ਅੰਮ੍ਰਿਤਸਰ ਵਿਚ ਦੇਰ ਰਾਤ ਨੂੰ ਦੋ ਧਮਾਕਿਆਂ ਤੋਂ ਬਾਅਦ ਦਹਿਸ਼ਤ ਦਾ ਮਾਹੌਲ
Published : Mar 15, 2019, 9:59 am IST
Updated : Mar 15, 2019, 9:59 am IST
SHARE ARTICLE
Amritsar bomb blast sound generates Horror
Amritsar bomb blast sound generates Horror

ਅੰਮ੍ਰਿਤਸਰ ਵਿਚ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਕਾਰ ਦੋ ਤੇਜ਼ ਆਵਾਜ਼ਾਂ ਸੁਣੀਆਂ ਗਈਆਂ ਅਤੇ ਇਸ ਤੋਂ ਬਾਅਦ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ।

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿਚ ਬੁੱਧਵਾਰ, 14 ਮਾਰਚ ਦੀ ਰਾਤ ਨੂੰ ਇੱਕ ਤੋਂ ਡੇਢ ਵਜੇ ਦੇ ਵਿਚਕਾਰ ਦੋ ਤੇਜ਼ ਆਵਾਜ਼ਾਂ ਸੁਣੀਆਂ ਗਈਆਂ ਅਤੇ ਇਸ ਤੋਂ ਬਾਅਦ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ।

ਅਜੇ ਤੱਕ ਇਹ ਸਾਫ ਨਹੀਂ ਹੈ ਕਿ ਆਵਾਜ਼ਾਂ ਕਿੱਥੋਂ ਆਈਆਂ। ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਦੱਸਿਆ, "ਮੈਂ ਵੀ ਆਵਾਜ਼ ਸੁਣੀ, ਸਾਰੇ ਸ਼ਹਿਰ 'ਚ ਪਤਾ ਕਰਵਾਇਆ, ਕਿਤੋਂ ਵੀ ਕੋਈ ਅਣਹੋਣੀ ਘਟਨਾ ਦੀ ਜਾਣਕਾਰੀ ਨਹੀਂ ਹੈ। ਹੋ ਸਕਦਾ ਹੈ ਇਹ ਸੋਨਿਕ ਬੂਮ ਹੋਵੇ।"

ਸੋਨਿਕ ਬੂਮ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਜਹਾਜ਼ ਜਾਂ ਹੋਰ ਕੋਈ ਚੀਜ਼ ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਉੱਡਦੀ ਹੈ। ਸੁਲਤਾਨਵਿੰਡ ਇਲਾਕੇ ਦੇ ਰਹਿਣ ਵਾਲੇ ਗੁਰ ਪ੍ਰਤਾਪ ਸਿੰਘ ਟਿੱਕਾ ਨੇ ਦੱਸਿਆ ਕਿ ਇੰਝ ਲੱਗਿਆ ਕਿ ਘਰ ਹੀ ਹਿਲ ਗਿਆ ਹੋਵੇ। ਹਰਿਮੰਦਰ ਸਾਹਿਬ ਨੇੜੇ ਰਹਿਣ ਵਾਲੇ ਸੁਮਿਤ ਚਾਵਲਾ ਨੇ ਵੀ ਆਵਾਜ਼ ਸੁਣੀ।

ਸੋਸ਼ਲ ਮੀਡੀਆ ਉੱਪਰ ਇਸ ਸਰਹੱਦੀ ਇਲਾਕੇ ਦੇ ਕਈ ਲੋਕਾਂ ਨੇ ਆਵਾਜ਼ ਨੂੰ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਨਾਲ ਵੀ ਜੋੜਿਆ ਅਤੇ 'ਬੰਬ' ਸੁੱਟੇ ਜਾਣ ਦਾ ਡਰ ਵੀ ਜ਼ਾਹਿਰ ਕੀਤਾ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਕਿਹਾ, "ਕਿਸੇ ਅਣਹੋਣੀ ਘਟਨਾ ਦੀ ਤਾਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਪਰ ਸੋਸ਼ਲ ਮੀਡੀਆ ਉੱਪਰ ਲੋਕ ਕਈ ਗੱਲਾਂ ਕਰ ਰਹੇ ਹਨ ਜਿਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕਦੀ।"

ਐਡੀਸ਼ਨਲ ਪੁਲਿਸ ਕਮਿਸ਼ਨਰ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵੇਰਕਾ, ਹਰਿਮੰਦਰ ਸਾਹਿਬ ਦੇ ਨੇੜੇ ਦੇ ਇਲਾਕੇ, ਸੁਲਤਾਨਵਿੰਡ, ਛਰਹਾਟਾ, ਏਅਰਪੋਰਟ, ਰੇਲਵੇ ਸਟੇਸ਼ਨ, ਬਸ ਸਟੈਂਡ ਦੇ ਆਸ-ਪਾਸ ਅਤੇ ਹੋਰ ਕਈ ਇਲਾਕਿਆਂ ਤੋਂ ਜਾਣਕਾਰੀ ਮੰਗਵਾਈ ਪਰ ਕਿਸੇ ਘਟਨਾ ਦੀ ਰਿਪੋਰਟ ਨਹੀਂ ਮਿਲੀ।"

ਪਿਛਲੇ ਮਹੀਨੇ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿਚ ਕੀਤੇ ਗਏ ਏਅਰ ਸਟ੍ਰਾਈਕ ਕਰਕੇ ਤਣਾਅ ਦਾ ਮਾਹੌਲ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement