ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹੈੈ ਤੇ ਅਸੀਂ ਇਸ ਵਿਰੁਧ ਕਾਨੂੰਨੀ ਢੰਗ ਨਾਲ ਲੜਾਂਗੇ : ਜਸਦੀਪ
Published : Feb 15, 2021, 1:56 am IST
Updated : Feb 15, 2021, 1:56 am IST
SHARE ARTICLE
image
image

ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹੈੈ ਤੇ ਅਸੀਂ ਇਸ ਵਿਰੁਧ ਕਾਨੂੰਨੀ ਢੰਗ ਨਾਲ ਲੜਾਂਗੇ : ਜਸਦੀਪ ਸਿੰਘ

ਨਵੀਂ ਦਿੱਲੀ, 14 ਫ਼ਰਵਰੀ (ਚਰਨਜੀਤ ਸਿੰਘ ਸੁਰਖ਼ਾਬ): ਦਿੱਲੀ ਹਿੰਸਾ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਬਜ਼ੁਰਗ ਗੁਰਮੁਖ ਸਿੰਘ ਅਤੇ ਜੀਤ ਸਿੰਘ ਬੀਤੀ ਰਾਤ ਦਿੱਲੀ ਦੀ ਤਿਹਾੜ ਜੇਲ ਤੋਂ ਰਿਹਾਅ ਹੋਏ। ਇਸ ਮੌਕੇ ਗੁਰਮੁਖ ਸਿੰਘ ਤੇ ਜੀਤ ਸਿੰਘ ਦੇ ਵਕੀਲ ਜਸਦੀਪ ਸਿੰਘ ਨੇ ਦਸਿਆ ਕਿ ਹਿੰਸਾ ਮਾਮਲੇ ਵਿਚ ਨੌਜਵਾਨਾਂ ਨੂੰ ਧੱਕੇ ਨਾਲ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁਕਣ ਦੀ ਲੋੜ ਹੈ।
ਜਸਦੀਪ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਹਮਲਾ ਕੀਤਾ ਹੈ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਬੇਹੱਦ ਦੁਖਦ ਗੱਲ ਹੈ ਕਿ ਸਾਡੇ ਨੌਜਵਾਨਾਂ ਨੂੰ ਬਿਨਾਂ ਕਿਸੇ ਆਧਾਰ ’ਤੇ ਗਿ੍ਰਫ਼ਤਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਵਿਰੁਧ 307 ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਸਦੀਪ ਸਿੰਘ ਨੇ ਦਸਿਆ ਕਿ ਇਹ ਲੜਾਈ ਬਹੁਤ ਲੰਬੀ ਹੈ। ਕਰੀਬ 150 ਵਕੀਲਾਂ ਵਲੋਂ ਟੀਮ ਬਣਾਈ ਗਈ ਹੈ ਤੇ ਅਸੀਂ ਮਿਲ ਕੇ ਇਸ ਧੱਕੇ ਵਿਰੁਧ ਲੜਾਈ ਲੜਾਂਗੇ।  ਗੁਰਮੁਖ ਸਿੰਘ ਤੇ ਜੀਤ ਸਿੰਘ ਦੀ ਗਿ੍ਰਫ਼ਤਾਰੀ ਬਾਰੇ ਗੱਲ ਕਰਦਿਆਂ ਜਸਦੀਪ ਸਿੰਘ ਨੇ ਦਸਿਆ ਕਿ ਇਹ ਲੋਕ ਤਿੰਨ ਮਹੀਨੇ ਤੋਂ ਬੁਰਾੜੀ ਮੈਦਾਨ ਵਿਚ ਬੈਠੇ ਸਨ। ਪੁਲਿਸ ਨੇ 28 ਜਨਵਰੀ ਨੂੰ ਇਕ ਜਾਅਲੀ ਪਰਚਾ ਦਰਜ ਕੀਤਾ ਜਿਸ ਵਿਚ ਇਲਜ਼ਾਮ ਲਗਾਇਆ ਗਿਆ ਕਿ ਇਹ ਲੋਕ 28 ਜਨਵਰੀ ਰਾਤ ਨੂੰ ਲਾਲ ਕਿਲ੍ਹੇ ਜਾਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਦਸਿਆ ਕਿ ਗੁਰਮੁਖ ਸਿੰਘ ਇਕ ਸਾਬਕਾ ਫ਼ੌਜੀ ਹਨ ਤੇ ਉਨ੍ਹਾਂ ਨੇ ਦੇਸ਼ ਲਈ ਤਿੰਨ ਜੰਗਾਂ ਲੜੀਆਂ ਹਨ। ਉਨ੍ਹਾਂ ਕਿਹਾ ਕਾਨੂੰਨੀ ਕਾਰਵਾਈ ਨੂੰ ਥੋੜ੍ਹਾ ਸਮਾਂ ਲਗਦਾ ਹੈ ਤੇ ਅੱਜ ਹੋਈ ਰਿਹਾਈ ਲਈ ਉਹ ਬਹੁਤ ਖ਼ੁਸ਼ ਹਨ। ਉਨ੍ਹਾਂ ਕਿਹਾ ਸਾਡੇ ਜਵਾਨਾਂ ਤੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਤੇ ਅਸੀਂ ਇਸ ਵਿਰੁਧ ਕਾਨੂੰਨੀ ਢੰਗ ਨਾਲ ਲੜਾਂਗੇ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement