
ਪੰਜਾਬ ਵਿਚ ਅੱਜ-ਕੱਲ ਕਤਲਾ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ
ਭਾਈਰੂਪਾ : ਪੰਜਾਬ ਵਿਚ ਅੱਜ-ਕੱਲ ਕਤਲਾ ਦੇ ਮਾਮਲੇ ਦਿਨੋਂ-ਦਿਨ ਵੱਧਦੇ ਹੀ ਜਾ ਰਹੇ ਹਨ । ਇਸ ਤਰ੍ਹਾਂ ਦਾ ਇਕ ਹੋਰ ਮਾਮਲਾ ਕਸਬਾ ਫੂਲ ਟਾਊਨ ਵਿਚ ਦੇਖਣ ਨੂੰ ਮਿਲਿਆ ਜਿਥੇ ਲੜਕੀ ਦੇ ਸਹੁਰੇ ਘਰ ਦੇ ਵੱਲੋਂ ਇਸ ਦੇ ਪੇਕੇ ਘਰ ਦੇ ਮੈਂਬਰਾਂ ‘ਤੇ ਹਮਲਾ ਕਰ ਦਿੱਤਾ । ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਲੜਕੀ ਸਮੇਤ ਤਿੰਨ ਮੈਂਬਰ ਜਖ਼ਮੀ ਹੋ ਗਏ ਹਨ ।
Photo
ਜਿਨ੍ਹਾਂ ਨੂੰ ਉਸੇ ਸਮੇਂ ਹਲਕਾ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਸਿਵਲ ਹਸਪਤਾਲ ਵਿਚ ਚੱਲ ਰਹੇ ਇਲਾਜ਼ ਦੌਰਾਨ ਜ਼ਖਮੀ ਹੋਈ ਲੜਕੀ ਨੇ ਦੱਸਿਆ ਕਿ 8 ਸਾਲ ਪਹਿਲਾਂ ਉਸ ਦਾ ਵਿਆਹ ਕਸਬਾ ਫੂਲ ਟਾਊਨ ਦੇ ਕਿੰਦਰ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਤਿੰਨ ਲੜਕੇ ਪੈਦਾ ਹੋਏ । ਲੜਕੀ ਨੇ ਦੱਸਿਆ ਕਿ ਉਸ ਦੇ ਸਹੁਰੇ ਘਰ ਦੇ ਵੱਲੋਂ ਅਕਸਰ ਹੀ ਦਾਜ ਦੀ ਮੰਗ ਕੀਤੀ ਜਾਂਦੀ ਸੀ ।
File
ਭਾਵੇਂ ਕਿ ਕਈ ਵਾਰ ਪੰਚਾਇਤ ਵਿਚ ਸਮਝੋਤਾ ਵੀ ਹੋਇਆ ਪਰ ਉਸਦੇ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਤੋਂ ਫਿਰ ਵੀ ਨਾ ਹਟਿਆ ।ਸ਼ੁਕਰਵਾਰ ਸ਼ਾਮ ਨੂੰ ਲੜਕੀ ਦੇ ਸਹੁਰਾ ਪਰਿਵਾਰ ਦੇ ਵੱਲੋਂ ਉਸ ਤੋਂ ਟਰੈਕਟਰ,ਮੋਟਰਸਾਇਕਲ ਅਤੇ ਇਕ ਲੱਖ ਨਗਦ ਰਾਸ਼ੀ ਦੀ ਮੰਗ ਕੀਤੀ ਗਈ ਸੀ ਅਤੇ ਨਾਲ ਹੀ ਉਸ ਦੀ ਕੁਟਮਾਰ ਵੀ ਕੀਤੀ । ਇਸ ਬਾਰੇ ਲੜਕੀ ਨੇ ਅਗਲੇ ਦਿਨ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ ।
Photo
ਇਸ ‘ਤੇ ਲੜਕੀ ਦੇ ਪੇਕੇ ਪਰਿਵਾਰ ਨੇ ਮਾੜੀ ਦੀ ਪੰਚਾਇਤ ਲਿਆ ਕਿ ਉਸਦੇ ਸਹੁਰੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ , ਤਾਂ ਲੜਕੀ ਦੇ ਸਹੁਰੇ, ਸੱਸ, ਦਿਓਰ ਅਤੇ ਉਸਦੀ ਪਤਨੀ ਨੇ ਮਿਲ ਕੇ ਉਨ੍ਹਾਂ ਤੇ ਹਮਲਾ ਕਰ ਦਿੱਤਾ । ਜਿਸ ਕਾਰਨ ਲੜਕੀ ਦੇ ਤਾਏ ਦੇ ਸਿਰ ‘ਤੇ ਗੰਭੀਰ ਸੱਟ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਉਸ ਦਾ ਭਰਾ ਅਤੇ ਉਸ ਦਾ ਦੌਸਤ ਗਭੀਰ ਰੂਪ ਵਿਚ ਜਖ਼ਮੀ ਹੋ ਗਏ ।
Photo
ਲੜਕੀ ਦੇ ਭਰਾ ਵੱਲੋਂ ਦਰਜ਼ ਕਰਵਾਏ ਗਏ ਬਿਆਨਾ ਤੇ ਪੁਲਿਸ ਵੱਲੋਂ ਕੁਲਦੀਪ ਕੌਰ ਦੇ ਪਤੀ ਕਿੰਦਰ ਸਿੰਘ, ਸਹੁਰਾ ਨੇਕ ਸਿੰਘ, ਸੱਸ ਕਰਮਜੀਤ ਕੌਰ, ਅਤੇ ਦਿਉਰ ਹਰਜਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ਼ ਕਰਕੇ ਨੇਕ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਨੂੰ ਜਰੂਰ ਸਜਾ ਦਵਾਉਣਗੇ ।