ਔਲਾਦ ਨਾ ਹੋਣ ਕਾਰਨ 87 ਸਾਲਾ ਬਜ਼ੁਰਗ ਨੇ ਆਪਣੀ 30 ਏਕੜ ਜ਼ਮੀਨ ਤੇ ਆਲੀਸ਼ਾਨ ਕੋਠੀ ਕੀਤੀ ਕਾਮਿਆਂ ਦੇ ਨਾਅ
Published : Feb 15, 2023, 11:48 am IST
Updated : Feb 15, 2023, 11:48 am IST
SHARE ARTICLE
photo
photo

ਪਤਨੀ ਦੀ ਮੌਤ ਤੋਂ ਬਾਅਦ ਲਿਆ ਫੈਸਲਾ

 

ਸ੍ਰੀ ਮੁਕਤਸਰ ਸਾਹਿਬ:  ਜਿਲ੍ਹੇ ਦੇ ਪਿੰਡ ਬਾਮ ਦੇ ਇਕ ਵਿਅਕਤੀ ਨੇ ਆਪਣੀ 30 ਏਕੜ ਜਮੀਨ, ਇਕ ਆਲੀਸ਼ਾਨ ਕੋਠੀ ਆਪਣੇ ਕੋਲ ਕੰਮ ਕਰਦੇ ਕਾਮਿਆਂ ਦੇ ਨਾਮ ਕਰਵਾ ਦਿੱਤੀ ਹੈ। ਇਸ ਸਬੰਧੀ ਰਜਿਸਟਰੀਆਂ ਕਰਵਾ ਦਿਤੀਆਂ ਗਈਆ ਹਨ। 

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਰਹਿਣ ਵਾਲੇ ਬਜ਼ੁਰਗ ਬਲਜੀਤ ਸਿੰਘ ਮਾਨ ਸਬੰਧੀ ਸੋਸਲ  ਮੀਡੀਆ ’ਤੇ ਵੱਖ ਵੱਖ ਵੀਡੀਓ ਸਾਹਮਣੇ ਆ ਰਹੀਆ ਹਨ। ਪਿੰਡ ਬਾਮ ਦੇ ਰਹਿਣ ਵਾਲੇ 87 ਸਾਲ ਦੇ ਬਲਜੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ 2011 ਵਿਚ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਦੇ ਪਤਨੀ ਜਦੋਂ ਜਿਉਂਦੇ ਸਨ ਤਾਂ ਉਸ ਸਮੇਂ ਹੀ ਉਹਨਾਂ ਇਹ ਫੈਸਲਾ ਲਿਆ ਸੀ ਕਿ ਆਪਣੀ ਪ੍ਰਾਪਰਟੀ ਕਿਸੇ ਵੀ ਤਰ੍ਹਾ ਸ਼ਰੀਕਾਂ ਨੂੰ ਨਹੀਂ ਦੇਣਗੇ ਅਤੇ ਦਾਨ ਕਰਨਗੇ। 

ਬਲਜੀਤ ਸਿੰਘ ਅਨੁਸਾਰ ਕਥਿਤ ਤੌਰ ’ਤੇ ਇਕ ਵਾਰ ਸ਼ਰੀਕੇ ਵੱਲੋਂ ਉਹਨਾਂ ਦੀ ਜ਼ਮੀਨ ਦੀ ਕੁਰਕੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਉਪਰੰਤ ਉਹਨਾਂ ਇਹ ਫੈਸਲਾ ਲਿਆ। ਆਪਣੀ ਔਲਾਦ ਨਾ ਹੋਣ ਦੇ ਚਲਦਿਆ ਬਲਜੀਤ ਸਿੰਘ ਨੇ ਪਿੰਡ ਬਾਮ ਵਿਖੇ ਸਥਿਤ ਆਪਣੀ ਕਰੀਬ 30 ਏਕੜ ਜ਼ਮੀਨ ਉਹਨਾਂ ਵਿਅਕਤੀਆਂ ਨੂੰ ਦਾਨ ਦੇ ਦਿੱਤੀ ਜੋ ਉਹਨਾਂ ਕੋਲ ਕੰਮ ਕਰਦੇ ਸਨ। ਬਲਜੀਤ ਸਿੰਘ ਅਨੁਸਾਰ ਉਹਨਾਂ ਕੋਲ ਬਠਿੰਡੇ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਇਕਬਾਲ ਸਿੰਘ ਦੇ ਨਾਮ 20 ਏਕੜ ਜ਼ਮੀਨ ਕਰਵਾਈ ਗਈ ਹੈ। 

