
ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿਚ 5 ਕਰੋੜ 2 ਲਖ 50 ਹਜਾਰ ਰੁਪਏ...
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਵਲੋਂ ਇਕ ਕਿਲੋ ਦੇ ਕਰੀਬ ਹੈਰੋਇਨ ਦੇ ਨਾਲ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ ਹੈ। ਜਿਸਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿਚ ਪੰਜ ਕਰੋੜ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਆਰੋਪੀ ਉਤੇ ਪਹਿਲਾ ਤੋਂ ਹੀ 12 ਮਾਮਲੇ ਦਰਜ ਹਨ ਅਤੇ ਉਹ ਜਮਾਨਤ ਤੇ ਬਾਹਰ ਆਇਆ ਸੀ।
Heroin
ਪੁਲਿਸ ਦੇ ਮੁਤਾਬਿਕ ਕੁਰੂਕਸ਼ੇਤਰ ਵਿਚ ਵੀ ਇਸ ਉਪਰ ਮਾਮਲਾ ਦਰਜ ਹੈ। ਅਤੇ ਜਿਸ ਨੋਜਵਾਨ ਵਲੋਂ ਇਸਦੀ ਜਮਾਨਤ ਦਿਤੀ ਗਈ ਹੈ ਉਸਨੂੰ ਵੀ ਜਲਦ ਗਿਰਫਤਾਰ ਕੀਤਾ ਜਾਵੇਗਾ।
heroin
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਜੁਗਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਆਦਮੀ ਕਿਥੋਂ ਹੈਰੋਇਨ ਲੈਂਦਾ ਸੀ ਅਤੇ ਕਿਥੇ ਵੇਚਦਾ ਸੀ ਇਸ ਸੰਬਧੀ ਪੁਛਤਾਛ ਕੀਤੀ ਜਾ ਰਹੀ ਹੈ। ਅਤੇ ਇਸ ਆਰੋਪੀ ਦੀ ਪਹਿਚਾਣ ਰਮਨਦੀਪ ਦੇ ਰੂਪ ਵਿੱਚ ਹੋਈ ਹੈ।