
ਐਫੀਡੇਵਟ 'ਤੇ ਲਿਖ ਕੇ ਹਲਕਾ ਅਮਰਗੜ੍ਹ ਦੇ ਲੋਕਾਂ ਲਈ ਕੀਤਾ ਐਲਾਨ
ਅਮਰਗੜ੍ਹ - ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਐਲਾਨ ਕੀਤਾ ਕਿ ਜੇਕਰ ਹਲਕਾ ਅਮਰਗੜ੍ਹ ਤੋਂ ਮੈਂ ਵਿਧਾਇਕ ਬਣਦਾ ਹਾਂ ਤਾਂ ਮੈਂ ਤਨਖ਼ਾਹ ਨਹੀਂ ਲਵਾਂਗਾ ਅਤੇ ਆਪਣੀ ਤਨਖ਼ਾਹ ਵਿਚੋਂ ਸਿਰਫ਼ ਇੱਕ ਰੁਪਿਆ ਹੀ ਲਵਾਂਗਾ। ਇਹ ਐਲਾਨ ਸਿਰਫ਼ ਪੰਜਾਬ ਚੋਂ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਕੀਤਾ ਗਿਆ ਹੈ।
ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਦੇ ਇਸ ਐਲਾਨ ਸੰਬੰਧੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਮੈਂ ਇਹ ਐਲਾਨ 100 ਰੁਪਏ ਦੇ ਐਫੀਡੇਵਟ 'ਤੇ ਲਿਖ ਕੇ ਹਲਕਾ ਅਮਰਗੜ੍ਹ ਦੇ ਲੋਕਾਂ ਲਈ ਕੀਤਾ ਹੈ ਅਤੇ ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਆਪਣੀ ਤਨਖਾਹ 'ਚੋਂ ਸਿਰਫ਼ ਇੱਕ ਰੁਪਇਆ ਹੀ ਲਵਾਂਗਾ।