Punjab News: ਗਲਾਡਾ SCO ਧੋਖਾਧੜੀ ਮਾਮਲੇ ਵਿਚ ਨਵਾਂ ਮੋੜ; ਜਾਅਲੀ ਦਸਤਾਵੇਜ਼ਾਂ ’ਤੇ ਵੇਚੇ 2.70 ਕਰੋੜ ਦੇ ਦੋ ਪਲਾਟ
Published : Feb 15, 2024, 1:40 pm IST
Updated : Feb 15, 2024, 1:40 pm IST
SHARE ARTICLE
GLADA
GLADA

ਮੁੱਖ ਮੁਲਜ਼ਮ ਵਿਰੁਧ ਮਾਮਲਾ ਦਰਜ

Punjab News: ਲੁਧਿਆਣਾ ਵਿਚ ਗਲਾਡਾ ਐਸਸੀਓ ਧੋਖਾਧੜੀ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਦਰਅਸਲ ਥਾਣਾ ਦੁੱਗਰੀ ਦੀ ਪੁਲਿਸ ਸਾਹਮਣੇ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀ ਦੇ ਦੋਸ਼ 'ਚ ਇਕ ਮੁੱਖ ਮੁਲਜ਼ਮ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਕ ਵਿਅਕਤੀ ਨੂੰ 2.70 ਕਰੋੜ ਰੁਪਏ ਵਿਚ ਦੋ ਪਲਾਟ ਵੇਚੇ ਹਨ। ਇਹ ਪਲਾਟ ਗਲਾਡਾ ਦੇ ਹਨ।

ਮੁਲਜ਼ਮ ਦੀ ਪਛਾਣ ਉਪਜੀਤ ਸਿੰਘ ਵਾਸੀ ਬਸੰਤ ਐਵੀਨਿਊ ਵਜੋਂ ਹੋਈ ਹੈ। ਮੁਲਜ਼ਮ ਪਹਿਲਾਂ ਵੀ ਧੋਖਾਧੜੀ ਦੇ ਇਕ ਕੇਸ ਵਿਚ ਜੇਲ ਵਿਚ ਬੰਦ ਹੈ। ਬਾਕੀ ਮੁਲਜ਼ਮਾਂ ਦੀ ਪਛਾਣ ਡਿਵਾਈਡਿੰਗ ਰੋਡ ਦੇ ਤਰਨਜੀਤ ਸਿੰਘ, ਮਾਡਲ ਟਾਊਨ ਦੇ ਕੁਲਵਿੰਦਰ ਸਿੰਘ ਭਾਰਜ, ਦੁੱਗਰੀ ਦੇ ਜਸਦੀਪ ਸਿੰਘ, ਗਲਾਡਾ ਮੁਲਾਜ਼ਮ ਸੰਦੀਪ ਸਿੰਘ, ਪਿੰਡ ਧਾਂਦਰਾ ਦੇ ਨੰਬਰਦਾਰ ਗੋਕੁਲ ਚੰਦ, ਦੁੱਗਰੀ ਦੇ ਮੋਹਨ ਸਿੰਘ, ਪਿੰਡ ਮਾਣਕਵਾਲ ਦੀ ਸਤਨਾਮ ਕੌਰ, ਪ੍ਰਕਾਸ਼ ਕੌਰ, ਮਾਛੀਵਾੜਾ ਦੇ ਬਲਜੀਤ ਸਿੰਘ ਅਤੇ ਹੈਬੋਵਾਲ ਖੁਰਦ ਦੇ ਨੰਬਰਦਾਰ ਹਰਨੇਕ ਸਿੰਘ ਵਜੋਂ ਹੋਈ ਹੈ।

ਦੁੱਗਰੀ ਫੇਜ਼-2 ਦੇ ਮਹਿੰਦਰ ਸਿੰਘ ਦੀ ਸ਼ਿਕਾਇਤ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮਹਿੰਦਰ ਸਿੰਘ ਨੇ ਦਸਿਆ ਕਿ ਮੁਲਜ਼ਮ ਤਰਨਜੀਤ ਉਸ ਦਾ ਗੁਆਂਢੀ ਹੈ। ਤਰਨਜੀਤ ਨੇ ਉਸ ਨੂੰ ਕੁਲਵਿੰਦਰ ਸਿੰਘ ਨਾਲ ਮਿਲਾਇਆ ਸੀ। ਮੁਲਜ਼ਮ ਨੇ ਉਸ ਨੂੰ ਦਸਿਆ ਕਿ ਦੁੱਗਰੀ ਇਲਾਕੇ ਵਿਚ ਉਸ ਦੇ ਦੋ ਪਲਾਟ ਵਿਕਾਊ ਹਨ। ਤਰਨਜੀਤ ਨੇ ਉਸ ਨੂੰ ਪਲਾਟ ਦੇ ਸੌਦੇ ਲਈ ਕੁਲਵਿੰਦਰ ਸਿੰਘ, ਉਪਜੀਤ ਸਿੰਘ ਅਤੇ ਜਸਦੀਪ ਸਿੰਘ ਨਾਲ ਮਿਲਵਾਇਆ। ਮੁਲਜ਼ਮਾਂ ਨੇ ਜਾਇਦਾਦ ਦੇ ਦਸਤਾਵੇਜ਼ ਵੀ ਪੇਸ਼ ਕੀਤੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਹਿੰਦਰ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ 2.70 ਕਰੋੜ ਰੁਪਏ ਵਿਚ ਸੌਦਾ ਤੈਅ ਕੀਤਾ ਸੀ। ਅਦਾਇਗੀ ਕਰਨ ਤੋਂ ਬਾਅਦ ਮੁਲਜ਼ਮ ਨੇ ਪਲਾਟ ਦੀ ਮਲਕੀਅਤ ਉਸ ਦੇ ਲੜਕੇ ਦੇ ਨਾਂਅ ’ਤੇ ਕਰ ਦਿਤੀ। ਜਦੋਂ ਉਹ ਅਪਣੇ ਰਿਕਾਰਡ ਵਿਚ ਇਸ ਨੂੰ ਅੱਪਡੇਟ ਕਰਨ ਲਈ ਗਲਾਡਾ ਦਫ਼ਤਰ ਗਏ ਤਾਂ ਉਨ੍ਹਾਂ ਨੂੰ ਦਸਿਆ ਗਿਆ ਕਿ ਕੁਲਵਿੰਦਰ ਸਿੰਘ ਪਲਾਟ ਦਾ ਮਾਲਕ ਨਹੀਂ ਹੈ। ਸ਼ਿਕਾਇਤਕਰਤਾ ਨੇ ਦਸਿਆ ਕਿ ਮੁਲਜ਼ਮ ਕੁਲਵਿੰਦਰ ਸਿੰਘ ਵਲੋਂ ਉਸ ਨੂੰ ਦਿਤੇ ਦਸਤਾਵੇਜ਼ਾਂ ਵਿਚ ਗਲਾਡਾ ਦੇ ਮੁਲਾਜ਼ਮ ਸੰਦੀਪ ਸਿੰਘ, ਗੋਕੁਲ ਚੰਦ, ਮੋਹਨ ਸਿੰਘ, ਸਤਨਾਮ ਕੌਰ, ਪ੍ਰਕਾਸ਼ ਕੌਰ ਅਤੇ ਹਰਨੇਕ ਸਿੰਘ ਗਵਾਹ ਸਨ।

ਪੀੜਤ ਨੇ ਦਸਿਆ ਕਿ ਜਦੋਂ ਉਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਮੁਲਜ਼ਮਾਂ ਨੇ ਅਪਣੀ ਗਲਤੀ ਮੰਨ ਲਈ ਅਤੇ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਉਸ ਨੂੰ 50 ਲੱਖ ਰੁਪਏ ਵਾਪਸ ਕਰ ਦਿਤੇ ਅਤੇ ਚਾਰ ਮਹੀਨਿਆਂ ਦੇ ਅੰਦਰ ਬਾਕੀ ਰਕਮ ਵਾਪਸ ਕਰਨ ਦਾ ਭਰੋਸਾ ਦਿਤਾ, ਪਰ ਮੁਲਜ਼ਮਾਂ ਨੇ ਪੈਸੇ ਵਾਪਸ ਨਹੀਂ ਕੀਤੇ। ਸ਼ਿਕਾਇਤਕਰਤਾ ਨੇ ਦਸਿਆ ਕਿ ਮੁਲਜ਼ਮਾਂ ਨੇ ਪੈਸੇ ਨਾ ਹੋਣ ਕਾਰਨ ਉਸ ਨੂੰ 400 ਵਰਗ ਗਜ਼ ਜ਼ਮੀਨ ਦੇਣ ਦੇ ਬਹਾਨੇ ਉਸ ਨੂੰ ਫਿਰ ਵਰਗਲਾ ਲਿਆ। ਮੁਲਜ਼ਮਾਂ ਨੇ ਉਸ ਕੋਲੋਂ ਫਿਰ 21 ਲੱਖ ਰੁਪਏ ਲੈ ਲਏ। ਬਾਅਦ 'ਚ ਉਸ ਨੂੰ ਪਤਾ ਲੱਗਿਆ ਕਿ ਦੋਸ਼ੀ ਨੇ ਜਾਅਲੀ ਦਸਤਾਵੇਜ਼ ਬਣਾ ਕੇ ਉਸ ਨਾਲ ਫਿਰ ਤੋਂ ਠੱਗੀ ਮਾਰੀ ਹੈ।  

ਦੁੱਗਰੀ ਥਾਣੇ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦਸਿਆ ਕਿ ਧਾਰਾ 420 (ਧੋਖਾਧੜੀ), 465 (ਜਾਅਲਸਾਜ਼ੀ), 467 (ਮੁੱਲ, ਸੁਰੱਖਿਆ, ਵਸੀਅਤ ਆਦਿ ਦੀ ਜਾਅਲਸਾਜ਼ੀ), 468 (ਧੋਖਾਧੜੀ ਦੇ ਮਕਸਦ ਨਾਲ ਜਾਅਲਸਾਜ਼ੀ), 471 (ਧੋਖਾਧੜੀ ਦੇ ਮਕਸਦ ਨਾਲ ਜਾਅਲਸਾਜ਼ੀ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁੱਖ ਮੁਲਜ਼ਮ ਵਿਰੁਧ ਆਈਪੀਸੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼) ਦਰਜ ਕੀਤੀ ਗਈ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

(For more Punjabi news apart from Ludhiana GLADA SCO Fraud Case Update, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement