ਸਿੱਧੂ, ਕੇਜਰੀਵਾਲ ਅਤੇ ਢੀਂਡਸਾ ਨੇ ਉਡਾਈ ਵੱਡੇ ਬਾਦਲ ਦੀ ਨੀਂਦ, ਕੀ ਮੁੜ ਪੰਜਾਬ ’ਚ ਹੋਵੇਗੀ ਵਾਪਸੀ?
Published : Feb 15, 2020, 10:28 am IST
Updated : Feb 15, 2020, 10:28 am IST
SHARE ARTICLE
Ludhiana sukhbir singh badal parkash singh badal navjot singh sidhu kejriwal
Ludhiana sukhbir singh badal parkash singh badal navjot singh sidhu kejriwal

ਦਿੱਲੀ ਵਿਚ ਆਪ ਦੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਹ ਸੂਤੇ ਪਏ ਹਨ...

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨਾਂ ਸਾਲਾਂ ਤੋਂ ਅਪਣੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ ਪਰ ਇਸ ਦੇ ਬਾਵਜੂਦ ਵੀ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਅਪਣੀ ਜਗ੍ਹਾ ਨਹੀਂ ਬਣਾ ਸਕੇ। ਅਜਿਹਾ ਹੋਣ ਪਿੱਛੇ ਬਹੁਤ ਸਾਰੇ ਮੁੱਦੇ ਤੇ ਕਾਰਨ ਹਨ। ਅਕਾਲੀ ਦਲ ਦੀ ਗੱਡੀ ਰਾਜਸੀ ਲੀਹਾਂ ਤੇ ਚੜ੍ਹਨ ਦੀ ਬਜਾਏ ਦਿਨੋ-ਦਿਨ ਡਿੱਕੇ-ਡੋਲੇ ਖਾਂਦੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ।

Parkash Singh Badal Parkash Singh Badal

ਸੋਚਿਆ ਜਾਵੇ ਤਾਂ ਅਕਾਲੀ ਦਲ ਦੀ ਕਿਤੇ ਵੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ। ਪਾਰਟੀ ਵਿਚਲੇ ਆਗੂ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾਂ ਦੇ ਹੋਰ ਦੋ ਦਰਜਨ ਆਗੂਆਂ ਦੇ ਪਾਰਟੀ ਛੱਡ ਜਾਣ ਕਰ ਕੇ ਪਾਰਟੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਅਕਾਲੀਆਂ ਇਕ ਨੂੰ ਹੋਰ ਵੱਡਾ ਝਟਕਾ ਲੱਗਿਆ ਹੈ।

Sukhbir Singh Badal Sukhbir Singh Badal

ਦਿੱਲੀ ਵਿਚ ਆਪ ਦੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਹ ਸੂਤੇ ਪਏ ਹਨ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਡੈਮੇਜ ਕੰਟਰੋਲ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਘਰੋਂ ਕੱਢਣਾ ਪਿਆ, ਜਿਸ ਕਰ ਕੇ ਸੰਗਰੂਰ ਰੈਲੀ ਵਿਚ ਸ. ਬਾਦਲ ਪਹੁੰਚੇ ਸਨ ਭਾਸ਼ਣ ਦਿੱਤਾ ਸੀ। ਇਸ ਤੋਂ ਇਲਾਵਾ ਬੀਤੇ ਕੱਲ੍ਹ ਅੰਮ੍ਰਿਤਸਰ ਵਿਚ ਹੋਈ ਰੈਲੀ ਵਿਚ ਵੀ ਬਹੁਤ ਗਰਜੇ ਸਨ।

Arvind Kejriwal Arvind Kejriwal

ਬਾਦਲ ਦੇ ਘਰੋਂ ਬਾਹਰ ਨਿਕਲਣ ਤੇ ਸਿਆਸੀ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ ਬਾਦਲ ਦੀ ਗੱਲ ਤੇ ਤਾਂ ਵਿਸ਼ਵਾਸ ਕਰ ਸਕਦੇ ਹਨ ਪਰ ਅਕਾਲੀ ਦਲ ਦੇ ਹੋਰ ਕਿਸੇ ਦੂਜੇ ਆਗੂ ਦੀ ਜ਼ੁਬਾਨ ਤੇ ਵਿਸ਼ਵਾਸ ਨਹੀਂ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਨੇ ਪੰਜਾਬ ਨੂੰ 10 ਸਾਲ ਵਿਚ ਵਿਕਾਸ ਦੇ ਰਾਹ ਤੇ ਲਿਆਂਦਾ ਸੀ ਪਰ ਉਹ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਜਿਸ ਕਰ ਕੇ ਪੰਜਾਬੀ ਅਤੇ ਪੰਥਕ ਹਲਕੇ ਅਕਾਲੀ ਤੋਂ ਦੂਰ ਹਨ।

The congress high command remembered navjot singh sidhuNavjot Singh Sidhu

ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਧਮਾਕੇਦਾਰ ਵਾਪਸੀ ਨੇ ਸਿਆਸੀ ਗਲਿਆਰਿਆਂ ਅੰਦਰ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਰੱਖਿਆ ਹੈ। ਇਸੇ ਦੌਰਾਨ ਕਈਆਂ ਦਾ ਸਿਤਾਰਾ ਚਮਕਣ ਦੀਆਂ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਜਦਕਿ ਕਈਆਂ ਦੇ ਸਿਤਾਰੇ ਗਰਦਸ਼ 'ਚ ਜਾਣ ਦੀਆਂ ਭਵਿੱਖਬਾਣੀਆਂ ਵੀ ਹੋ ਰਹੀਆਂ ਹਨ। ਭਾਜਪਾ ਜੋ ਕੁੱਝ ਦਿਨ ਪਹਿਲਾਂ ਅਕਾਲੀ ਦਲ ਨੂੰ ਅਣਗੌਲਿਆ ਕਰਦਿਆਂ ਦਿੱਲੀ ਚੋਣਾਂ 'ਚ ਜੇਤੂ ਅੰਦਾਜ਼ 'ਚ ਕੁੱਦੀ ਸੀ, ਚੋਣ ਨਤੀਜਿਆਂ ਤੋਂ ਬਾਅਦ ਹੁਣ ਉਹ ਮੂੰਹ ਲਕੌਦੀ ਫਿਰ ਰਹੀ ਹੈ।

ਇਸੇ ਤਰ੍ਹਾਂ ਪੰਜਾਬ ਮੰਤਰੀ ਮੰਡਲ ਵਿਚੋਂ ਅਸਤੀਫ਼ਾ ਦੇਣ ਬਾਅਦ ਹਾਸ਼ੀਏ 'ਤੇ ਗਏ ਨਵਜੋਤ ਸਿੰਘ ਸਿੱਧੂ ਦੇ ਮੁੜ ਸਰਗਰਮ ਹੋਣ ਦੀਆਂ ਕਨਸ਼ੋਆਂ ਦਾ ਬਾਜ਼ਾਰ ਗਰਮ ਹੈ। ਸਿਆਸੀ ਘਟਨਾਵਾਂ 'ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ 'ਸਿਆਸੀ ਚੁਪੀ' ਹੇਠ ਚੱਲ ਰਹੇ ਨਵਜੋਤ ਸਿੰਘ ਸਿੱਧੂ ਬਿਨਾਂ ਮੂੰਹ ਖੋਲ੍ਹੇ ਹੀ ਸਿਆਸੀ ਮਹਿਫ਼ਲਾਂ ਦਾ ਸ਼ਿੰਗਾਰ ਬਣੇ ਹੋਏ ਹਨ। ਕਾਂਗਰਸ ਹਾਈ ਕਮਾਂਡ ਵਲੋਂ ਸਿੱਧੂ ਨੂੰ ਪਾਰਟੀ ਅੰਦਰ ਟਿਕਾਈ ਰੱਖਣ ਲਈ ਆਉਣ ਵਾਲੇ ਦਿਨਾਂ 'ਚ ਵੱਡਾ ਸਿਆਸੀ ਫ਼ੈਸਲਾ ਲੈਣ ਸਬੰਧੀ ਵੀ ਖ਼ਬਰਾਂ ਉਡ ਰਹੀਆਂ ਹਨ। 

Captain Amrinder Singh Captain Amrinder Singh

ਮਾਹਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ 2017 ਵਿਚ ਇਸ ਕਰ ਕੇ ਸੱਤਾ ਵਿਚ ਆਏ ਸਨ ਕਿ ਲੋਕਾਂ ਵਿਚ ਉਨ੍ਹਾਂ ਦਾ ਵਿਸ਼ਵਾਸ 2002 ਤੋਂ 2007 ਦੌਰਾਨ ਬਣਿਆ ਹੋਇਆ ਸੀ ਪਰ ਇਸ ਵਾਰ ਉਹ ਵੀ ਪੱਛੜਦੇ ਨਜ਼ਰ ਆ ਰਹੇ ਹਨ, ਜਦੋਂਕਿ ਦਿੱਲੀ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਜਾਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ 'ਤੇ ਲੋਕ ਇਕ ਵਾਰ ਤਾਂ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਗੱਲ 'ਤੇ ਵਿਸ਼ਵਾਸ ਕਰਨਗੇ।

ਰਾਜਭਾਗ ਹਾਸਲ ਕਰਨ ਤੋਂ ਬਾਅਦ ਉਹ ਖਰੇ ਉੱਤਰਦੇ ਹਨ ਜਾਂ ਨਹੀਂ, ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਇਦ ਸੋਚਿਆ ਹੋਵੇ ਕਿ ਲੋਕਾਂ ਦੇ ਵਿਸ਼ਵਾਸਪਾਤਰ ਪ੍ਰਕਾਸ਼ ਸਿੰਘ ਬਾਦਲ ਨੂੰ ਘਰੋਂ ਕੱਢ ਕੇ ਉਸ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਲੋਕ ਆਪਣੇ ਬੂਹੇ ਖੋਲ੍ਹ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement