ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੀ ਜਾਖੜ ਨੇ ਮੰਗ ਕੀਤੀ ਕਿ '' ਗੱਲ ਗੱਲ 'ਤੇ ਪਾਕਿਸਤਾਨ ਦਾ ਨਾਂ ਲੈਣ ਵਾਲੇ ਭਾਜਪਾ ਆਗੂਆਂ ਨੂੰ ਵੀ ਇਸ ਮੁੱਦੇ 'ਤੇ ਜੁਬਾਨ ਖੋਲਣੀ ਚਾਹੀਦੀ ਹੈ ਕਿ ਇੱਕ ਪਾਸੇ ਜਦ ਪਾਕਿਸਤਾਨ ਨਾਲ ਭਾਰਤ ਦੇ ਤਜਾਰਤੀ, ਖੇਡਾਂ ਤੇ ਸਫ਼ਾਰਤੀ ਸਬੰਧ ਬਿਲਕੁਲ ਨਾ ਬਰਾਬਰ ਹਨ ਤਾਂ ਕੇਂਦਰ 'ਚ ਭਾਈਵਾਲ ਅਕਾਲੀਆਂ ਦੇ ਇਸ਼ਾਰੇ 'ਤੇ ਪੰਜ ਦਰਜਨ ਵਿਅਕਤੀ ਕਿਸ ਤਰ੍ਹਾਂ ਵਾਹਗਾ ਬਾਰਡਰ ਟੱਪ ਗਏ ਹਨ। '' ਸ਼੍ਰੀ ਜਾਖੜ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਜਲਦੀ ਹੀ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮਾਨਤਾ ਰੱਦ ਕਰਵਾਉਣ ਲਈ ਸਬੰਧਤ ਵਿਭਾਗਾਂ ਕੋਲ ਪਹੁੰਚ ਕੀਤੀ ਜਾਵੇਗੀ।
Photo
ਪੰਜਾਬ ਕਬੱਡੀ ਐਸੋਸੀਏਸ਼ਨ ਨੇ ਸਵੀਕਾਰ ਕੀਤਾ ਸੀ ਪਾਕਿਸਤਾਨ ਦਾ ਸੱਦਾ
ਉਧਰ ਸਪੋਕਸਮੈਨ ਹੱਥ ਲੱਗੀ ਅਹਿਮ ਸੂਚਨਾ ਮੁਤਾਬਕ ਪਾਕਿਸਤਾਨੀ ਕਬੱਡੀ ਐਸੋਸੀਏਸ਼ਨ ਦੇ ਵਿਵਾਦਤ ਸਕੱਤਰ ਸਰਵਰ ਰਾਣਾ ਵਲੋਂ ਭੇਜੇ ਸੱਦੇ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਪਾਕਿਸਤਾਨ ਨੂੰ ਪੱਤਰ ਨੰਬਰ 1151 ਮਿਤੀ 28 ਨਵੰਬਰ 2019 (ਪੱਤਰ ਦੀ ਕਾਪੀ ਸਪੋਕਸਮੈਨ ਕੋਲ ਮੌਜੂਦ) ਭੇਜ ਕੇ ਸਵੀਕਾਰ ਕੀਤਾ ਸੀ। ਇਸ ਪੱਤਰ ਉਪਰ ਐਸੋਸੀਏਸ਼ਨ ਦੇ ਸਕੱਤਰ ਅਮਨਦੀਪ ਸਿੰਘ ਮੱਲੀ ਦੇ ਦਸਤਖ਼ਤ ਹਨ।
Photo
ਇਸ ਤੋਂ ਬਾਅਦ ਐਸੋਸੀਏਸ਼ਨ ਵਲੋਂ ਖ਼ੁਦ ਮਲੂਕਾ ਦੇ ਦਸਤਖ਼ਤਾਂ ਹੇਠ ਪਾਕਿਸਤਾਨ ਕਬੱਡੀ ਫ਼ੈਡਰੇਸ਼ਨ ਨੂੰ ਪੱਤਰ ਨੰਬਰ 1156/ਪੀਕੇਏ ਮਿਤੀ 11 ਦਸੰਬਰ 2019 ਨੂੰ ਪੱਤਰ (ਪੱਤਰ ਦੀ ਕਾਪੀ ਸਪੋਕਸਮੈਨ ਕੋਲ ਮੌਜੂਦ) ਭੇਜ ਕੇ ਕਬੱਡੀ ਟੀਮ ਦੇ ਮੈਨੇਜਰ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਅਗਵਾਈ ਹੇਠ 22 ਮੈਂਬਰੀ ਟੀਮ ਅਤੇ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਇਕ 6 ਮੈਂਬਰੀ ਅਧਿਕਾਰੀਆਂ ਤੇ ਅਹੁਦੇਦਾਰਾਂ ਦੀ ਲਿਸਟ ਭੇਜੀ ਗਈ ਸੀ।
Photo
ਉਧਰ ਪੱਖ ਲੈਣ ਲਈ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ 'ਘੰਟੀ' ਜਾਣ ਦੇ ਬਾਵਜੂਦ ਮੋਬਾਇਲ ਫ਼ੋਨ ਨਹੀਂ ਚੁੱਕਿਆ।