ਦੋ ਹੋਰਾਂ ਦੇ ਨਾਮ ਛੇ ਅਤੇ ਚਾਰ ਏਕੜ ਜ਼ਮੀਨ ਕਰਵਾਈ ਗਈ ਹੈ। ਉਧਰ ਜ਼ਮੀਨ ਦਾਨ ਵਿਚ ਮਿਲਣ ’ਤੇ ਇਕਬਾਲ ਸਿੰਘ ਖੁਸ਼ੀ ਮਹਿਸੂਸ ਕਰਦਾ ਕਹਿੰਦਾ ਕਿ ਉਸ ਨੇ ਖੂਬ ਮਿਹਨਤ ਨਾਲ ਕੰਮ ਕੀਤਾ ਹੈ। ਉਹ ਖੁਸ਼ ਹੈ। ਜ਼ਮੀਨ ਵਿਚ ਬਣੀ ਆਲੀਸ਼ਾਨ ਕੋਠੀ ਵੀ ਕਾਮੇ ਇਕਬਾਲ ਸਿੰਘ ਨੂੰ ਦਾਨ ਦਿੱਤੀ ਗਈ ਹੈ ਅਤੇ ਬਲਜੀਤ ਸਿੰਘ ਆਪ ਦੋ ਕਮਰਿਆਂ ਦੇ ਖੇਤ ਵਿਚ ਬਣੇ ਮਕਾਨ ਵਿਚ ਹੀ ਰਹਿ ਰਿਹਾ ਹੈ।

ਬਲਜੀਤ ਸਿੰਘ ਦੇ ਆਪਣਿਆਂ ਜਾ ਹੋਰਾਂ ਨਾਲ ਪੈਸੇ ਦੇ ਲੈਣ-ਦੇਣ ਸਬੰਧੀ ਚਲਦੇ ਮਾਮਲਿਆਂ ਸਬੰਧੀ ਇਕਬਾਲ ਸਿੰਘ ਦਾ ਕਹਿਣਾ ਕਿ ਉਹ ਲੈਣ ਦੇਣ ਦੇ ਮਾਮਲੇ ਪੰਪ ਸਬੰਧੀ ਹਨ ਪਰ ਜ਼ਮੀਨ ਸਬੰਧੀ ਕੋਈ ਅਜਿਹਾ ਮਾਮਲਾ ਨਹੀਂ ਹੈ। ਉਧਰ ਭਾਵੇ ਇਸ ਬਜ਼ੁਰਗ ਸਬੰਧੀ ਇਲਾਕੇ ’ਚ ਵੱਖ ਵੱਖ ਚਰਚਾਵਾਂ ਦਾ ਬਜ਼ਾਰ ਗਰਮ ਹੈ ਪਰ ਕਾਗਜ ਜੋ ਬਿਆਨ ਕਰਦੇ ਹਨ ਉਸ ਦੀ ਸੱਚਾਈ ਇਹ ਹੀ ਹੈ ਕਿ ਇਸ ਬਜ਼ੁਰਗ ਨੇ ਕਰੀਬ 30 ਏਕੜ ਜ਼ਮੀਨ ਆਪਣੇ ਕਾਮਿਆਂ ਨੂੰ ਦਾਨ ਕਰਦਿਆ ਉਹ ਜ਼ਮੀਨ ਦੀਆਂ ਰਜਿਸਟਰੀਆਂ ਤਕ ਕਾਮਿਆਂ ਦੇ ਨਾਮ ਕਰਵਾ ਦਿੱਤੀਆ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement