
Moga Accident News: ਐਕਟਿਵਾ ਨੂੰ ਪਿੱਛੇ ਤੋਂ ਆ ਰਹੀ ਫੋਰਡ ਗੱਡੀ ਨੇ ਮਾਰੀ ਫੇਟ
ਮੋਗਾ : ਮੋਗਾ ’ਚ ਦੇਰ ਸ਼ਾਮ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਕਾਰ ਅਤੇ ਐਕਟਿਵਾ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ, ਜਿਸ ਕਾਰਨ ਪਤੀ-ਪਤਨੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮਿਲੀ ਹੈ ਇਕ ਕਾਰ ਦੀ ਟੱਕਰ ਇਕ ਐਕਟਿਵਾ ਨਾਲ ਹੋਈ। ਐਕਟਿਵਾ ਉੱਤੇ ਪਤੀ-ਪਤਨੀ ਸਵਾਰ ਦੱਸੇ ਜਾ ਰਹੇ ਹਨ। ਉਥੇ ਹੀ ਖ਼ਬਰ ਮਿਲੀ ਹੈ ਕਿ ਹਾਦਸੇ ਦੇ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ ਪਤੀ ਦੀ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਜਿਥੇ ਉਸ ਦੀ ਵੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਲਵਪ੍ਰੀਤ ਕੌਰ ਅਤੇ ਬਲਕਾਰ ਸਿੰਘ ਵਜੋਂ ਹੋਈ ਹੈ। ਲਵਪ੍ਰੀਤ ਗਰਭਵਤੀ ਸੀ। ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦਸਿਆ ਕਿ ਪਿੰਡ ਨਿਧਾਵਾਲਾ ਨਿਵਾਸੀ ਬਲਕਾਰ ਸਿੰਘ (32) ਜੋ ਸੈਲੋਂ ਪਲਾਟ ਮੋਗਾ ਵਿਖੇ ਨੌਕਰੀ ਕਰਦਾ ਸੀ ਅਤੇ ਅਪਣੀ ਪਤਨੀ ਲਵਜੀਤ ਕੌਰ (27) ਨਾਲ ਮੋਗਾ ਤੋਂ ਵਿਆਹ ਸਮਾਗਮ ਨੂੰ ਲੈ ਕੇ ਖ਼ਰੀਦਦਾਰੀ ਕਰ ਕੇ ਅਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਘੱਲ ਕਲਾਂ ਤੋਂ ਡਰੋਲੀ ਦੇ ਵਿਚਕਾਰ ਪਟਰੌਲ ਪੰਪ ਕੋਲ ਪੁੱਜਾ ਤਾਂ ਅਚਾਨਕ ਪਿੱਛੇ ਤੋਂ ਆ ਰਹੀ ਫੋਰਡ ਗੱਡੀ ਨੇ ਫੇਟ ਮਾਰ ਦਿਤੀ।